5 Dariya News

ਹੌਂਡਾ ਨਵੀਂ City e:HEV ਦੇ ਲਈ ਸੰਭਾਵਿਤ ਬਾਜਾਰ ਦੇ ਰੂਪ 'ਚ ਪੰਜਾਬ ਨੂੰ ਲੈ ਕੇ ਉਤਸ਼ਾਹਤ ਹੈ

5 Dariya News

ਚੰਡੀਗੜ੍ਹ 18-May-2022

ਭਾਰਤ ਵਿੱਚ ਪ੍ਰੀਮੀਅਮ ਕਾਰਾਂ ਦੀ ਮੋਹਰੀ ਨਿਰਮਾਤਾ ਹੌਂਡਾ ਕਾਰਸ ਇੰਡੀਆ ਲਿਮਿਟੇਡ (HCIL) ਨੇ ਹਾਲ ਹੀ ਵਿੱਚ ਨਵੀਂ City e:HEV ਦੀ ਲਾਂਚ ਦੇ ਨਾਲ ਭਾਰਤ ਵਿੱਚ ਆਪਣੇ ਬਿਜਲੀਕਰਨ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਇਹ ਭਾਰਤ ਵਿੱਚ ਮਜ਼ਬੂਤ ਇਲੈਕਟ੍ਰਿਕ ਹਾਈਬ੍ਰਿਡ ਤਕਨੀਕ ਨਾਲ ਲੈਸ ਪਹਿਲਾ ਮੇਨਸਟ੍ਰੀਮ ਮਾਡਲ ਹੈ। ਹੌਂਡਾ ਕਾਰਸ ਦੀ ਪ੍ਰਬੰਧਨ ਟੀਮ ਤੋਂਪ੍ਰੈਸੀਡੈਂਟ ਅਤੇ ਸੀਈਓ ਸ਼੍ਰੀ ਤਕੁਆ ਸੁਮਾਰਾ ਅਤੇ ਮਾਰਕੇਟਿੰਗ ਐਂਡ ਸੇਲਸ ਦੇ ਵਾਈਸ ਪ੍ਰੈਸੀਡੈਂਟ ਸ਼੍ਰੀ ਕੁਨਾਲ ਬਹਿਲਅੱਜ ਚੰਡੀਗੜ੍ਹ ਵਿੱਚ ਮੌਜੂਦ ਸਨ ਅਤੇ ਉਹਨਾਂ ਨੇ ਆਪਣੇ ਕੁਝ ਮਾਣਯੋਗ ਗਾਹਕਾਂ ਨੂੰ ਨਵੀਂ ਲਾਂਚ ਹੋਈ City e:HEV ਦੀਆਂ ਚਾਬੀਆਂ ਸੁਪੁਰਦ ਕੀਤੀਆਂ।ਨਵੀਂ City e:HEV ਇੱਕ ਕ੍ਰਾਂਤੀਕਾਰੀ ਸੈਲਫ-ਚਾਰਜਿੰਗ, ਉੱਚ ਕੁਸ਼ਲ ਟੂ-ਮੋਟਰ ਵਾਲੇ ਮਜ਼ਬੂਤ ਹਾਈਬ੍ਰਿਡ ਇਲੈਕਟ੍ਰਿਕ ਸਿਸਟਮ ਦੇ ਨਾਲ ਆਉਂਦੀ ਹੈ, ਜੋ ਸ਼ਾਨਦਾਰ ਪ੍ਰਦਰਸ਼ਨ, 26.5 km/l ਦੀ ਬੇਮਿਸਾਲ ਮਾਈਲੇਜ ਅਤੇ ਬਹੁਤ ਘੱਟ ਐਮਿਸ਼ਨ ਦੀ ਪੇਸ਼ਕਸ਼ ਕਰਦੀ ਹੈ। ਇਸ ਨਵੀਨਤਮ ਪੇਸ਼ਕਸ਼ ਵਿੱਚ ਸੈਗਮੈਂਟ 'ਚ ਪਹਿਲੀ ਵਾਰ ਦਿੱਤੀ ਗਈ ਹੌਂਡਾ ਦੀ ਐਡਵਾਂਸਡ ਇੰਟੈਲੀਜੈਂਟ ਸੇਫਟੀ ਤਕਨੀਕ ਹੌਂਡਾ ਸੈਂਸਿੰਗ ਮੌਜੂਦ ਹੈ, ਜੋ ਆਪਣੇ ਉੱਚ-ਪ੍ਰਦਰਸ਼ਨ ਵਾਲੇ ਵਾਈਡ ਐਂਗਲ ਕੈਮਰਾ ਅਤੇ ਦੂਰ ਤੱਕ ਦੇਖਣ ਵਾਲੇ ਸਿਸਟਮ ਰਾਹੀਂ ਕਾਰ ਦੇ ਅੱਗੇ ਦੀ ਸੜਕ ਨੂੰ ਸਕੈਨ ਕਰਕੇ ਡ੍ਰਾਈਵਰ ਨੂੰ ਹਾਦਸਿਆਂ ਨੂੰ ਘੱਟ ਕਰਨ 'ਚ ਮਦਦ ਕਰੇਗੀ ਅਤੇ ਕੁਝ ਮਾਮਲਿਆਂ ਵਿੱਚ ਟਕਰਾਅ ਦੀ ਗੰਭੀਰਤਾ ਅਤੇ ਪ੍ਰਭਾਵ ਨੂੰ ਘੱਟ ਕਰਕੇ ਜਾਨ-ਮਾਲ ਦੇ ਨੁਕਾਸਨ ਤੋਂ ਬਚਾਏਗੀ।

ਚੰਡੀਗੜ੍ਹ ਦੇ ਬਾਜ਼ਾਰ ਵਿੱਚ ਆਪਣੀ ਵਿਜ਼ਿਟ ਬਾਰੇ ਬਾਰੇ ਗੱਲ ਕਰਦਿਆਂ ਹੌਂਡਾ ਕਾਰਸ ਇੰਡੀਆ ਲਿਮਿਟੇਡ ਦੇ ਪ੍ਰੈਸੀਡੈਂਟ ਅਤੇ ਸੀਈਓ ਤਕੁਆ ਸੁਮਾਰਾ ਨੇ ਕਿਹਾ, “ਚੰਡੀਗੜ੍ਹ ਦੇ ਬਾਜ਼ਾਰ ਸਮੇਤ ਪੰਜਾਬ ਰਾਜ ਸਾਡੀ ਰਾਸ਼ਟਰੀ ਵਿਕਰੀ ਵਿੱਚ 6% ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ ਅਤੇ ਇਹ ਸਾਡੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਇੱਕ ਹੈ। ਸਾਡੀਆਂ ਦੋਵੇਂ ਸੇਡਾਨ, ਹੌਂਡਾ ਸਿਟੀ ਅਤੇ ਹੌਂਡਾ ਅਮੇਜ਼ ਦੀ ਮਾਰਕੀਟ ਹਿੱਸੇਦਾਰੀ ਮਜ਼ਬੂਤ ਹੈ ਅਤੇ ਲੋਕਾਂ ਦੀ ਹੌਂਡਾ ਨਾਲ ਬਹੁਤ ਚੰਗੀ ਬ੍ਰਾਂਡ ਸਾਂਝ ਹੈ।” “ਨਵੇਂ ਮਾਡਲ City e:HEV ਦੀ ਸ਼ੁਰੂਆਤ, ਭਾਰਤੀ ਬਾਜ਼ਾਰ ਵਿੱਚ ਨਵੀਨਤਮ ਅਤੇ ਉੱਨਤ ਤਕਨਾਲੋਜੀਆਂ ਨੂੰ ਲਿਆਉਣ ਲਈ ਸਾਡੀ ਵਚਨਬੱਧਤਾ ਦੀ ਤਸਦੀਕ ਕਰਦੀ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਇਹ ਸੈਲਫ-ਚਾਰਜਿੰਗ ਹਾਈਬ੍ਰਿਡ ਇਲੈਕਟ੍ਰਿਕ ਮਾਡਲ ਇੱਕ ਇਲੈਕਟ੍ਰੀਫਾਈਡ ਭਵਿੱਖ ਵੱਲ ਇੱਕ ਸੁਚਾਰੂ ਤਬਦੀਲੀ ਕਰਨ ਲਈ ਮਾਰਕੀਟ ਵਿੱਚ ਉਪਲਬਧ ਸਭ ਤੋਂ ਵਿਹਾਰਕ ਹੱਲ ਹੈ। ਸਾਨੂੰ City e:HEV ਲਈ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ, ਜੋ ਮੇਨਸਟ੍ਰੀਮ ਸੈਗਮੈਂਟ ਵਿੱਚ ਇਸ ਤਕਨਾਲੋਜੀ ਦੀ ਚੰਗੀ ਸਵੀਕ੍ਰਿਤੀ ਨੂੰ ਦਰਸਾਉਂਦਾ ਹੈ।”

ਨਵੀਂ City e:HEV 26.5kmpl ਦੀ ਟੈਸਟ ਕੀਤੀ ਈਂਧਨ ਕੁਸ਼ਲਤਾ ਦੇ ਨਾਲ ਮਜ਼ਬੂਤ ਹਾਈਬ੍ਰਿਡ ਇਲੈਕਟ੍ਰਿਕ ਸਿਸਟਮ ਦੀ ਪੇਸ਼ਕਸ਼ ਕਰਨ ਵਾਲੀ ਆਪਣੀ ਸੈਗਮੈਂਟ ਦੀ ਪਹਿਲੀ ਕਾਰ ਹੈ। ਇੰਟੈਲੀਜੈਂਟ ਸਿਸਟਮ  ਵੱਖ-ਵੱਖ ਡ੍ਰਾਈਵਿੰਗ ਸਥਿਤੀਆਂ ਦੇ ਆਧਾਰ 'ਤੇ  ਡਰਾਈਵਿੰਗ ਦੇ ਤਿੰਨ ਮੋਡਾਂ - EV ਮੋਡ, ਹਾਈਬ੍ਰਿਡ ਮੋਡ ਅਤੇ ਇੰਜਣ ਮੋਡ ਵਿੱਚ ਨਿਰਵਿਘਨ ਅਤੇ ਸਵੈਚਲਿਤ ਤੌਰ 'ਤੇ ਸਵਿਚ ਕਰ ਸਕਦਾ ਹੈ। City e:HEV ਬ੍ਰੇਕਿੰਗ ਦੇ ਦਰਮਿਆਨ ਊਰਜਾ ਦਾ ਮੁੜ ਸਿਰਜਨ ਕਰਦੀ ਹੈ ਅਤੇਲੀਥਿਅਮ-ਆਇਨ ਬੈਟਰੀ ਪੈਕ ਨੂੰ ਸੈਲਫ-ਚਾਰਜ ਕਰ ਦਿੰਦੀ ਹੈ, ਜਿਸ ਕਰਕੇ ਇਸ ਨੂੰ ਕਿਸੇ ਬਾਹਰੀ ਸਰੋਤ ਤੋਂ ਮੈਨੁਅਲ ਤਰੀਕੇ ਨਾਲ ਚਾਰਜ ਕਰਨ ਦੀ ਲੋੜ ਨਹੀਂ ਹੁੰਦੀ। ਕਾਰ ਗਾਹਕ ਨੂੰ ਮਿਆਰੀ ਲਾਭ ਵਜੋਂ 3-ਸਾਲ ਦੀ ਅਸੀਮਤ ਕਿਲੋਮੀਟਰ ਵਾਰੰਟੀ ਦੇ ਨਾਲ ਮਨ ਦੀ ਸ਼ਾਂਤੀ ਪ੍ਰਦਾਨ ਕਰਦੀ ਹੈ। ਲਿਥੀਅਮ-ਆਇਨ ਬੈਟਰੀ 'ਤੇ ਉਪਲਬਧ ਵਾਰੰਟੀ ਕਾਰ ਖਰੀਦਣ ਦੀ ਮਿਤੀ ਤੋਂ 8-ਸਾਲ ਜਾਂ 1,60,000 ਕਿਲੋਮੀਟਰ (ਜੋ ਵੀ ਪਹਿਲਾਂ ਆਉਂਦੀ ਹੈ) ਹੈ। City e:HEV ਫਲੈਗਸ਼ਿਪ ZX ਗ੍ਰੇਡ ਵਿੱਚ ਉਪਲਬਧ ਹੈ ਅਤੇ ਇਸਦੀ ਕੀਮਤ 19, 49, 900 ਰੁਪਏ (ਐਕਸ-ਸ਼ੋਰੂਮ, ਚੰਡੀਗੜ੍ਹ) ਹੈ।