5 Dariya News

ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੀ ਮੈਂਬਰ ਵੱਲੋਂ ਫਰੀਦਕੋਟ ਦਾ ਦੌਰਾ

5 Dariya News

ਫ਼ਰੀਦਕੋਟ 12-May-2022

ਜਿਲ੍ਹਾ ਫਰੀਦਕੋਟ ਨਾਲ ਸਬੰਧਤ ਅਰਜੀਆਂ/ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕਰਨ ਲਈ  ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਮਿਸ ਪਰਮਿਲਾ ਫ਼ਲੀਆਵਾਲਾ ਵੱਲੋਂ ਡਾ. ਅੰਬੇਦਕਰ ਭਵਨ, ਫਰੀਦਕੋਟ ਵਿਖੇ ਦੌਰਾ ਰੱਖਿਆ ਗਿਆ,ਜਿਸ ਵਿੱਚ ਡਿਪਟੀ ਕਮਿਸ਼ਨਰ, ਫਰੀਦਕੋਟ ਵੱਲੋਂ ਨੋਡਲ ਅਫਸਰ ਗੁਰਮੀਤ ਸਿੰਘ ਬਰਾੜ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਤੋਂ ਇਲਾਵਾ ਬੀ.ਡੀ.ਪੀ.ਓ. ਫਰੀਦਕੋਟ, ਪੁਲਿਸ ਵਿਭਾਗ ਵੱਲੋਂ ਐਸ.ਐਸ.ਪੀ. ਦਾ ਨੁਮਾਇੰਦਾ ਵਜੋ ਪੁਲਿਸ ਇੰਸਪੈਕਟਰ ਅਤੇ ਐਸ.ਐੱਚ.ਓ. ਕੋਟਕਪੂਰਾ ਹਾਜ਼ਰ ਹੋਏ। 

ਜਿਲ੍ਹੇ ਦੇ ਵੱਖ-2 ਪਿੰਡਾਂ ਨਾਲ ਸਬੰਧਤ ਬਿਨੈਕਾਰਾਂ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਨੂੰ ਮੌਕੇ ਤੇ ਮੌਜੂਦ ਅਫਸਰਾਂ ਨਾਲ ਸਲਾਹ ਕਰਨ ਉਪਰੰਤ ਸਬੰਧਤ ਵਿਭਾਗਾਂ ਨੂੰ ਬਣਦੀ ਕਾਰਵਾਈ ਲਈ ਭੇਜ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਕਮਿਸ਼ਨ ਦੇ ਅਧਿਕਾਰਾਂ ਬਾਰੇ ਜਾਣੂ ਕਰਾਇਆ ਗਿਆ ਅਤੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।