5 Dariya News

ਚਿਤਕਾਰਾ ਯੂਨੀਵਰਸਿਟੀ ਨੂੰ ਮਿਲਿਆ “ਇੰਸਟੀਚਿਊਟ ਆਫ ਹੈਪੀਨੈੱਸ” ਦਾ ਦਰਜਾ

ਕੇਂਦਰੀ ਮੰਤਰੀ ਸਮ੍ਰਿਤੀ ਜੇ ਇਰਾਨੀ ਨੇ ਸੌਂਪਿਆ ਸਨਮਾਨ

5 Dariya News

ਬਨੂੜ/ਰਾਜਪੁਰਾ/ਨਵੀਂ ਦਿੱਲੀ 18-May-2022

ਚਿਤਕਾਰਾ ਯੂਨੀਵਰਸਿਟੀ ਨੂੰ “ਇੰਸਟੀਚਿਊਟ ਆਫ ਹੈਪੀਨੈੱਸ” ਦਾ ਦਰਜਾ ਹਾਸਿਲ ਹੋਇਆ ਹੈ। ਯੂਨੀਵਰਸਿਟੀ ਨੂੰ ਦਿੱਲੀ ਵਿਖੇ ਹੋਏ ਸਨਮਾਨ ਸਮਾਰੋਹ ਮੌਕੇ ਕੇਂਦਰੀ ਮਹਿਲਾ ਅਤੇ ਬਾਲ ਭਲਾਈ ਮੰਤਰੀ ਸਮਿ੍ਰਤੀ ਜੇ ਇਰਾਨੀ ਨੇ ਇਹ ਸਨਮਾਨ ਭੇਂਟ ਕੀਤਾ। ਚਿਤਕਾਰਾ ਯੂਨੀਵਰਸਿਟੀ ਦੇ ਬਿਜਨਿਸ਼ ਸਕੂਲ ਦੇ ਡੀਨ ਡਾ ਸੰਧੀਰ ਸ਼ਰਮਾ ਅਤੇ ਯੂਨੀਵਰਸਿਟੀ ਦੇ ਮਾਨਤਾ ਤੇ ਕੁਆਲਿਟੀ ਐਸ਼ੋਂਰੈਂਸ ਸੈੱਲ ਦੇ ਨਿਰਦੇਸ਼ਕ ਡਾ ਕਿ੍ਰਸ਼ਨਾ ਕੇ ਮਿਸ਼ਰਾ ਨੇ ਇਹ ਸਨਮਾਨ ਹਾਸਿਲ ਕੀਤਾ। ਚਿਤਕਾਰਾ ਯੂਨੀਵਰਸਿਟੀ ਦੀ ਉਕਤ ਸਨਮਾਨ ਲਈ ਚੋਣ ਯੂ.ਕੇ. ਆਧਾਰਿਤ ਕਿਊ.ਐਸ.ਕਯਾਕਯਾਰਿਲੀ ਸਾਈਮੰਡਜ ਦੀ ਭਾਰਤੀ ਸਹਾਇਕ ਕੰਪਨੀ ਕਿਊ.ਐਸ.ਆਈਗਾਜ ਵੱਲੋਂ ਕੀਤੀ ਗਈ ਸੀ। 

ਸੰਸਥਾ ਵਲ਼ੋਂ ਚਿਤਕਾਰਾ ਦੀ ਚੋਣ ਅਕਾਦਮਿਕ ਐਕਸੀਲੈਂਸ ਕਨਕਲੇਵ ਪ੍ਰੋਗਰਾਮ ਅਧੀਨ ਭਾਰਤ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਕੀਤੇ ਗਏ ਸਰਵੇ ਦੇ ਆਧਾਰ ਤੇ ਕੀਤਾ ਗਿਆ। ਸੰਸਥਾ ਨੇ ਇਹ ਸਰਵੇ ਅਭਿਆਨ ਉਦਯੋਗਿਕ ਸੰਸਥਾ ਐਸੋਚੈੱਮ ਦੇ ਸਹਿਯੋਗ ਨਾਲ ਲੰਘੇ ਵਰ੍ਹੇ ਦਸੰਬਰ ਵਿੱਚ ਆਰੰਭਿਆ ਸੀ। ਸੰਸਥਾ ਵਲੋਂ ਬਹੁਤ ਸਖਤ ਅਤੇ ਬਾਰੀਕੀ ਨਾਲ ਸਮੁਚੀਆਂ ਵਿੱਦਿਅਕ ਸੰਸਥਾਵਾਂ ਵਿੱਚ ਚਲਾਏ ਗਏ ਸਰਵੇ ਅਭਿਆਨ ਮਗਰੋਂ ਹੀ ਇਸ ਚੋਣ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਕੇਂਦਰੀ ਮੰਤਰੀ ਨੇ ਇਨਾਮ ਵੰਡਣ ਦੀ ਰਸਮ ਦੌਰਾਨ ਚਿਤਕਾਰਾ ਯੂਨੀਵਰਸਿਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਦੀ ਹਰ ਪਹਿਲੂ ਵਿੱਚ ਖੁਸ਼ੀ ਦਾ ਧਿਆਨ ਰੱਖਣ ਲਈ ਸ਼ਲਾਘਾ ਕੀਤੀ।

ਚਿਤਕਾਰਾ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਨੇ ਇੰਸਟੀਚਿਊਸ਼ਨ ਆਫ ਹੈਪੀਨੈੱਸ ਦਾ ਐਵਾਰਡ ਮਿਲਣ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਣ ਚਿਤਕਾਰਾ ਦੇ ਉਨ੍ਹਾਂ ਸਾਂਝੇ ਅਭਿਆਸਾਂ ਦਾ ਨਤੀਜਾ ਹੈ, ਜੋ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਵੱਲੋੰ ਸਾਂਝੇ ਤੌਰ ਤੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਪ੍ਰਦਾਨ ਕਰਨ ਵਿੱਚ ਗੁਣਵੱਤਾ ਅਤੇ ਉੱਤਮਤਾ ਪ੍ਰਦਾਨ ਕਰਨ ਦੀ  ਕਰਦੇ ਹਾਂ, ਕਿਉਂਕਿ ਇਸ ਨਾਲ ਸਾਡੇ ਵਿਦਿਆਰਥੀਆਂ ਦੀਆਂ ਯੋਗਤਾਵਾਂ ਅਤੇ ਸਮਰੱਥਾਵਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਸਾਰਿਆਂ ਦੀ ਸ਼ਮੂਲੀਅਤ ਨਾਲ ਹੀ ਸੰਭਵ ਹੋ ਸਕਿਆ ਹੈ। ਸਮਾਰੋਹ ਦੌਰਾਨ ਡਾ ਕੇ.ਕੇ. ਮਿਸ਼ਰਾ ਨੇ “ਚਿਤਕਾਰਾ ਯੂਨੀਵਰਸਿਟੀ; ਏ ਜਰਨੀ ਟੂ ਐਕਸੀਲੈਂਸ” ਵਿਸ਼ੇ ਉੱਤੇ ਕੇਸ ਸਟੱਡੀ ਵੀ ਪੇਸ਼ ਕੀਤੀ।

ਕਿਊ ਐਸ ਆਈ ਗਾਜ ਨੂੰ 2018 ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਸ੍ਰੀ ਪ੍ਰਣਬ ਮੁਖਰਜੀ ਹੱਥੋਂ ਲਾਂਚ ਕੀਤਾ ਗਿਆ ਸੀ। ਇਹ ਸੰਸਥਾ ਇੱਕ ਅੰਤਰ-ਰਾਸ਼ਟਰੀ, ਸੁਤੰਤਰ ਅਤੇ ਪ੍ਰਾਈਵੇਟ ਸੈਕਟਰ ਵਾਲੀ ਪਹਿਲ ਕਦਮੀ ਦੇ ਤੌਰ ਤੇ ਕਾਲਜਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਵਿੱਚ ਰੇਿਟੰਗ ਪ੍ਰਦਾਨ ਕਰਦੀ ਹੈ। ਸਿੱਖਿਆ ਦੇ ਖੇਤਰ ਵਿੱਚ ਸਖਤ ਗੁਣਵੱਤਾ ਮਾਪਦੰਡਾਂ ਦਾ ਨਿਰੀਖਣ ਕਰਨ ਵਾਲੀ ਇਸ ਸੰਸਥਾ ਦਾ ਕੌਮਾਂਤਰੀ ਪੱਧਰ ਤੇ ਨਿਵੇਕਲਾ ਸਥਾਨ ਹੈ।