ਸੀਜੀਸੀ ਲਾਂਡਰਾ ਵਿਖੇ ਧੂਮਧਾਮ ਨਾਲ ਮਨਾਇਆ ਮਾਂ ਦਿਵਸ
5 Dariya News
ਲਾਂਡਰਾ 06-May-2022
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਮਾਂ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਖਾਸ ਦਿਨ ਨੂੰ “ਮਾਂ ਉੱਤਸਵ” ਦੇ ਤੌਰ ਤੇ ਮਨਾਉਂਦੇ ਹੋਏ ਸਾਰੇ ਕੋਰਸਾਂ ਦੇ ਵਿਿਦਆਰਥੀਆਂ ਨੇ ਕਾਰਡ ਮੇਕਿੰਗ, ਫੋਟੋਗ੍ਰਾਫੀ, ਕਵਿਤਾ ਪਾਠ, ਪੋਸਟਰ ਮੇਕਿੰਗ, ਸਟੈਂਡ ਅੱਪ ਕਮੇਡੀ ਦੀਆਂ ਪੇਸ਼ਕਾਰੀਆਂ ਅਤੇ ਖਾਣਾ ਬਣਾਉਣ ਦੇ ਮੁਕਾਬਿਲਆਂ ਸਣੇ ਹੋਰ ਵੱਖ-ਵੱਖ ਗਤੀਵਿਧੀਆਂ ਵਿੱਚ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ।ਸੀਜੀਸੀ ਦੀ ਬੀਐੱਸਸੀ ਮਾਈਕ੍ਰੋਬਾਇਓਲਾੱਜੀ (ਸਾਲ ਪਹਿਲਾ) ਦੀ ਵਿਦਆਰਥਣ ਨੇਹਾ ਨੇ ਕਾਰਡ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟਾਉਂਦਿਆਂ ਉਸ ਨੇ ਕਿਹਾ ਕਿ ਉਹ ਇਸ ਜਿੱਤ ਅਤੇ ਆਪਣੇ ਵੱਲੋਂ ਬਣਾਇਆ ਕਾਰਡ ਆਪਣੀ ਮਾਂ ਨੂੰ ਸਮਰਪਿਤ ਕਰਨਾ ਚਾਹੰਦੀ ਹੈ।
ਨੇਹਾ ਨੇ ਕਿਹਾ ਕਿ ਉਹ ਨਿਜੀ ਤੌਰ ਤੇ ਵਿਸ਼ਵਾਸ ਕਰਦੀ ਹੈ ਕਿ ਅਜਿਹੇ ਦਿਨਾਂ ਨੂੰ ਹਰ ਪਲ ਮਨਾਇਆ ਜਾਣਾ ਚਾਹੀਦਾ ਹੈ ਅਤੇ ਮਾਵਾਂ ਦਾ ਹਮੇਸ਼ਾਂ ਸਤਿਕਾਰ ਅਤੇ ਕਦਰ ਕਰਨੀ ਚਾਹੀਦੀ ਹੈ ਅਤੇ ਮਾਵਾਂ ਦਾ ਅਣਥੱਕ ਸਮਰਪਣ, ਨਿਰਸਵਾਰਥ ਪਿਆਰ ਅਤੇ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਨ ਲਈ ਸਮਰਪਿਤ ਸਮਾਂ ਉਨ੍ਹਾਂ ਨੂੰ ਮਹਾਨ ਬਣਾਉਂਦਾ ਹੈ।
ਚੰਡੀਗੜ੍ਹ ਕਾਲਜ ਆਫ ਹਾਸਪਟੈਲਿਟੀ (ਸੀਜੀਸੀ) ਲਾਂਡਰਾ (ਸਾਲ ਦੂਜਾ) ਦਾ ਵਿਦਆਰਥੀ ਅਤੇ ‘ਕੁਕਿੰਗ-ਬਿਨ੍ਹਾਂ ਫਾਇਰ ਕੰਪੀਟੀਸ਼ਨ’ ਦਾ ਜੇਤੂ ਸ਼ਿਵਮ ਸ਼ਰਮਾ ਨੇ ਕਿਹਾ ਕਿ ਉਹ ਮਾਂ ਦਿਵਸ ਮੌਕੇ ਆਪਣੀ ਮਾਂ ਨੂੰ ਨਹੀਂ ਮਿਲ ਸਕਣਗੇ ਪਰ ਉਸ ਨੇ ਆਪਣੀ ਮਾਂ ਨੂੰ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਦਾਵਤ ਦੇ ਤੌਰ ਤੇ ਵਿਨੰਗ ਰੈਸਿਪੀ ਤਿਆਰ ਕਰ ਕੇ ਹੈਰਾਨ ਕਰਨ ਦੀ ਯੋਜਨਾ ਬਣਾਈ ਹੈ ਅਤੇ ਉਮੀਦ ਹੈ ਕਿ ਉਹ ਬਹੁਤ ਖੁਸ਼ ਹੋਣਗੇ।
ਇਸ ਤੋਂ ਇਲਾਵਾ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਸੌੰਕਣ-ਸੌਂਕਣੇ ਦੀਆਂ ਅਦਾਕਾਰਾਂ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਨੇ ਸੀਜੀਸੀ ਕੈਂਪਸ ਦੇ ਵਿਹੜੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਵਿਸ਼ੇਸ਼ ਮੌਕੇ ਫਿਲਮ ਦੀ ਟੀਮ ਨੇ ਆਪਣੀਆਂ ਮਾਵਾਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਸਫਲਤਾ ਦਾ ਸਿਹਰਾ ਦਿੱਤਾ ਅਤੇ ਨਾਲ ਹੀ ਉਨ੍ਹਾਂ ਲਈ ਮਜ਼ਬੂਤ ਅਤੇ ਮਹਾਨ ਰੋਲ ਮਾਡਲ ਬਣਨ ਲਈ ਧੰਨਵਾਦ ਵੀ ਕੀਤਾ।ਇਸ ਉਪਰੰਤ ਮਾਂ ਦਿਵਸ ਨੂੰ ਸਮਰਪਿਤ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਕੀਤੀ ਗਈ। ਕਵਿਤਾ ਉਚਾਰਨ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਅਤੇ ਦੀਸੂ ਰਾਣਾ ਨੇ ਪਹਿਲਾ ਅਤੇ ਦੂਜਾ ਇਨਾਮ ਹਾਸਲ ਕੀਤਾ। ਕੌਸ਼ਭ ਅਤੇ ਅਭੀ ਨੇ ਸਟੈਂਡਅੱਪ ਕਾਮੇਡੀ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਜਿੱਤਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮਨਪ੍ਰੀਤ ਨੇ ਪਹਿਲਾ ਅਤੇ ਦੀਪਕ ਨੇ ਦੂਜੇ ਸਥਾਨ ਤੇ ਕਬਜ਼ਾ ਕੀਤਾ। ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਫਲਤਾਪੂਰਵਕ ਪ੍ਰੋਗਰਾਮ ਦੀ ਸਮਾਪਤੀ ਹੋਈ।