5 Dariya News

ਸ਼ੂਗਰ ਮਿੱਲ ਵਿੱਚ ਵਾਤਾਵਰਣ ਦਿਵਸ ਮੌਕੇ ਲਗਾਏ ਗਏ ਪੌਦੇ

5 Dariya News

ਫ਼ਾਜ਼ਿਲਕਾ 06-Jun-2022

ਵਿਸ਼ਵ ਵਾਤਾਵਰਣ ਦਿਵਸ ਮੌਕੇ ਸਹਿਕਾਰੀ ਸ਼ੂਗਰ ਮਿੱਲ ਬੋਦੀਵਾਲਾ ਪੀਥਾ ਵਿਖੇ ਜੀ ਐਮ ਸੁਖਵੰਤ ਸਿੰਘ ਦੀ ਅਗਵਾਈ ਵਿੱਚ  ਮਿੱਲ ਦੇ ਸਕਿਓਰਿਟੀ ਸਟਾਫ ਵੱਲੋਂ ਪੌਦੇ ਲਗਾਏ ਗਏ. ਇਸ ਮੌਕੇ ਜੀਐਮ ਸੁਖਵੰਤ ਸਿੰਘ ਨੇ ਦੱਸਿਆ ਕਿ ਮਿੱਲ ਵੱਲੋਂ ਜਿੱਥੇ ਗੰਨਾ ਕਾਸ਼ਤਕਾਰਾਂ ਨੂੰ ਤਕਨੀਕੀ ਸਲਾਹ ਦੇ ਕੇ ਉਨ੍ਹਾਂ ਦੀ ਆਰਥਿਕ ਤਰੱਕੀ ਲਈ ਕੰਮ  ਕੀਤਾ ਜਾ ਰਿਹਾ ਹੈ  ਉਥੇ ਹੀ ਵਾਤਾਵਰਣ ਸੰਭਾਲ ਲਈ ਵੀ ਉਚੇਚੇ ਯਤਨਾਂ ਤਹਿਤ ਮਿੱਲ ਦੇ ਕੈਂਪਸ ਵਿੱਚ ਪੌਦੇ ਵੀ ਲਗਾਏ ਗਏ।