5 Dariya News

ਪ੍ਰਧਾਨ ਮੰਤਰੀ ਨੇ ਸ਼ਿਮਲਾ ਵਿੱਚ 'ਗ਼ਰੀਬ ਕਲਿਆਣ ਸੰਮੇਲਨ' ਨੂੰ ਸੰਬੋਧਨ ਕੀਤਾ

“130 ਕਰੋੜ ਭਾਰਤੀਆਂ ਦਾ ਪਰਿਵਾਰ ਹੀ ਮੇਰਾ ਪਰਿਵਾਰ ਹੈ, ਤੁਸੀਂ ਲੋਕ ਮੇਰੀ ਜ਼ਿੰਦਗੀ ਦਾ ਸਭ ਕੁਝ ਹੋ ਅਤੇ ਇਹ ਜ਼ਿੰਦਗੀ ਵੀ ਤੁਹਾਡੇ ਲਈ ਹੈ”

5 Dariya News

ਸ਼ਿਮਲਾ 31-May-2022

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ‘ਗ਼ਰੀਬ ਕਲਿਆਣ ਸੰਮੇਲਨ’ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ 'ਤੇ ਇਹ ਨਵਾਂ ਜਨਤਕ ਪ੍ਰੋਗਰਾਮ ਦੇਸ਼ ਭਰ ਵਿੱਚ ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਦੇਸ਼ ਭਰ ਵਿੱਚ ਚੁਣੇ ਹੋਏ ਜਨਤਕ ਨੁਮਾਇੰਦਿਆਂ ਨੂੰ ਸਰਕਾਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਕਲਿਆਣਕਾਰੀ ਪ੍ਰੋਗਰਾਮਾਂ ਬਾਰੇ ਫੀਡਬੈਕ ਪ੍ਰਾਪਤ ਕਰਨ ਲਈ ਜਨਤਾ ਨਾਲ ਸਿੱਧੇ ਤੌਰ 'ਤੇ ਗੱਲਬਾਤ ਰਾਹੀਂ ਸੰਕਲਪਿਤ ਬਣਾਉਂਦਾ ਹੈ।ਪ੍ਰਧਾਨ ਮੰਤਰੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ ਵਿੱਤੀ ਲਾਭਾਂ ਦੀ 11ਵੀਂ ਕਿਸ਼ਤ ਵੀ ਜਾਰੀ ਕੀਤੀ। ਇਸ ਨਾਲ ਲਗਭਗ 10 ਕਰੋੜ ਤੋਂ ਵੱਧ ਲਾਭਾਰਥੀ ਕਿਸਾਨ ਪਰਿਵਾਰਾਂ ਨੂੰ 21,000 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਜਾਵੇਗੀ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ (ਪੀਐੱਮ-ਕਿਸਾਨ) ਦੇ ਲਾਭਾਰਥੀਆਂ ਨਾਲ ਵੀ ਗੱਲਬਾਤ ਕੀਤੀ। ਸ਼ਿਮਲਾ ਵਿੱਚ ਇਸ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਰਾਜਿੰਦਰ ਅਰਲੇਕਰ, ਹਿਮਾਚਲ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਅਤੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਮੌਜੂਦ ਸਨ।

ਲੱਦਾਖ ਦੇ ਲਾਭਾਰਥੀ ਸ਼੍ਰੀ ਤਾਸ਼ੀ ਟੁੰਡੁਪ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲੱਦਾਖ ਵਿੱਚ ਸੈਲਾਨੀਆਂ ਦੀ ਆਮਦ ਅਤੇ ਸਰਕਾਰੀ ਯੋਜਨਾਵਾਂ ਦੇ ਨਾਲ ਉਨ੍ਹਾਂ ਦੇ ਅਨੁਭਵ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਫੌਜ ਦੇ ਜਵਾਨ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸ਼੍ਰੀ ਤਾਸ਼ੀ ਟੁੰਡੁਪ ਨੇ ਕਿਹਾ ਕਿ ਉਨ੍ਹਾਂ ਨੂੰ ਪੀਐੱਮਏਵਾਈ, ਪਖਾਨੇ, ਗੈਸ ਕਨੈਕਸ਼ਨ ਅਤੇ ਖੇਤੀ ਨਾਲ ਸਬੰਧਿਤ ਲਾਭਾਂ ਜਿਹੀਆਂ ਸਕੀਮਾਂ ਦਾ ਲਾਭ ਲੈਣ ਵਿੱਚ ਕੋਈ ਦਿੱਕਤ ਨਹੀਂ ਆਈ।ਬਿਹਾਰ ਤੋਂ ਸ਼੍ਰੀਮਤੀ ਲਲਿਤਾ ਦੇਵੀ ਜੀ ਪੀਐੱਮਏਵਾਈ, ਉੱਜਵਲਾ, ਸਵੱਛ ਭਾਰਤ, ਅਤੇ ਜਲ ਜੀਵਨ ਮਿਸ਼ਨ ਦੇ ਲਾਭਾਰਥੀ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਵੇਂ ਯੋਜਨਾਵਾਂ ਨੇ ਉਨ੍ਹਾਂ ਦੀ ਜੀਵਨ ਦੀ ਸੌਖ ਅਤੇ ਸਨਮਾਨਜਨਕ ਜੀਵਨ ਵੱਲ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘਰ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਵਿਆਹ ਜਿਹੀਆਂ ਕਈ ਮੁਸ਼ਕਿਲਾਂ ਘਟ ਜਾਣਗੀਆਂ।ਪੱਛਮੀ ਤ੍ਰਿਪੁਰਾ ਤੋਂ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ, ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਦੇ ਲਾਭਾਰਥੀ ਸ਼੍ਰੀ ਪੰਕਜ ਸ਼ਨੀ ਨੇ ਦੱਸਿਆ ਕਿ ਉਨ੍ਹਾਂ ਨੇ ਜੇਜੇਐੱਮ, ਓਐੱਨਓਆਰਸੀ, ਪੀਐੱਮਏਵਾਈ ਅਤੇ ਬਿਜਲੀ ਕਨੈਕਸ਼ਨ ਜਿਹੀਆਂ ਕਈ ਯੋਜਨਾਵਾਂ ਦਾ ਲਾਭ ਪ੍ਰਾਪਤ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰ ਇੱਕ ਰਾਸ਼ਨ ਕਾਰਡ ਕਾਰਨ ਉਨ੍ਹਾਂ ਨੂੰ ਬਿਹਾਰ ਤੋਂ ਪ੍ਰਵਾਸ ਕਰਨ ਦੇ ਬਾਵਜੂਦ ਕੋਈ ਮੁਸ਼ਕਿਲ ਨਹੀਂ ਆ ਰਹੀ ਹੈ।

ਕਰਨਾਟਕ ਦੇ ਕਲਬੁਰਗੀ ਤੋਂ ਆਯੁਸ਼ਮਾਨ ਭਾਰਤ ਦੀ ਲਾਭਾਰਥੀ ਸ਼੍ਰੀਮਤੀ ਸੰਤੋਸ਼ੀ ਨੇ ਇਸ ਯੋਜਨਾ ਬਾਰੇ ਆਪਣਾ ਅਨੁਭਵ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹੈਲਥ ਐਂਡ ਵੈਲਨੈੱਸ ਸੈਂਟਰ ਅਤੇ ਮੁਫ਼ਤ ਚੈੱਕਅੱਪ ਅਤੇ ਦਵਾਈਆਂ ਉਸ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਲਿਆ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਉਸ ਦੇ ਵਧੀਆ ਢੰਗ ਨਾਲ ਗੱਲਬਾਤ ਕਰਨ ਦੀ ਤਾਰੀਫ਼ ਕੀਤੀ ਅਤੇ ਮਜ਼ਾਕ ਵਿੱਚ ਕਿਹਾ ਕਿ ਉਸ ਨੂੰ ਚੋਣ ਲੜਨੀ ਚਾਹੀਦੀ ਹੈ ਕਿਉਂਕਿ ਉਹ ਬਹੁਤ ਮਸ਼ਹੂਰ ਹੋਵੇਗੀ।ਗੁਜਰਾਤ ਦੇ ਮੇਹਸਾਣਾ ਤੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਾਰਥੀ ਸ਼੍ਰੀ ਅਰਵਿੰਦ ਨੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਲਈ ਖੁਸ਼ੀ ਮਹਿਸੂਸ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਮੰਡਪ ਸਜਾਵਟ ਕਾਰੋਬਾਰ ਨੇ ਵਪਾਰ ਦਾ ਵਿਸਤਾਰ ਕੀਤਾ ਹੈ ਅਤੇ ਉਹ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਕਰਮਚਾਰੀਆਂ ਨੂੰ ਸਰਕਾਰੀ ਯੋਜਨਾ ਬਾਰੇ ਸਿੱਖਿਅਤ ਕਰਨ ਅਤੇ ਇੱਕ ਰੋਜ਼ਗਾਰ ਨਿਰਮਾਤਾ ਹੋਣ ਲਈ ਵੀ ਉਨ੍ਹਾਂ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਬੇਟੀ ਨੂੰ ਖੇਡ ਇੱਛਾਵਾਂ ਲਈ ਆਸ਼ੀਰਵਾਦ ਵੀ ਦਿੱਤਾ।ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਤੋਂ ਸਮਾ ਦੇਵੀ ਜੀ ਪੀਐੱਮਏਵਾਈ, ਪੀਐੱਮ ਕਿਸਾਨ ਸਨਮਾਨ ਨਿਧੀ, ਆਯੁਸ਼ਮਾਨ ਯੋਜਨਾ, ਸੀਐੱਮ ਗ੍ਰਹਿਣੀ ਸੁਵਿਧਾ ਯੋਜਨਾ ਦੇ ਲਾਭਾਰਥੀ ਇਸ ਸਥਾਨ 'ਤੇ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਥਿਤੀ ਅਤੇ ਖੇਤੀ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਅਹਿਮ ਮੌਕੇ 'ਤੇ ਹਿਮਾਚਲ 'ਚ ਮੌਜੂਦ ਹੋਣ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਕਿਉਂਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਰਾਹੀਂ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਮਿਲ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਉਨ੍ਹਾਂ ਸਰਕਾਰ ਦੇ 8 ਸਾਲ ਪੂਰੇ ਹੋਣ ਦੇ ਮੌਕੇ 'ਤੇ ਪੀਐੱਮ ਕੇਅਰਸ ਫੌਰ ਚਿਲਡਰਨ ਸਕੀਮ ਤਹਿਤ ਲਾਭ ਜਾਰੀ ਕੀਤੇ। ਉਨ੍ਹਾਂ ਨੇ ਸ਼ਿਮਲਾ ਤੋਂ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ ਵਿੱਤੀ ਲਾਭ ਜਾਰੀ ਕਰਨ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ 130 ਕਰੋੜ ਨਾਗਰਿਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ।  ਪ੍ਰਧਾਨ ਮੰਤਰੀ ਨੇ 8 ਸਾਲ ਪੂਰੇ ਹੋਣ 'ਤੇ ਕੱਲ੍ਹ ਪ੍ਰਧਾਨ ਮੰਤਰੀ ਕੇਅਰਸ ਫੌਰ ਚਿਲਡਰਨ ਰਾਹੀਂ ਕੋਰੋਨਾ ਮਹਾਮਾਰੀ ਵਿੱਚ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆਉਣ ਵਾਲੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਤਸੱਲੀ ਵੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਹਿਮਾਚਲ ਵਿੱਚ ਹੋਣ ਦੇ ਸੁਝਾਅ ਨੂੰ ਉਨ੍ਹਾਂ ਨੇ ਤੁਰੰਤ ਪ੍ਰਵਾਨ ਕੀਤਾ ਕਿਉਂਕਿ ਇਹ ਰਾਜ ਉਨ੍ਹਾਂ ਦੀ ਕਰਮਭੂਮੀ ਰਿਹਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਵਜੋਂ ਨਹੀਂ, ਬਲਕਿ 130 ਕਰੋੜ ਨਾਗਰਿਕਾਂ ਦੇ ਪਰਿਵਾਰ ਦੇ ਮੈਂਬਰ ਵਜੋਂ ਦੇਖਦੇ ਹਨ। ਜਦੋਂ ਉਹ ਕਿਸੇ ਫਾਈਲ 'ਤੇ ਦਸਤਖਤ ਕਰਦੇ ਹਨ ਤਾਂ ਹੀ ਉਹ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਲੈਂਦੇ ਹਨ। ਉਨ੍ਹਾਂ ਨੇ ਕਿਹਾ, "ਜਿਵੇਂ ਹੀ ਉਹ ਪਲ ਪੂਰਾ ਹੋਇਆ, ਮੈਂ ਹੁਣ ਪ੍ਰਧਾਨ ਮੰਤਰੀ ਨਹੀਂ ਰਿਹਾ ਅਤੇ ਤੁਹਾਡੇ ਪਰਿਵਾਰ ਦਾ ਮੈਂਬਰ ਅਤੇ 130 ਦੇਸ਼ ਵਾਸੀਆਂ ਦਾ ਪ੍ਰਧਾਨ ਸੇਵਕ ਬਣ ਗਿਆ ਹਾਂ।" ਜੇਕਰ ਮੈਂ ਦੇਸ਼ ਲਈ ਕੁਝ ਵੀ ਕਰ ਸਕਦਾ ਹਾਂ ਤਾਂ ਇਹ 130 ਕਰੋੜ ਦੇਸ਼ਵਾਸੀਆਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਸਦਕਾ ਹੀ ਹੈ। ਭਾਵੁਕ ਹੋ ਕੇ ਪ੍ਰਧਾਨ ਮੰਤਰੀ ਨੇ ਕਿਹਾ, "ਮੇਰੇ 130 ਕਰੋੜ ਨਾਗਰਿਕਾਂ ਦੇ ਪਰਿਵਾਰ ਦੀਆਂ ਉਮੀਦਾਂ ਅਤੇ ਆਕਾਂਖਿਆਵਾਂ ਨਾਲ ਜੁੜ ਰਿਹਾ ਹਾਂ, ਇਹ ਪਰਿਵਾਰ ਹੀ ਮੇਰੇ ਕੋਲ ਹੈ, ਤੁਸੀਂ ਲੋਕ ਮੇਰੀ ਜ਼ਿੰਦਗੀ ਦਾ ਸਭ ਕੁਝ ਹੋ ਅਤੇ ਇਹ ਜ਼ਿੰਦਗੀ ਵੀ ਤੁਹਾਡੇ ਲਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਸਰਕਾਰ ਆਪਣੇ ਅੱਠ ਸਾਲ ਪੂਰੇ ਕਰ ਰਹੀ ਹੈ, ਉਨ੍ਹਾਂ ਨੇ ਆਪਣੇ ਸੰਕਲਪ ਨੂੰ ਮੁੜ ਦੁਹਰਾਇਆ ਕਿ ਉਹ ਹਰ ਕਿਸੇ ਦੀ ਭਲਾਈ ਲਈ, ਹਰ ਭਾਰਤੀ ਦੇ ਸਨਮਾਨ ਲਈ, ਹਰ ਭਾਰਤੀ ਦੀ ਸੁਰੱਖਿਆ ਲਈ ਅਤੇ ਖੁਸ਼ਹਾਲੀ ਲਈ ਜੋ ਵੀ ਕਰ ਸਕਦੇ ਹਨ, ਉਹ ਕਰਨਗੇ, ਤਾਂ ਕਿ ਹਰ ਭਾਰਤੀ ਲਈ ਉਹਨਾਂ ਨੂੰ ਖੁਸ਼ੀ ਅਤੇ ਸ਼ਾਂਤੀ ਦਾ ਜੀਵਨ ਮਿਲੇ।ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ 2014 ਤੋਂ ਪਹਿਲਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਸਿਸਟਮ ਦਾ ਜ਼ਰੂਰੀ ਹਿੱਸਾ ਸਮਝਿਆ ਸੀ, ਫਿਰ ਸਰਕਾਰ ਭ੍ਰਿਸ਼ਟਾਚਾਰ ਨਾਲ ਲੜਨ ਦੀ ਬਜਾਏ ਇਸ ਦੇ ਅੱਗੇ ਝੁਕ ਗਈ, ਫਿਰ ਦੇਸ਼ ਨੇ ਦੇਖਿਆ ਕਿ ਯੋਜਨਾਵਾਂ ਦਾ ਪੈਸਾ ਲੋੜਵੰਦਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੁੱਟਿਆ ਗਿਆ। 

ਉਨ੍ਹਾਂ ਨੇ ਕਿਹਾ ਕਿ ਅੱਜ ਜਨ ਧਨ-ਆਧਾਰ ਅਤੇ ਮੋਬਾਈਲ (ਜੇਏਐੱਮ) ਦੀ ਟ੍ਰਿਨਿਟੀ ਦੇ ਕਾਰਨ, ਲਾਭਾਰਥੀ ਦੇ ਜਨ ਧਨ ਬੈਂਕ ਖਾਤਿਆਂ ਵਿੱਚ ਪੈਸਾ ਸਿੱਧਾ ਪਹੁੰਚ ਰਿਹਾ ਹੈ। ਪਹਿਲਾਂ ਰਸੋਈ 'ਚ ਧੂੰਏਂ ਦਾ ਸਾਹਮਣਾ ਕਰਨਾ ਪੈਂਦਾ ਸੀ, ਅੱਜ ਉੱਜਵਲਾ ਸਕੀਮ ਤੋਂ ਰਸੋਈ ਗੈਸ ਸਿਲੰਡਰ ਲੈਣ ਦੀ ਸੁਵਿਧਾ ਹੈ। ਪਹਿਲਾਂ ਖੁੱਲ੍ਹੇ ਵਿੱਚ ਸ਼ੌਚ ਦੀ ਸ਼ਰਮ ਸੀ ਹੁਣ ਗ਼ਰੀਬਾਂ ਕੋਲ ਪਖਾਨੇ ਦੀ ਇੱਜ਼ਤ ਹੈ। ਪਹਿਲਾਂ ਇਲਾਜ ਲਈ ਪੈਸੇ ਇਕੱਠੇ ਕਰਨ ਲਈ ਲਾਚਾਰੀ ਸੀ, ਅੱਜ ਹਰ ਗ਼ਰੀਬ ਨੂੰ ਆਯੁਸ਼ਮਾਨ ਭਾਰਤ ਦਾ ਸਹਾਰਾ ਹੈ। ਪਹਿਲਾਂ ਤਿੰਨ ਤਲਾਕ ਦਾ ਡਰ ਸੀ, ਹੁਣ ਹੱਕਾਂ ਲਈ ਲੜਨ ਦੀ ਹਿੰਮਤ ਹੈ।ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਕਲਿਆਣਕਾਰੀ ਯੋਜਨਾਵਾਂ, ਚੰਗੇ ਪ੍ਰਸ਼ਾਸਨ ਅਤੇ ਗ਼ਰੀਬਾਂ ਦੀ ਭਲਾਈ (ਸੇਵਾ ਸੁਸ਼ਾਸਨ ਅਤੇ ਗ਼ਰੀਬ ਕਲਿਆਣ) ਨੇ ਲੋਕਾਂ ਲਈ ਸਰਕਾਰ ਦੇ ਅਰਥ ਬਦਲ ਦਿੱਤੇ ਹਨ। ਹੁਣ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ। ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾਵਾਂ, ਵਜ਼ੀਫੇ ਜਾਂ ਪੈਨਸ਼ਨ ਸਕੀਮਾਂ ਹੋਣ, ਟੈਕਨੋਲੋਜੀ ਦੀ ਮਦਦ ਨਾਲ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਨੂੰ ਘੱਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਸਮੱਸਿਆਵਾਂ ਦਾ ਸਥਾਈ ਹੱਲ ਦੇਣ ਲਈ ਯਤਨਸ਼ੀਲ ਹੈ, ਜਿਨ੍ਹਾਂ ਨੂੰ ਪਹਿਲਾਂ ਸਥਾਈ ਮੰਨ ਲਿਆ ਜਾਂਦਾ ਸੀ। 

ਉਨ੍ਹਾਂ ਨੇ ਕਿਹਾ ਕਿ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਨੇ ਲਾਭ ਸੂਚੀਆਂ ਵਿੱਚੋਂ 9 ਕਰੋੜ ਫਰਜ਼ੀ ਨਾਵਾਂ ਨੂੰ ਹਟਾ ਕੇ ਲੁੱਟ ਅਤੇ ਰਿਸਾਅ ਹੋਣ ਦੀ ਬੇਇਨਸਾਫੀ ਨੂੰ ਖ਼ਤਮ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗ਼ਰੀਬਾਂ ਦਾ ਰੋਜ਼ਾਨਾ ਸੰਘਰਸ਼ ਘੱਟ ਹੁੰਦਾ ਹੈ ਜਦੋਂ ਉਹ ਤਾਕਤਵਰ ਹੁੰਦੇ ਹਨ, ਤਾਂ ਉਹ ਆਪਣੀ ਗ਼ਰੀਬੀ ਦੂਰ ਕਰਨ ਲਈ ਨਵੀਂ ਊਰਜਾ ਨਾਲ ਜੁੜ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ, "ਇਸ ਸੋਚ ਨਾਲ ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਗ਼ਰੀਬਾਂ ਦਾ ਸਸ਼ਕਤੀਕਰਣ ਸ਼ੁਰੂ ਕਰ ਦਿੱਤਾ ਹੈ। ਅਸੀਂ ਉਨ੍ਹਾਂ ਜ਼ਿੰਦਗੀ ਦੀ ਹਰ ਚਿੰਤਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ, “ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਦੇਸ਼ ਦਾ ਲਗਭਗ ਹਰ ਪਰਿਵਾਰ ਕਿਸੇ ਨਾ ਕਿਸੇ ਸਕੀਮ ਦਾ ਲਾਭ ਲੈ ਰਿਹਾ ਹੈ”।ਹਥਿਆਰਬੰਦ ਬਲਾਂ ਵਿੱਚ ਹਿਮਾਚਲ ਦੇ ਹਰ ਪਰਿਵਾਰ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਹੀ ਹੈ ਜਿਸ ਨੇ ਚਾਰ ਦਹਾਕਿਆਂ ਦੀ ਉਡੀਕ ਤੋਂ ਬਾਅਦ ਇੱਕ ਰੈਂਕ ਇੱਕ ਪੈਨਸ਼ਨ ਲਾਗੂ ਕੀਤੀ ਅਤੇ ਸਾਬਕਾ ਸੈਨਿਕਾਂ ਨੂੰ ਬਕਾਏ ਦਿੱਤੇ। ਹਿਮਾਚਲ ਦੇ ਹਰ ਪਰਿਵਾਰ ਨੂੰ ਬਹੁਤ ਫਾਇਦਾ ਹੋਇਆ ਹੈ। ਸਾਡੇ ਦੇਸ਼ ਵਿੱਚ ਦਹਾਕਿਆਂ ਤੋਂ ਵੋਟ ਬੈਂਕ ਦੀ ਰਾਜਨੀਤੀ ਹੋਈ ਹੈ ਅਤੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। 

ਉਨ੍ਹਾਂ ਨੇ ਕਿਹਾ ਕਿ ਅਸੀਂ ਵੋਟ ਬੈਂਕ ਨਹੀਂ ਬਲਕਿ ਨਿਊ ਇੰਡੀਆ ਦੇ ਨਿਰਮਾਣ ਲਈ ਕੰਮ ਕਰ ਰਹੇ ਹਾਂ।ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 100% ਲਾਭ 100% ਲਾਭਾਰਥੀਆਂ ਤੱਕ ਪਹੁੰਚਾਉਣ ਲਈ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲਾਭਾਰਥੀਆਂ ਦੀ ਸੰਤੁਸ਼ਟੀ ਤੱਕ ਪਹੁੰਚਣ ਦਾ ਵਚਨ ਲਿਆ ਹੈ। 100% ਸਸ਼ਕਤੀਕਰਣ ਦਾ ਅਰਥ ਹੈ ਵਿਤਕਰੇ ਨੂੰ ਖ਼ਤਮ ਕਰਨਾ, ਸਿਫਾਰਿਸ਼ਾਂ ਨੂੰ ਖ਼ਤਮ ਕਰਨਾ ਅਤੇ ਤੁਸ਼ਟੀਕਰਣ ਨੂੰ ਖ਼ਤਮ ਕਰਨਾ। 100% ਸਸ਼ਕਤੀਕਰਣ ਦਾ ਮਤਲਬ ਹੈ ਕਿ ਹਰ ਗ਼ਰੀਬ ਨੂੰ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਮਿਲੇ।ਦੇਸ਼ ਦੇ ਵਧਦੇ ਕੱਦ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ, ਭਾਰਤ ਮਜ਼ਬੂਰੀ ਵਿੱਚ ਦੋਸਤੀ ਦਾ ਹੱਥ ਨਹੀਂ ਵਧਾਉਂਦਾ, ਬਲਕਿ ਮਦਦ ਦਾ ਹੱਥ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਦੌਰ ਦੌਰਾਨ ਵੀ ਅਸੀਂ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਟੀਕੇ ਭੇਜੇ ਹਨ।ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੇ ਉੱਜਵਲ ਭਾਰਤ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇੱਕ ਅਜਿਹਾ ਭਾਰਤ ਜਿਸ ਦੀ ਪਹਿਚਾਣ ਵਾਂਝਾ ਨਹੀਂ ਬਲਕਿ ਆਧੁਨਿਕਤਾ ਹੈ। ਸਾਡੀ ਸਮਰੱਥਾ ਦੇ ਸਾਹਮਣੇ ਕੋਈ ਵੀ ਟੀਚਾ ਅਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਵਿੱਚੋਂ ਇੱਕ ਹੈ। ਅੱਜ ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਹੋ ਰਿਹਾ ਹੈ, ਅੱਜ ਭਾਰਤ ਬਰਾਮਦ ਵਿੱਚ ਵੀ ਰਿਕਾਰਡ ਬਣਾ ਰਿਹਾ ਹੈ। ਉਨ੍ਹਾਂ ਸਿੱਟਾ ਕੱਢਿਆ, "ਸਾਰੇ ਦੇਸ਼ ਦੀ ਤਰੱਕੀ ਦੀ ਯਾਤਰਾ ਵਿੱਚ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।"