5 Dariya News

ਵਿਸ਼ਵ ਹਾਈ ਪਰਟੈਂਸ਼ਨ ਦਿਵਸ ਥੀਮ ਤਹਿਤ ਟ੍ਰੇਨਿੰਗ ਸੈਮੀਨਾਰ

5 Dariya News

ਗੁਰਦਾਸਪੁਰ 17-May-2022

ਸਿਹਤ ਵਿਭਾਗ ਪੰਜਾਬ ਦੀਆਂ ਗਾਈਡ ਲਾਈਨ ਅਨੁਸਾਰ ਅੱਜ ਮਿਤੀ 17 ਮਈ, 2022 ਨੂੰ ਸ੍ਰੀ ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਿਸ਼ਵ ਹਾਈ ਪਰਟੈਂਸ਼ਨ ਦਿਵਸ ਥੀਮ ਮਈਅਰ ਯੂਅਰ ਬਲੱਡ ਪ੍ਰਸੈਰ ਤਹਿਤ ਟ੍ਰੇਨਿੰਗ ਹਾਲ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ । ਡਾ. ਭਾਰਤ ਭੂਸ਼ਣ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਤੇ ਵਿਸ਼ਵ ਹਾਈ ਪਰਟੈਂਸ਼ਨ ਦਿਵਸ ਤਹਿਤ ਕੈਂਪ ਲਗਾ ਕੇ ਲੋਕਾਂ ਦਾ ਬਲੱਡ ਪ੍ਰੈਸਰ ਦਾ ਚੈਕ ਅਪ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਾਰਡ ਬਣਾ ਕੇ ਲੋਕਾਂ ਨੂੰ ਦਵਾਈ ਵੀ ਦਿੱਤੀ ਜਾ ਰਹੀਂ ਹੈ । ਡਾ. ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਐਪੀਡੀਮਾਲੋਸਿਟ ਨੇ ਦੱਸਿਆ ਕਿ ਹਾਈ ਪਰਟੈਂਸ਼ਨ ਦਾ ਕੋਈ ਲੱਛਣ ਸਾਹਮਣੇ ਨਹੀਂ ਆਉਦਾ ਹੈ ਇਸ ਨਾਲ ਹਾਰਟ ਅਟੈਕ ਕਿਡਨੀ ਫੇਲ  ਅੱਧਰੰਗ ਵਰਗੇ ਰੋਗ ਹੋ ਸਕਦੇ ਹਨ, ਇਸ ਲਈ ਹਰੇਕ ਵਿਅਕਤੀ ਨੂੰ ਬਲੱਡ ਪ੍ਰੈਸਰ ਚੈਕ ਅਪ ਕਰਵਾਉਦੇ ਰਹਿਣਾ ਚਾਹੀਦਾ ਹੈ । 

ਡਾ. ਅਰਵਿੰਦ ਕੁਮਾਰ ਮਨਚੰਦਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਜੰਕ ਫੂਡ ਨਹੀਂ ਖਾਣਾ ਚਾਹੀਦਾ ਹਰੀ ਸਬਜੀਆਂ ਅਤੇ ਫਲ ਜ਼ਿਆਦਾ ਖਾਣਾ ਚਾਹੀਦਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਪੂਰੇ ਦਿਨ ਵਿੱਚ ਪੰਜ ਗ੍ਰਾਮ ਨਮਕ  (ਇਕ ਚਮਚ ) ਖਾਣਾ ਚਾਹੀਦਾ ਹੈ । ਜਿੰਨਾ ਲੋਕਾਂ ਨੂੰ ਬਲੱਡ ਪ੍ਰੈਸਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਘੱਟ ਸੋਡੀਅਮ ਵਾਲੇ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ । ਹਰੇਕ ਵਿਅਕਤੀ ਨੂੰ ਸੈਰ ਕਸਰਤ ਕਰਨੀ ਚਾਹੀਦੀ ਹੈ । ਇਸ ਸਮੇਂ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ  ਤੋਂ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਹਾਈ ਪਰਟੈਂਸ਼ਨ ਤੇ ਸਪੀਚ ਕਰਵਾਈ ਗਈ । ਇਸ ਮੌਕੇ  ਮਮਤਾ ਵਾਸੂਦੇਵ ਨਰਿੰਦਰ ਸਿੰਘ , ਦਵਿੰਦਰ ਸਿੰਘ, ਆਈ .ਐਚ.ਸੀ.ਆਈ. ਜ਼ਿਲ੍ਹਾ ਇੰਚਾਰਜ । ਸੰਜੀਵ ਡੋਗਰਾ ਐਫ.ਐਲ.ਓ.ਐਨ.ਸੀ.ਡੀ., ਸ੍ਰੀਮਤੀ ਗੁਰਿੰਦਰ ਕੌਰ ਡਿਪਟੀ ਐਮ.ਈ.ਆਈ.ਓ. , ਸ੍ਰੀ ਹਰਦੀਪ ਸਿੰਘ ਬੀ.ਈ.ਈ. , ਆਸਾ ਵਰਕਰ , ਮ.ਪ.ਹ.ਵ. ਫੀਮੇਲ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਹੋਈਆਂ ।