5 Dariya News

ਭਾਸਾ ਵਿਭਾਗ ਮਾਨਸਾ ਨੇ ਪੌਦੇ ਲਗਾ ਕੇ ਮਨਾਇਆ ਵਾਤਾਵਰਨ ਦਿਵਸ

5 Dariya News

ਮਾਨਸਾ 05-Jun-2022

ਭਾਸਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲਾ ਭਾਸਾ ਦਫਤਰ ਮਾਨਸਾ ਵਲੋਂ ਵਾਤਾਵਰਨ ਦਿਵਸ ਸਥਾਨਕ ਸਰਕਾਰੀ ਨਹਿਰੂ ਯਾਦਗਾਰੀ ਕਾਲਜ ਦੇ ਇੰਚਾਰਜ ਪਿ੍ਰੰਸੀਪਲ ਸੁਖਦੀਪ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਜਿਸ ਵਿਚ ਦਫਤਰ ਦੇ ਆਲੇ-ਦੁਆਲੇ ਛਾਂਦਾਰ ਅਤੇ ਫੁੱਲਾਂ ਵਾਲੇ ਪੰਜਾਹ ਦੇ ਕਰੀਬ ਪੌਦੇ ਲਾਏ ਗਏ।

ਇਸ ਮੌਕੇ ਜ਼ਿਲਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਵਾਤਾਵਰਨ ਨੂੰ ਬਚਾਉਣਾ ਹੈ ਅਤੇ ਇਸ ਕਾਰਜ ਲਈ ਰੁੱਖਾਂ ਨੂੰ ਲਗਾਉਣਾ ਤੇ ਸਾਂਭਣਾ ਸਭ ਤੋਂ ਜਰੂਰੀ ਹੈ। ਜ਼ਿਲਾ ਖੋਜ ਅਫਸਰ ਕਵੀ ਗੁਰਪ੍ਰੀਤ ਨੇ ਕਿਹਾ ਕਿ ਰੁੱਖ ਤੇ ਮਨੁੱਖ ਦਾ ਗਹਿਰਾ ਰਿਸਤਾ ਹੈ। 

ਇਸ ਧਰਤੀ ’ਤੇ ਜੀਵਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ।ਯੁਵਕ ਭਲਾਈ ਕਲੱਬ ਦੇ ਮੈਂਬਰ ਨਿਰਮਲ ਮੌਜੀਆ, ਭੁਪਿੰਦਰ ਦੂਲੋਵਾਲ ਨੇ ਪੌਦਿਆਂ ਨੂੰ ਲਗਾਉਣ ਵਿਚ ਵਿਸੇਸ ਯੋਗਦਾਨ ਪਾਇਆ। ਇਸ ਸਮਾਗਮ ਵਿਚ ਪ੍ਰੋ. ਤਨਵੀਰ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਅਵਿਨਾਸ਼ ਕੁਮਾਰ, ਪ੍ਰੋ. ਅਮਨਦੀਪ ਸਰਾਂ, ਗੁਰਸਿਰਤ ਕੌਰ ਅਤੇ ਓਮ ਪਰਕਾਸ਼ ਮੌਜੂਦ ਸਨ।