5 Dariya News

ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਕਤਰ ਦੀ ਆਪਣੀ ਤਿੰਨ ਦਿਨਾ ਯਾਤਰਾ ਸ਼ੁਰੂ ਕੀਤੀ; ਕਤਰ ਦੇ ਪ੍ਰਧਾਨ ਮੰਤਰੀ ਨਾਲ ਵਫ਼ਦ ਪੱਧਰ ਦੀ ਗੱਲਬਾਤ ਕੀਤੀ

ਕਤਰ ’ਚ 7.8 ਲੱਖ ਭਾਰਤੀਆਂ ਦੀ ਮੌਜੂਦਗੀ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਨੇੜਲੇ ਸਬੰਧਾਂ ਦਾ ਸਬੂਤ - ਉਪ ਰਾਸ਼ਟਰਪਤੀ

5 Dariya News

ਕਤਰ (ਦੋਹਾ) 05-Jun-2022

ਉਪ ਰਾਸ਼ਟਰਪਤੀ, ਐਮ. ਵੈਂਕਈਆ ਨਾਇਡੂ ਆਪਣੇ ਚਲ ਰਹੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਤੇ ਕੱਲ੍ਹ ਕਤਰ ਪੁੱਜੇ। ਸ਼੍ਰੀ ਨਾਇਡੂ ਕਤਰ ਦੇਸ਼ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਦਾ ਸੁਆਗਤ ਦੋਹਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਵਿਦੇਸ਼ ਰਾਜ ਮੰਤਰੀ ਮਹਾਮਹਿਮ ਸੁਲਤਾਨ ਬਿਨ ਸਾਦ ਅਲ ਮੁਰੈਖੀ ਨੇ ਕੀਤਾ। ਇਸ ਤੋਂ ਬਾਅਦ ਹੋਟਲ 'ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੁਆਰਾ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਅੱਜ ਉਪ ਰਾਸ਼ਟਰਪਤੀ ਨੇ ਕਤਰ ਦੇ ਅਮੀਰ ਦੇ ਪਿਤਾ ਅਤਿ ਸਤਿਕਾਰਯੋਗ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਨਾਲ ਮੁਲਾਕਾਤ ਕੀਤੀ ਅਤੇ ਫਿਰ ਉਨ੍ਹਾਂ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਮਹਾਮਹਿਮ ਸ਼ੇਖ ਖਾਲਿਦ ਬਿਨ ਅਬਦੁਲ ਅਜ਼ੀਜ਼ ਅਲ ਥਾਨੀ ਨਾਲ ਵਫਦ ਪੱਧਰ ਦੀ ਗੱਲਬਾਤ ਕੀਤੀ।

ਭਾਰਤ ਤੇ ਕਤਰ ਦੇ ਆਪਸੀ ਵਿਸ਼ਵਾਸ ਅਤੇ ਸਤਿਕਾਰ 'ਤੇ ਬਣੇ ਇਤਿਹਾਸਿਕ ਸਬੰਧਾਂ ਨੂੰ ਉਜਾਗਰ ਕਰਦਿਆਂ ਕਤਰ ਦੇ ਅਮੀਰ ਦੇ ਪਿਤਾ ਬੇਹੱਦ ਸਤਿਕਾਰਯੋਗ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਨੇ ਆਸ ਪ੍ਰਗਟਾਈ ਕਿ ਕਤਰ ਭਾਰਤ ਵਿੱਚ ਵਧੇਰੇ ਨਿਵੇਸ਼ ਕਰ ਸਕਦਾ ਹੈ ਅਤੇ ਹੋਰ ਉਦਯੋਗਿਕ ਅਤੇ ਵਪਾਰਕ ਘਰਾਣੇ ਨਾਲ ਆਰਥਿਕ ਸਬੰਧ ਸਥਾਪਿਤ ਕਰ ਸਕਦੇ ਹਨ। ਉਪ-ਰਾਸ਼ਟਰਪਤੀ ਅਤੇ ਅਮੀਰ ਦੇ ਪਿਤਾ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਨੂੰ ਵਿਭਿੰਨਤਾ, ਵਿਆਪਕ ਊਰਜਾ ਭਾਈਵਾਲੀ ਦੇਣ ਅਤੇ ਭਾਰਤ ਅਤੇ ਕਤਰ ਵਿਚਕਾਰ ਇੱਕ ਆਪਸੀ ਲਾਭਦਾਇਕ ਨਿਵੇਸ਼ ਭਾਈਵਾਲੀ ਦੀ ਵੱਡੀ ਸੰਭਾਵਨਾ ਹੈ ।

ਮਾਰਚ 2020 ਤੋਂ ਭਾਰਤ ਵਿੱਚ ਕਤਰ ਦੇ ਨਿਵੇਸ਼ ਵਿੱਚ ਪੰਜ–ਗੁਣਾ ਵਾਧਾ ਹੋਣ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ, "ਇਹ ਹਾਲੇ ਵੀ ਸੰਭਾਵਨਾ ਤੋਂ ਬਹੁਤ ਘੱਟ ਹੈ ਅਤੇ ਇਸ ਵਿੱਚ ਕਾਫ਼ੀ ਵਾਧਾ ਕੀਤਾ ਜਾ ਸਕਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਕਤਰ ਨਾਲ ਭਾਈਵਾਲੀ ਬਣਾਉਣ ਲਈ ਨਿਜੀ ਭਾਰਤੀ ਵਪਾਰਕ ਭਾਈਚਾਰੇ ਵਿੱਚ ਡੂੰਘੀ ਦਿਲਚਸਪੀ ਹੈ। ਉਪ ਰਾਸ਼ਟਰਪਤੀ ਨੇ ਖੇਤਰ ਵਿੱਚ ਸਿੱਖਿਆ ਧੁਰੇ ਵਜੋਂ ਉਭਰਨ ਲਈ ਕਤਰ ਦੀ ਸ਼ਲਾਘਾ ਕੀਤੀ ਅਤੇ ਕਈ ਭਾਰਤੀ ਯੂਨੀਵਰਸਿਟੀਆਂ ਦੁਆਰਾ ਕਤਰ ਵਿੱਚ ਆਫਸ਼ੋਰ ਕੈਂਪਸ ਖੋਲ੍ਹਣ 'ਤੇ ਖੁਸ਼ੀ ਪ੍ਰਗਟਾਈ। ਸਿਹਤ ਖੇਤਰ 'ਤੇ ਚਰਚਾ ਕਰਦਿਆਂ ਸ਼੍ਰੀ ਨਾਇਡੂ ਨੇ ਕਤਰ ਵਿੱਚ ਸਿਹਤ ਖੇਤਰ ਵਿੱਚ ਭਾਰਤੀ ਸਿਹਤ ਪੇਸ਼ੇਵਰਾਂ ਦੁਆਰਾ ਪਾਏ ਗਏ ਉਪਯੋਗੀ ਯੋਗਦਾਨ ਦਾ ਜ਼ਿਕਰ ਕੀਤਾ।

ਦੋਹਾ ’ਚ ਕਤਰ ਦੇ ਪ੍ਰਧਾਨ ਮੰਤਰੀ ਨਾਲ ਵਫ਼ਦ ਪੱਧਰੀ ਗੱਲਬਾਤ ਦੌਰਾਨ ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਲਗਭਗ 800 ਅਮਰੀਕੀ ਐੱਫਡੀਏ ਦੁਆਰਾ ਮਾਨਤਾ ਪ੍ਰਾਪਤ ਨਿਰਮਾਣ ਯੂਨਿਟਾਂ ਨਾਲ, ਭਾਰਤ ਨੂੰ 'ਦੁਨੀਆ ਦੀ ਫਾਰਮੇਸੀ' ਹੋਣ ਦਾ ਮਾਣ ਮਹਿਸੂਸ ਹੁੰਦਾ ਹੈ ਅਤੇ ਅਮਰੀਕਾ ਤੇ ਯੂਰਪ ਨੂੰ ਵੱਡੀ ਗਿਣਤੀ ਵਿੱਚ ਦਵਾਈਆਂ ਦੀ ਸਪਲਾਈ ਕਰਦਾ ਹੈ। ਉਨ੍ਹਾਂ ਨੋਟ ਕੀਤਾ ਕਿ ਭਾਰਤ ਨੂੰ ਰਵਾਇਤੀ ਦਵਾਈ ਦੇ ਖੇਤਰ ਵਿੱਚ ਕਤਰ ਨਾਲ ਕੰਮ ਕਰਨ ਵਿੱਚ ਵੀ ਖੁਸ਼ੀ ਹੋਵੇਗੀ।ਇਹ ਦੇਖਦਿਆਂ ਕਿ ਸਾਡੀਆਂ ਲਗਭਗ 40% ਗੈਸ ਲੋੜਾਂ ਕਤਰ ਤੋਂ ਪੂਰੀਆਂ ਹੁੰਦੀਆਂ ਹਨ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਆਪਣੀ ਊਰਜਾ ਸੁਰੱਖਿਆ ਵਿੱਚ ਕਤਰ ਦੀ ਭੂਮਿਕਾ ਦੀ ਡੂੰਘਾਈ ਨਾਲ ਕਦਰ ਕਰਦਾ ਹੈ ਅਤੇ ਖਰੀਦਦਾਰ-ਵਿਕਰੇਤਾ ਸਬੰਧਾਂ ਤੋਂ ਅੱਗੇ ਇੱਕ ਵਿਆਪਕ ਊਰਜਾ ਭਾਈਵਾਲੀ ਵਿੱਚ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ।

ਪ੍ਰਦੂਸ਼ਣ–ਮੁਕਤ ਵਿਕਾਸ 'ਤੇ ਭਾਰਤ ਦੇ ਫੋਕਸ ਨੂੰ ਉਜਾਗਰ ਕਰਦਿਆਂ ਉਪ ਰਾਸ਼ਟਰਪਤੀ ਚਾਹੁੰਦੇ ਸਨ ਕਿ ਕਤਰ ਇਸ ਨਵੀਂ ਯਾਤਰਾ ਵਿਚ ਭਾਰਤ ਦਾ ਭਾਈਵਾਲ ਬਣੇ। ਇਹ ਮੰਨਦਿਆਂ ਕਿ ਮਹਾਂਮਾਰੀ ਨੇ ਡਿਜੀਟਲ ਤਬਦੀਲੀ ਨੂੰ ਤੇਜ਼ ਕੀਤਾ ਹੈ, ਸ਼੍ਰੀ ਨਾਇਡੂ ਨੇ ਇਸ ਖੇਤਰ ਵਿੱਚ ਭਾਰਤ ਦੀਆਂ ਕਈ ਉਪਲਬਧੀਆਂ ਨੂੰ ਸੂਚੀਬੱਧ ਕੀਤਾ ਜਿਵੇਂ ਕਿ ਡਿਜੀਟਲ ਭੁਗਤਾਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਇਸ ਖੇਤਰ ’ਚ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਵੱਡੀ ਸੰਭਾਵਨਾ ਹੈ। ਫੀਫਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਕਰਨ ਅਤੇ ਏਸ਼ੀਆਈ ਖੇਡਾਂ 2030 ਲਈ ਮੇਜ਼ਬਾਨ ਰਾਸ਼ਟਰ ਚੁਣੇ ਜਾਣ 'ਤੇ ਕਤਰ ਨੂੰ ਵਧਾਈ ਦਿੰਦਿਆਂ ਉਪ ਰਾਸ਼ਟਰਪਤੀ ਨੇ ਦੋਵੇਂ ਦੇਸ਼ਾਂ ਵਿਚਕਾਰ ਹੋਰ ਨੌਜਵਾਨ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦੀ ਮੰਗ ਕੀਤੀ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤ ਕਤਰ ਦੇ ਨਾਲ ਆਪਣੇ ਸਦੀਆਂ ਪੁਰਾਣੇ ਡੂੰਘੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਮੋਤੀਆਂ ਦੇ ਵਪਾਰ ਅਤੇ ਢੋਜ਼ (dhows) ਨੇ ਡੂੰਘੇ ਸਬੰਧ ਪ੍ਰਦਾਨ ਕੀਤੇ ਹਨ ਜੋ ਅੱਜ ਸੱਭਿਆਚਾਰ, ਪਕਵਾਨ ਅਤੇ ਸਿਨੇਮਾ ਦੀਆਂ ਸਾਂਝਾਂ ਵਿੱਚ ਪ੍ਰਤੀਬਿੰਬਤ ਹਨ। 2015 ਵਿੱਚ ਮਹਾਮਹਿਮ ਅਮੀਰ ਦੁਆਰਾ ਭਾਰਤ ਦੇ ਇਤਿਹਾਸਿਕ ਦੌਰਿਆਂ ਅਤੇ 2016 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਤਰ ਫੇਰੀ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਸਬੰਧ ਦੋਹਾਂ ਦੇਸ਼ਾਂ ਦੀ ਲੀਡਰਸ਼ਿਪ ਦਰਮਿਆਨ ਨੇੜਲੇ ਸਬੰਧਾਂ ਤੋਂ ਪ੍ਰੇਰਿਤ ਹਨ। ਉਨ੍ਹਾਂ ਕਤਰ ਵਿੱਚ 7.8 ਲੱਖ ਭਾਰਤੀਆਂ ਦੀ ਦੇਖਭਾਲ ਕਰਨ ਲਈ ਕਤਰ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। 

ਸਾਨੂੰ ਇਹ ਨੋਟ ਕਰਕੇ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਜੀਵਨ ਦੇ ਹਰ ਖੇਤਰ ਵਿੱਚ ਪਾਏ ਜਾਂਦੇ ਹਨ ਅਤੇ ਉਹ ਕਤਰ ਦੀ ਵਿਕਾਸ ਯਾਤਰਾ ਦਾ ਇੱਕ ਹਿੱਸਾ ਅਤੇ ਪਾਰਸਲ ਬਣ ਗਏ ਹਨ। ਇਸ ਮੌਕੇ ਸ਼੍ਰੀ ਨਾਇਡੂ ਨੇ ਕਤਰ ਵਿੱਚ ਪ੍ਰਾਰਥਨਾ–ਹਾਲ ਅਤੇ ਸ਼ਮਸ਼ਾਨਘਾਟ ਲਈ ਭਾਰਤੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਬੇਨਤੀ ਨੂੰ ਵੀ ਦੁਹਰਾਇਆ। ਇਹ ਜ਼ਿਕਰ ਕਰਦਿਆਂ ਕਿ ਕਤਰ ਸਿਰਫ਼ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਵਾਲੇ ਦੇਸ਼ਾਂ ਵਿੱਚ ਨਹੀਂ ਹੈ; ਸਗੋਂ ਵਿਸ਼ਵ ਨੂੰ ਸਭ ਤੋਂ ਉੱਚ ਗੈਸ ਸਪਲਾਇਰ ਹੋਣ ਦੇ ਨਾਲ-ਨਾਲ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਕਤਰ ਦੁਆਰਾ ਆਪਣੀ ਵਿਕਾਸ ਯਾਤਰਾ ਵਿੱਚ ਕੀਤੀਆਂ ਜਾ ਰਹੀਆਂ ਤਰੱਕੀਆਂ ਤੋਂ ਬਹੁਤ ਪ੍ਰਭਾਵਿਤ ਹਨ।

ਇਸ ਦੌਰੇ ਦੌਰਾਨ ਉਪ ਰਾਸ਼ਟਰਪਤੀ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ: ਭਾਰਤੀ ਪ੍ਰਵੀਣ ਪਵਾਰ, ਸੰਸਦ ਮੈਂਬਰ ਸ਼੍ਰੀ ਸੁਸ਼ੀਲ ਕੁਮਾਰ ਮੋਦੀ, ਸੰਸਦ ਮੈਂਬਰ ਸ਼੍ਰੀ ਵਿਜੇ ਪਾਲ ਸਿੰਘ ਤੋਮਰ, ਸੰਸਦ ਮੈਂਬਰ ਸ਼੍ਰੀ ਪੀ. ਸੰਸਦ ਮੈਂਬਰ ਅਤੇ ਉਪ ਰਾਸ਼ਟਰਪਤੀ ਸਕੱਤਰੇਤ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ।