ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਕੀਤੀ ਗਈ ਵੱਖ-ਵੱਖ ਸਿ਼ਕਾਇਤਾਂ ਦੀ ਪੜਤਾਲ
ਕਮਿਸ਼ਨ ਵੱਲੋਂ 15 ਜੂਨ, 2022 ਤੱਕ ਪੜਤਾਲ ਕਰਕੇ ਰਿਪੋਰਟਾਂ ਭੇਜਣ ਦੇ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਗਏ ਆਦੇਸ਼, ਹੋਰ ਪ੍ਰਾਪਤ ਹੋਈਆਂ ਸਿ਼ਕਾਇਤਾਂ ਦਾ ਮੌਕੇ ‘ਤੇ ਕੀਤਾ ਗਿਆ ਨਿਪਟਾਰਾ
5 Dariya News
30-May-2022
ਸ਼੍ਰੀ ਦੀਪਕ ਕੁਮਾਰ, ਸੀਨੀਅਰ ਵਾਈਸ ਚੇਅਰਮੈਨ ਅਤੇ ਸ਼੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਵੱਖ-ਵੱਖ ਸਿ਼ਕਾਇਤਾਂ ਦੀ ਪੜਤਾਲ ਕਰਨ ਸਬੰਧੀ ਦੌਰਾ ਕੀਤਾ ਗਿਆ । ਇਸ ਮੌਕੇ ਸ਼੍ਰੀ ਕੁਲਦੀਪ ਸਿੰਘ ਪੁੱਤਰ ਤਰਸੇਮ ਸਿੰਘ ਕੌਮ ਮਜ੍ਹਬੀ ਸਿੱਖ ਤਹਿਸੀਲ ਤੇ ਜਿ਼ਲ੍ਹਾ ਤਰਨਤਾਰਨ ਵੱਲੋਂ ਰਣਧੀਰ ਸਿੰਘ ਪੁੱਤਰ ਮੇਹਰ ਸਿੰਘ ਕੌਮ ਜੱਟ ਵਾਸੀ ਪਿੰਡ ਭੁੱਲਰ ਤਹਿਸੀਲ ਤੇ ਜਿ਼ਲ੍ਹਾ ਤਰਨਤਾਰਨ ਜੋ ਕਿ ਉਸ ਦੇ ਹੀ ਪਿੰਡ ਦਾ ਹੈ ਅਤੇ ਪਿਛਲੇ 5-6 ਮਹੀਨੇ ਤੋਂ ਉਸ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਦਾ ਹੈ।ਪੀੜਤ ਵੱਲੋਂ ਦੱਸਿਆ ਕਿ ਉਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਅਤੇ ਟਰਾਈ ਸਾਈਕਲ ਤੇ ਆਪਣਾ ਕੰਮ ਕਾਰ ਕਰਦਾ ਹੈ। ਉਕਤ ਵਿਕਅਤੀ ਉਸ ਨੂੰ ਗਾਲੀ ਗਲੋਚ ਕਰਦਾ ਹੈ, ਜਾਤੀ ਸੂਚਕ ਸ਼ਬਦ ਬੋਲਦਾ ਹੈ। ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ।ਇਸ ਦੇ ਨਾਲ ਸੁਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਰੁਮਾਣਾ ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਵੱਲੋਂ ਦੱਸਿਆ ਕਿ ਉਸ ਦਾ ਲੜਕਾ ਵਿਜੈ ਸਿੰਘ ਉਮਰ ਕਰੀਬ 22 ਸਾਲਾ ਜੋ ਮਜਦੂਰੀ ਕਰਦਾ ਸੀ ਅਤੇ ਮਿਤੀ 05.05.2022 ਨੂੰ ਸਮਾਂ 07:00 ਵਜੇ ਸ਼ਾਮ ਨੂੰ ਜੋਬਨ ਸਿੰਘ ਆਪਣੇ ਮੋਟਰਸਾਈਕਲ ਤੇ ਉਸ ਦੇ ਬੇਟੇ ਨੂੰ ਨਾਲ ਲੈ ਗਿਆ ਅਤੇ ਜਤਿੰਦਰ ਸਿੰਘ ਪੁੱਤਰ ਕਾਲਾ ਸਿੰਘ, ਮੋਟਾ ਪੁੱਤਰ ਦਿਲਬਾਗ ਜਾਤੀ ਜਨਰਲ ਵਾਸੀਆਨ ਪੰਡੋਰੀ ਰੁਮਾਣਾ ਤਹਿਸੀਲ ਵਾ ਜਿ਼ਲ੍ਹਾ ਤਰਨਤਾਰਨ ਅਤੇ ਇੱਕ ਦੋਸ਼ੀ ਨਾਮ ਨਾ ਮਾਲੂਮ ਵੀ ਨਾਲ ਹੀ ਪਿੰਡ ਪੰਡੋਰੀ ਤਖਤ ਮੱਲ ਗਏ।
ਰਾਤ ਕਰੀਬ ਉਹਨਾਂ ਦੇ ਗੁਆਂਢੀ ਰਣਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਵਿਜੈ ਸਿੰਘ ਸਮੇਤ ਮੋਟਰਸਾਈਕਲ ਪੰਡੋਰੀ ਰੁਮਾਣਾ ਅਤੇ ਪੰਡੋਰੀ ਤਖਤ ਮੱਲ ਦੇ ਰਾਹ ਵਿੱਚ ਡਿੱਗਾ ਪਿਆ ਹੈ, ਜਿਥੇ ਉਹ ਪਰਿਵਾਰ ਸਮੇਤ ਪੁੱਜੇ ਤਾਂ ਮੋਟਰਸਾਈਕਲ ਟੁੱਟਾ ਭੱਜਾ ਪਿਆ ਸੀ ਅਤੇ ਉਸ ਦੇ ਬੇਟੇ ਵਿਜੈ ਸਿੰਘ ਦੀ ਢੋਅ ਦਰੱਖਤ ਨਾਲ ਲੱਗੀ ਪਈ ਸੀ, ਜਿਸ ਨੂੰ ਇਲਾਜ ਲਈ ਉਹ ਡਾਕਟਰ ਪਾਸ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤਕ ਘੋਸਿ਼ਤ ਕਰਾਰ ਦਿੱਤਾ ਗਿਆ, ਪੀੜਤ ਨੇ ਦੱਸਿਆ ਕਿ ਉਸ ਨੂੰ ਉਕਤ ਦੋਸ਼ੀਆਨ ਤੇ ਸ਼ੱਕ ਹੈ ਕਿ ਉਹਨਾਂ ਨੇ ਕਿਸੇ ਰੰਜਿਸ਼ ਤਹਿਤ ਉਸ ਦੇ ਬੇਟੇ ਦਾ ਜਾਨੀ ਨੁਕਸਾਨ ਕੀਤਾ ਹੈ।ਉਕਤ ਦੋਸ਼ੀਆਨ ਸ਼ਰੇਆਮ ਘੁੰਮ ਰਹੇ ਹਨ ਅਤੇ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਜਾਤੀ ਸੂਚਕ ਸ਼ਬਦਾਵਲੀ ਬੋਲਦੇ ਹਨ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਪੁੱਤਰ ਸ਼੍ਰੀ ਤਰਸੇਮ ਸਿੰਘ ਵਾਸੀ ਪਿੰਡ ਕੋਟ ਧਰਮ ਚੰਦ ਕਲਾਂ, ਤਹਿਸੀਲ ਵਾ ਜਿ਼ਲ੍ਹਾ ਤਰਨਤਾਰਨ ਵੱਲੋਂ ਦੱਸਿਆ ਕਿ ਉਹ ਹੈਂਡੀਕੈਪ ਵਿਅਕਤੀ ਹੈ ਅਤੇ ਪਿੰਡ ਵਿੱਚ ਹੀ ਲੱਕੜ ਦੇ ਖੋਖੇ ਵਿੱਚ ਮੀਟ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਗੁਰਪਾਲ ਸਿੰਘ ਪੁੱਤਰ ਸੁੱਚਾ ਸਿੰਘ, ਰਾਜੂ ਪੁੱਤਰ ਸੁੱਚਾ ਸਿੰਘ, ਸੰਨੀ ਪੁੱਤਰ ਸੁੱਚਾ ਸਿੰਘ, ਪਾਟੋ ਉਰਫ ਸੋਨੂੰ ਪੁੱਤਰ ਤਰਸੇਮ ਸਿੰਘ ਵਾਸੀਆਨ ਪਿੰਡ ਝਬਾਲ ਕਲਾਂ, ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਵੱਲੋਂ ਮਿਤੀ ਹਮਸਲਾਹ ਹੋ ਕੇ ਮਿਤੀ 29.03.2022 ਨੂੰ ਉਸ ਦੇ ਮੀਟ ਵਾਲੇ ਖੋਖੇ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਅਤੇ 08 ਮੁਰਗੇ ਵੀ ਮਰ ਗਏ।
ਪੀੜਤ ਵੱਲੋਂ ਬੇਨਤੀ ਕੀਤੀ ਕਿ ਉਸ ਦੀ ਰੋਜ਼ੀ ਰੋਟੀ ਦਾ ਸਾਧਨ ਖਤਮ ਕਰ ਦਿੱਤਾ, ਉਸ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਸ਼੍ਰੀ ਗੁਰਸੇਵਕ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਨੂਰਪੁਰ ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਪਿੰਡ ਨੂਰਪੁਰ ਵਿਖੇ ਉਸ ਦੇ ਦਾਦੇ ਬਾਬੇ ਵੇਲਿਆਂ ਦਾ 100 ਸਾਲ ਪੁਰਾਣਾ ਜੱਦੀ ਘਰ ਹੈ ਅਤੇ ਰਸਤਾ ਉਸ ਵਕਤ ਦੀ ਪੰਚਾਇਤ ਤੇ ਮੋਹਤਬਾਰ ਵਿਅਕਤੀਆਂ ਨੇ ਉਹਨਾਂ ਨੂੰ ਲਿਖ ਦੇ ਦਿੱਤਾ ਹੋਇਆ ਹੈੈ ਅਤੇ ਦੱਸਿਆ ਕਿ ਇਹ ਰਾਹ ਕਰੀਬ ਸਾਢੇ 09 ਫੁੱਟ ਦਾ ਪਹਿਆ ਜਾਂਦਾ ਹੈ ਕਿ ਜੋਕਿ ਅੱਗੇ ਪਿੰਡ ਦੀ ਫਿਰਨੀ ਨੂੰ ਨਿਕਲ ਜਾਂਦਾ ਹੈ। ਪਰੰਤੂ ਦੋਸ਼ੀਆਨ ਬੱਗਾ ਸਿੰਘ ਪੁੱਤਰ ਕਸ਼ਮੀਰ ਸਿੰਘ, ਬਾਵਾ ਸਿੰਘ ਪੁੱਤਰ ਕਸ਼ਮੀਰ ਸਿੰਘ, ਲਾਲੀ ਸਿੰਘ ਪੁੱਤਰ ਅਮਰੀਕ ਸਿੰਘ, ਕੁਲਦੀਪ ਸਿੰਘ ਪੁੱਤਰ ਬੀਰਾ ਸਿੰਘ ਕੌਮ ਜੱਟ ਵਾਸੀਆਨ ਪਿੰਡ ਨੂਰਪੁਰ ਤਹਿਸੀਲ ਵਾ ਜਿ਼ਲ੍ਹਾ ਤਰਨਤਾਰਨ ਵੱਲੋਂ ਰਾਹ ਧੱਕੇ ਨਾਲ ਵਾਹਿਆ ਜਾਂਦਾ ਹੈ ਅਤੇ ਜ਼ਮੀਨ ਵਾਹੁੰਦੇ ਸਮੇਂ ਉਹਨਾਂ ਦੇ ਘਰ ਦੀਆਂ ਕੰਧਾਂ ਨੂੰ ਵੀ ਸੁੱਟ ਦਿੱਤਾ ਜਾਂਦਾ ਹੈ। ਉਸ ਵੱਲੋਂ ਵਿਰੋਧ ਕਰਨ ਤੇ ਉਕਤ ਵਿਅਕਤੀਆਂ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ । ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ।
ਇਸ ਤੋਂ ਇਲਾਵਾ ਕੁਲਵਿੰਦਰ ਕੌਰ ਪਤਨੀ ਸਵਰਨ ਸਿੰਘ ਵਾਸੀ ਪਿੰਡ ਦਦੇਹਰ ਸਾਹਿਬ ਵੱਲੋਂ ਦੱਸਿਆ ਕਿ ਉਸ ਦੀ ਲੜਕੀ ਸੁਮਨ ਕੌਰ ਹੈ ਅਤੇ ਨਾਬਾਲਗ ਹੈ, ਜੋ ਕਿ ਉਹਨਾਂ ਦਾ ਗੁਆਂਢੀ ਕਾਕਾ ਪੁੱਤਰ ਦਾਇਆ ਸਿੰਘ ਆਪਣੇ ਮਾਤਾ ਪਿਤਾ (ਦਾਇਆ ਸਿੰਘ ਪੁੱਤਰ ਅਜੀਤ ਸਿੰਘ ਅਤੇ ਰਾਜ ਕੌਰ ਪਤਨੀ ਦਾਇਆ ਸਿੰਘ) ਅਤੇ ਦੋਸਤ ਗੋਰਾ ਪੁੱਤਰ ਲੱਭਾ ਵਾਸੀਆਨ ਦਦੇਹਰ ਸਾਹਿਬ ਦੀ ਮੱਦਦ ਨਾਲ ਮਿਤੀ 23.02.2022 ਨੂੰ ਉਸ ਦੀ ਲੜਕੀ ਨੂੰ ਵਰਗਲਾ ਕੇ ਕਿੱਧਰੇ ਲੈ ਗਿਆ ਹੈ।ਪੀੜਤ ਵੱਲੋਂ ਬੇਨਤੀ ਕੀਤੀ ਕਿ ਉਸ ਦੀ ਲੜਕੀ ਨੂੰ ਵਾਪਿਸ ਦਿਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ। ਉਪਰੋਕਤ ਸਿ਼ਕਾਇਤਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਪੁਲਿਸ ਪ੍ਰਸਾਸ਼ਨ ਵੱਲੋਂ ਹਾਜਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮਿਤੀ 15 ਜੂਨ, 2022 ਤੱਕ ਪੜਤਾਲ ਕਰਕੇ ਰਿਪੋਰਟਾਂ ਉਹਨਾਂ ਨੂੰ ਪੁੱਜਦੀਆਂ ਕੀਤੀਆਂ ਜਾਣ।ਇਸ ਤੋਂ ਇਲਾਵਾ ਮੈਂਬਰ ਸਾਹਿਬਾਨ ਵੱਲੋਂ ਹੋਰ ਪ੍ਰਾਪਤ ਹੋਈਆਂ ਸਿ਼ਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ । ਇਸ ਮੌਕੇ ਪੁਲਿਸ ਪ੍ਰਸਾਸ਼ਨ ਵੱਲੋਂ ਡੀ.ਐੱਸ.ਪੀ. ਕ੍ਰਾਈਮ ਤਰਨਤਾਰਨ, ਸ਼੍ਰੀ ਬਿਕਰਮਜੀਤ ਸਿੰਘ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਤਰਨਤਾਰਨ ਅਤੇ ਸ਼੍ਰੀ ਅਵਤਾਰ ਸਿੰਘ ਧਾਲੀਵਾਲ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ ਆਦਿ ਹਾਜਰ ਸਨ।