ਐਲਪੀਯੂ 'ਚ ਬੀ ਐਡ ਦੇ ਅੱਸੀ ਫੀਸਦੀ ਵਿਦਿਆਰਥੀਆਂ ਨੇ ਕੇਂਦਰੀ ਅਧਿਆਪਕ ਯੋਗਤਾ (ਸੀਟੀਈਟੀ )-2022 ਪ੍ਰੀਖਿਆ ਪਾਸ ਕੀਤੀ
ਸਫਲ ਵਿਦਿਆਰਥੀਆਂ ਨੂੰ ਮੇਘਾਲਿਆ; ਪੱਛਮੀ ਬੰਗਾਲ; ਕਰਨਾਟਕ; ਉੱਤਰ ਪ੍ਰਦੇਸ਼; ਹਰਿਆਣਾ; ਪੰਜਾਬ ਦੇ ਚੋਟੀ ਦੇ ਸਕੂਲਾਂ ਵਿੱਚ ਨੌਕਰੀਆਂ ਪ੍ਰਾਪਤ ਹੋਈਆਂ
5 Dariya News
ਜਲੰਧਰ 08-Jun-2022
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬੀ.ਐੱਡ (ਬੈਚਲਰ ਆਫ਼ ਐਜੂਕੇਸ਼ਨ) ਦੇ ਅੰਤਮ ਸਾਲ ਦੇ ਅੱਸੀ ਫੀਸਦੀ ਵਿਦਿਆਰਥੀਆਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ)- 2022 ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਅਕਾਦਮਿਕ ਖੇਤਰ ਵਿੱਚ ਆਪਣੀ ਵਿਲੱਖਣ ਮੁਹਾਰਤ ਨੂੰ ਸਾਬਤ ਕਰਦੇ ਹੋਏ, ਇਹਨਾਂ ਬੀ.ਐੱਡ ਦੇ ਵਿਦਿਆਰਥੀਆਂ ਨੂੰ ਪੂਰੇ ਭਾਰਤ ਵਿੱਚ ਮੇਘਾਲਿਆ, ਪੱਛਮੀ ਬੰਗਾਲ, ਕਰਨਾਟਕ; ਉੱਤਰ ਪ੍ਰਦੇਸ਼ ਆਦਿ ਦੇ ਮਾਨਤਾ ਪ੍ਰਾਪਤ ਮਸ਼ਹੂਰ ਅਦਾਰਿਆਂ ਵਿੱਚ ਨੌਕਰੀ ਮਿਲੀ ਹੈ।
ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਦੇ ਸ਼ੁਰੂਆਤੀ ਪੈਕੇਜ 4.8 ਲੱਖ ਰੁਪਏ ਸਾਲਾਨਾ ਤੱਕ ਦੇ ਹਨ।
ਇੰਨਾਂ ਕੁਝ ਪ੍ਰਮੁੱਖ ਅਦਾਰਿਆਂ ਵਿੱਚ ਸ਼ਾਮਲ ਹਨ ਨਾਲੰਦਾ ਗੁਰੂਕੁਲ ਇੰਟਰਨੈਸ਼ਨਲ ਪਬਲਿਕ ਸਕੂਲ (ਮੈਸੂਰ, ਕਰਨਾਟਕ); ਬੀ ਡੀ ਡਬਲਿਊ ਇੰਟਰਨੈਸ਼ਨਲ ਸਕੂਲ (ਸ਼ਿਲਾਂਗ); ਆਰਮੀ ਪਬਲਿਕ ਸਕੂਲ ਆਗਰਾ (ਬਰਦਵਾਨ, ਪੱਛਮੀ ਬੰਗਾਲ); ਐਮਆਰ ਜੈਪੁਰੀਆ ਸਕੂਲ (ਲਖਨਊ); ਪ੍ਰਗਿਆਨਮ (ਗੁਰੂਗ੍ਰਾਮ); ਖਾਲਸਾ ਪਬਲਿਕ ਸਕੂਲ (ਸਹਾਰਨਪੁਰ); ਸੇਠ ਆਨੰਦਰਾਮ ਜੈਪੁਰੀਆ ਸਕੂਲ (ਵਾਰਾਨਸੀ); ਸ਼੍ਰੀ ਕ੍ਰਿਸ਼ਨ ਪ੍ਰਣਾਮੀ ਪਬਲਿਕ ਸਕੂਲ (ਹਿਸਾਰ, ਹਰਿਆਣਾ); ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ (ਹੁਸ਼ਿਆਰਪੁਰ, ਪੰਜਾਬ); ਗ੍ਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ (ਲੁਧਿਆਣਾ, ਪੰਜਾਬ) ਅਤੇ ਹੋਰ।
ਸਫਲ ਬੀ.ਐੱਡ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਐਲਪੀਯੂ ਦੀ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਕਿਹਾ ਕਿ ਐਲਪੀਯੂ ਦਾ ਸਕੂਲ ਆਫ਼ ਐਜੂਕੇਸ਼ਨ ਵੱਖ-ਵੱਖ ਯਤਨਾਂ ਰਾਹੀਂ ਆਪਣੇ ਵਿਦਿਆਰਥੀਆਂ ਵਿੱਚ ਰੁਜ਼ਗਾਰ ਯੋਗਤਾ ਦੇ ਹੁਨਰ ਨੂੰ ਵਿਕਸਤ ਕਰਦਾ ਹੈ ਜੋ ਮਿਹਨਤੀ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਲਈ ਵਰਦਾਨ ਸਾਬਤ ਹੁੰਦਾ ਹੈ।
ਐਲਪੀਯੂ ਵਿਖੇ ਸਕੂਲ ਆਫ਼ ਐਜੂਕੇਸ਼ਨ ਐਨ ਈ ਪੀ -2020 ਦੀਆਂ ਲੋੜਾਂ ਅਨੁਸਾਰ ਸਬੰਧਤ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦੇ ਹੋਏ 21ਵੀਂ ਸਦੀ ਦੇ ਤਕਨੀਕੀ ਹੁਨਰ ਨਾਲ ਲੈਸ ਅਧਿਆਪਕਾਂ ਨੂੰ ਤਿਆਰ ਕਰਨ ਲਈ ਵਿਸ਼ੇਸ਼ ਯਤਨ ਕਰਦਾ ਹੈ। ਸੀ ਟੀ ਈ ਟੀ ਮੈਪਡ ਕੋਰਸ; ਡੈਮੋ ਪਾਠ; ਈ-ਲਰਨਿੰਗ ਸਮੱਗਰੀ; ਅਤੇ, ਉਦਯੋਗ ਦੇ ਮਾਹਰਾਂ ਦੀਆਂ ਵਰਕਸ਼ਾਪਾਂ ਦੁਆਰਾ ਤਿਆਰ ਕੀਤੇ ਗਏ