ਪੰਜਾਬੀ ਬਲਾਕਬਸਟਰ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੇਖੋ ਅੱਜ ਦੁਪਹਿਰ 1 ਵਜੇ ਜ਼ੀ ਪੰਜਾਬੀ ਤੇ
5 Dariya News
29-May-2022
ਅੱਜ, ਜ਼ੀ ਪੰਜਾਬੀ ਪਹਿਲੀ ਵਾਰ ਦੁਪਹਿਰ 1 ਵਜੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ, 'ਕੁੜੀਆ ਜਵਾਨ ਬਾਪੂ ਪਰੇਸ਼ਾਨ' ਤੁਹਾਡੇ ਸਕ੍ਰੀਨ 'ਤੇ ਲੈ ਕੇ ਆ ਰਿਹਾ ਹੈ ਜੋ ਤੁਹਾਡੇ ਵੀਕਐਂਡ ਨੂੰ ਮਜ਼ੇਦਾਰ ਬਣਾ ਦੇਵੇਗਾ।ਇਸ ਕਾਮੇਡੀ ਡਰਾਮੇ ਨਾਲ ਭਰਪੂਰ ਫਿਲਮ ਵਿੱਚ ਕਰਮਜੀਤ ਅਨਮੋਲ ਹੈ ਜਿੱਥੇ ਉਹ ਤਿੰਨ ਕੁੜੀਆਂ ਦੇ ਪਿਤਾ ਦੀ ਭੂਮਿਕਾ ਨਿਭਾ ਰਹੇ ਹਨ ਜੋ ਹਰ ਕਦਮ 'ਤੇ ਉਨ੍ਹਾਂ 'ਤੇ ਸ਼ੱਕ ਕਰਦਾ ਹੈ।
ਇਸ ਨਿਰਾਸ਼ਾ ਵਿੱਚ, ਧੀਆਂ ਆਪਣੇ ਪਿਤਾ ਨੂੰ ਗਲਤ ਸਾਬਤ ਕਰਨ ਦਾ ਫੈਸਲਾ ਕਰਦੀਆਂ ਹਨ। ਇਸ ਕਾਰਨ ਕਹਾਣੀ ਵਿੱਚ ਅਸਾਧਾਰਨ ਮੋੜ ਆਉਂਦੇ ਹਨ। ਫਿਲਮ ਦੇ ਅੰਤ ਵਿੱਚ ਇਸਦੇ ਦ੍ਰਿਸ਼ ਭਾਵੁਕ ਹੁੰਦੇ ਜਾਪਦੇ ਹਨ ਜਦੋਂ ਬਾਪ ਤੇ ਧੀਆਂ ਦੇ ਵਿਚਕਾਰ ਦੇ ਪਿਆਰ ਉਭਾਰਦਾ ਹੈ।ਜ਼ੀ ਪੰਜਾਬੀ 'ਤੇ ਦੁਪਹਿਰ 1 ਵਜੇ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' ਦੇਖਣਾ ਨਾ ਭੁੱਲੋ ਅਤੇ ਇਸ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਨਾਲ ਆਪਣੇ ਵੀਕਐਂਡ ਨੂੰ ਦਿਲਚਸਪ ਤੇ ਮਜ਼ੇਦਾਰ ਬਣਾਓ।