5 Dariya News

ਵਿਸ਼ਵ ਤੰਬਾਕੂ ਦਿਵਸ ਮੌਕੇ ਸੋਹਾਣਾ ਹਸਪਤਾਲ ਨੇ ਕੱਢੀ ਸਾਈਕਲ ਰੈਲੀ

ਤੰਬਾਕੂ ਮੁਕਤ ਸਮਾਜ ਦੀ ਸਿਰਜਨਾ ਸਾਡਾ ਸਭ ਦਾ ਸਾਂਝਾ ਫਰਜ਼: ਡਾਕਟਰ ਕੱਕੜ

5 Dariya News

ਚੰਡੀਗੜ 31-May-2022

ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਮੋਹਾਲੀ ਦੇ ਸੋਹਾਣਾ ਹਸਪਤਾਲ ਵੱਲੋਂ ਸਥਾਨਕ ਸੁਖਨਾ ਝੀਲ ਤੋਂ ਇੱਕ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਸਾਈਕਲ ਵਰਕ ਅਤੇ ਚੰਡੀਗੜ ਪੁਲਿਸ ਦੇ ਸਟਾਫ਼ ਸਮੇਤ 200 ਦੇ ਕਰੀਬ ਲੋਕਾਂ ਨੇ ਭਾਗ ਲਿਆ।ਤੰਬਾਕੂ ਛੱਡੋ ਸਾਈਕਲ ਚਲਾਓ ਦਾ ਸੁਨੇਹਾ ਦਿੰਦੀ ਇਸ ਰੈਲੀ ਨੂੰ ਹਸਪਤਾਲ ਦੇ ਸੀਨੀਅਰ ਮੈਡੀਕਲ ਆਨਕਾਨੋਲੋੋਜਿਸਟ ਡਾਕਟਰ ਸੰਦੀਪ ਕੱਕੜ ਨੇ ਕਿਹਾ ਕਿ ਤੰਬਾਕੂ ਮੁਕਤ ਸਮਾਜ ਦੀ ਸਿਰਜਨਾ ਕਰਨਾ ਸਾਡਾ ਸਭ ਦਾ ਸਾਂਝਾ ਫਰਜ਼ ਹੈ। ਉਨਾਂ ਕਿਹਾ ਕਿ ਤੰਬਾਕੂ ਦੇ ਕਾਰਨ ਵਿਸ਼ਵ ਵਿੱਚ ਹਰ ਸਾਲ 7 ਮਿਲੀਅਨ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਜਦਕਿ ਭਾਰਤ ਵਿੱਚ ਹਰ ਸਾਲ 1.3 ਮਿਲੀਅਨ ਲੋਕ ਇਸ ਦਾ ਸ਼ਿਕਾਰ ਬਣਦੇ ਹਨ। ਉਨਾਂ ਕਿਹਾ ਕਿ ਇਸ ਦਾ ਸ਼ਿਕਾਰ ਜ਼ਿਆਦਾਤਰ ਆਰਥਿਕ ਪੱਖ ਤੋਂ ਕਮਜ਼ੋਰ ਲੋਕ ਹੁੰਦੇ ਹਨ।ਉਨਾਂ ਕਿਹਾ ਕਿ ਤੰਬਾਕੂਨੋਸ਼ੀ ਕੈਂਸਰ ਦਾ ਕਾਰਨ ਬਣਦੀ ਹੈ। 

ਉਨਾਂ ਕਿਹਾ ਕਿ ਸਿਗਰਟ ਦੇ ਧੂੰਏ ਨਾਲ ਸ਼ਰੀਰ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਘਟ ਜਾਂਦੀ ਹੈ, ਜਿਸ ਕਾਰਨ ਸਰੀਰ ਕੈਂਸਰ ਦਾ ਟਾਕਰਾ ਕਰਨ ਦੇ ਕਾਬਿਲ ਨਹੀਂ ਰਹਿੰਦਾ। ਉਨਾਂ ਕਿਹਾ ਕਿ 31 ਮਈ ਦਾ ਦਿਨ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਹੀ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਇਸ ਸਾਲ ਇਸ ਦਿਨ ਤੇ ਸੁਨੇਹਾ ਦਿੱਤਾ ਗਿਆ ਹੈ ਕਿ ਤੰਬਾਕੂ ਸਾਡੇ ਵਾਤਾਵਰਨ ਲਈ ਘਾਤਕ ਹੈ।ਉਨਾਂ ਕਿਹਾ ਕਿ ਚੱਬਣ ਵਾਲੇ ਤੰਬਾਕੂ ਪਦਾਰਥ ਮੂੰਹ ਦੇ ਕੈਂਸਰ ਨੂੰ ਸੱਦਾ ਦਿੰਦੇ ਹਨ।ਇਸ ਮੌਕੇ ਬੋਲਦਿਆਂ ਹਸਪਤਾਲ ਦੇ ਐਸ ਐਂਡ ਐਮ ਜਨਰਲ ਮੈਨੇਜ਼ਰ ਲਲਿਤ ਸ਼ਰਮਾ ਨੇ ਕਿਹਾ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਤੰਬਾਕੂਮੁਕਤ ਸਮਾਜ ਦੀ ਸਿਰਜਨਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸੋਹਾਣਾ ਹਸਪਤਾਲ ਵੱਲੋਂ ਹਾਲ ਵਿੱਚ ਹੀ 120 ਬੈਡਾਂ ਵਾਲਾ ਕੈਂਸਰ ਰਿਸਰਚ ਯੁਨਿਟ ਸਥਾਪਿਤ ਕੀਤਾ ਗਿਆ ਹੈ। ਜਿੱਥੇ ਇੱਕ ਹੀ ਛੱਤ ਦੇ ਅਧੀਨ ਕੈਂਸਰ ਨਾਲ ਸਬੰਧਿਤ ਹਰ ਇਲਾਜ਼ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।