5 Dariya News

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ

5 Dariya News

ਗੁਰਦਾਸਪੁਰ 31-May-2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦ੍ਰਿਸ਼ਾਂ ਨਿਰਦੇਸ਼ਾਂ  ਤੇ ਸਿਵਲ ਸਰਜਨ ਗੁਰਦਾਸਪੁਰ  ਡਾ . ਵਿਜੇ ਕੁਮਾਰ ਦੀ ਅਗਵਾਈ  ਹੇਠ ਦਫਤਰ ਸਿਵਲ ਸਰਜਨ  ਗੁਰਦਾਸਪੁਰ  ਵਿਖੇ ਵਿਸ਼ਵ ਤੰਬਾਕੂ ਵਿਰੋਧੀ  ਦਿਵਸ ਮਨਾਇਆ ਗਿਆ। ਇਸ ਮੌਕੇ  ਤੰਬਾਕੂ  ਪਦਾਰਥ ਨਾ ਵਰਤਣ ਲਈ  ਹਾਜਰ ਮੁਲਾਜਮਾਂ  ਅਤੇ ਹੋਰਨਾ  ਵਿਅਕਤੀਆ ਨੂੰ  ਸੰਹੁ ਚੁਕਾਈ ਗਈ  ਅਤੇ ਇਸ ਸਬੰਧੀ ਬਣਾਏ ਗਏ ਬੈਨਰ  ਉਪਰ  ਸਭ ਦੇ ਹਸਤਾਖਰ ਵੀ ਕਰਵਾਏ ਗਏ । ਤੰਬਾਕੂ  ਵਿਰੁੱਧ ਲੋਕਾ ਨੂੰ ਜਾਗਰੂਕ ਕਰਨ ਲਈ  ਸ਼ਹਿਰ ਵਿਚ  ਮਾਈਕਿੰਗ ਕਰਨ ਵਾਲੇ ਰਿਕਸ਼ੇ ਨੂੰ ਸਹਾਇਕ  ਸਿਵਲ ਸਰਜਨ  ਡਾ ਭਾਰਤ  ਭੁਸ਼ਨ  ਵਲੋ  ਹਰੀ ਝੰਡੀ  ਦੇ ਕੇ ਰਵਾਨਾ  ਕੀਤਾ ।  ਇਸ ਸਬੰਧੀ  ਜਾਣਕਾਰੀ  ਦਿੰਦਿਆ  ਡਾ. ਭੂਸ਼ਨ  ਨੇ ਦੱਸਿਆ  ਕਿ ਤੰਬਾਕੂ  ਸਾਡੀ ਸਿਹਤ  ਦੇ ਨਾਲ ਨਾਲ  ਵਾਤਾਵਰਨ ਲਈ ਵੀ ਖਤਰਨਾਕ ਹੈ। 

ਇਸੇ  ਕਰਕੇ ਇਸ ਵਾਰ  ਤੰਬਾਕੂ  ਵਿਰੋਧੀ ਦਿਵਸ ਦਾ ਥੀਮ ਵੀ ਤੰਬਾਕੂ ਸਾਡੇ ਵਾਤਾਵਰਨ  ਲਈ  ਇੱਕ ਵੱਡਾ ਖਤਰਾ ਹੈ ।  ਉਹਨਾ  ਦੱਸਿਆ  ਕਿ 300 ਸਿਗਰੇਟ ਬਣਾਉਣ ਲਈ  ਇੱਕ ਦਰਖਤ ਕੱਟਿਆ ਜਾਦਾ ਹੈ ਅਤੇ  ਇੱਕ  ਸਿਗਰੇਟ  ਬਣਾਉਣ  ਲਈ  3.7 ਲੀਟਰ  ਪਾਣੀ  ਬਰਬਾਦ ਹੁੰਦਾ ਹੈ। ਇਸੇ  ਮੌਕੇ ਤੇ ਜਾਣਕਾਰੀ  ਦਿਦਿਆ ਏ ਐਮ . ਉ. ਸ੍ਰੀ  ਸ਼ਿਵ ਚਰਨ  ਨੇ ਦੱਸਿਆ ਕਿ ਤੰਬਾਕੂ ਦੇ ਇਸਤੇਮਾਲ ਕਾਰਨ ਗਲੇ ਅਤੇ ਫੇਫੜੇ ਦਾ ਕੈਸਰ , ਫੇਫੜਿਆ  ਦੀ ਟੀ.ਬੀ. , ਦਿਲ  ਦੀਆਂ ਬੀਮਾਰੀਆ  ਅਤੇ ਬਾਂਝਪਣ ਖਤਰਨਾਕ ਬਿਮਾਰੀਆ  ਹੁੰਦੀਆ ਹਨ। ਇੱਕ ਸਿਗਰੇਟ  ਵਿਚ 69 ਤਰਾਂ  ਦੇ ਤੱਤ  ਹੁੰਦੇ ਹਨ  ਜਿਸ ਨਾਲ  ਕੈਸਰ  ਵਰਗੀਆ  ਬਿਮਾਰੀਆ  ਹੁੰਦੀਆ ਹਨ । ਇਸ ਲਈ  ਜੇਕਰ ਸਾਡਾ ਕੋਈ  ਰਿਸ਼ਤੇਦਾਰ  ਜਾਂ ਸੱਜਣ  ਮਿੱਤਰ  ਤੰਬਾਕੂ  ਦਾ ਇਸਤੇਮਾਲ ਕਰਦਾ ਹੈ  ਤਾ ਸਾਨੂੰ ਉਸ ਨੂੰ ਇਸ ਬਾਰੇ  ਜਾਗੂਰਕ  ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਜਿਲਾ  ਐਪੀਡੀਮਾਲੋਜੀਸਟ  ਡਾ.  ਪਰਭਜੋਤ ਕੋਰ ਕਲਸੀ , ਡਾ.  ਮਮਤਾ  ਵਾਸੂਦੇਵਾ, ਡੀ . ਡੀ. ਐਚ. ਉ ਡਾ.  ਸ਼ੈਲਾ  ਮਹਿਤਾ, ਡੀ . ਐਚ . ਉ ਡਾਂ. ਅਰਵਿੰਦ ਮਹਾਜਨ , ਡੀ . ਆਈ. ੳਬ ਡਾ.  ਅਰਵਿੰਦ ਮਨਚੰਦਾ , ਡਿਪਟੀ  ਮਾਸਮੀਡੀਆ  ਅਫਸਰ  ਸ੍ਰੀ ਮਤੀ  ਗੁਰਿੰਦਰ ਕੌਰ , ਐਚ. ਆਈ. ਸੁੱਖਦਿਆਲ ਸਿੰਘ ,ਜੋਬਨਪ੍ਰੀਤ  ਸਿੰਘ , ਹਰਚਰਨ  ਸਿੰਘ , ਹਰਬੰਸ ਸਿੰਘ  ਆਦਿ  ਸ਼ਾਮਲ  ਸਨ ।