5 Dariya News

ਅਵਨੀਤ ਕੌਰ ਨੇ ਫਤਹਿਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵਜੋਂ ਕਾਰਜਭਾਰ ਸੰਭਾਲਿਆ

5 Dariya News

ਫਤਹਿਗੜ੍ਹ ਸਾਹਿਬ 13-May-2022

2012 ਬੈਚ ਦੇ ਪੀ.ਸੀ.ਐਸ. ਅਫ਼ਸਰ ਸ੍ਰੀਮਤੀ ਅਨਵੀਤ ਕੌਰ ਨੇ ਅੱਜ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਸੰਯੁਕਤ ਡਾਇਰੈਕਟਰ ਤਕਨੀਕੀ ਸਿੱਖਿਆ, ਜੁਆਇੰਟ ਸੀ.ਈ.ਓ. ਇਨਵੈਸਟ ਪੰਜਾਬ, ਸੰਯੁਕਤ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਮੁਹਾਲੀ, ਸਹਾਇਕ ਕਮਿਸ਼ਨਰ ਰੋਪੜ, ਐਸ ਡੀ ਐਮ ਚਮਕੌਰ ਸਾਹਿਬ ਵੀ ਰਹਿ ਚੁੱਕੇ ਹਨ। ਸ਼੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਉਹ ਜਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਗੇ ਅਤੇ ਜਿਲ੍ਹੇ ਦੇ ਸ਼ਹਿਰੀ ਖੇਤਰ ਦੇ ਵਿਕਾਸ ਪ੍ਰਤੀ ਤਨਦੇਹੀ ਨਾਲ ਕੰਮ ਕਰਦੇ ਹੋਏ ਇਸਨੂੰ ਨਵੀਂ ਬੁਲੰਦੀਆਂ 'ਤੇ ਲੈ ਕੇ ਜਾਣ ਦੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ ਕਿ  ਉਹ ਆਪਣੇ ਆਪ ਨੂੰ ਬੜੇ ਭਾਗਸ਼ਾਲੀ ਸਮਝਦੇ ਹਨ ਕਿ ਉਹਨ੍ਹਾਂ ਨੂੰ ਸ਼ਹੀਦਾਂ ਦੀ ਇਸ ਇਤਿਹਾਸਕ ਧਰਤੀ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ।