5 Dariya News

ਦਿਵਿਆ ਦੱਤਾ ਅਤੇ ਗਿੱਪੀ ਗਰੇਵਾਲ ਦੀ ਮਾਂ ਦੇ ਸੰਘਰਸ਼ ਨੂੰ ਦਰਸ਼ਾਉਂਣ ਵਾਲੀ ਫਿਲਮ 'ਮਾਂ' 6 ਮਈ 2022 ਨੂੰ ਦੁਨੀਆਭਰ ਵਿੱਚ ਰਿਲੀਜ਼ ਹੋਣ ਲਈ ਤਿਆਰ

5 Dariya News

ਚੰਡੀਗੜ੍ਹ 04-May-2022

ਹੰਬਲ ਮੋਸ਼ਨ ਪਿਕਚਰਸ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫਿਲਮ 'ਮਾਂ' ਨੂੰ ਪੇਸ਼ ਕੀਤਾ ਹੈ, ਜਿਸਦਾ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਨਿਰਮਾਣ ਕੀਤਾ ਹੈ, ਭਾਨਾ ਐਲਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਅਤੇ ਰਾਣਾ ਰਣਬੀਰ ਨੇ ਇਸਦੀ ਕਹਾਣੀ ਲਿਖੀ ਹੈ।ਗਿੱਪੀ ਗਰੇਵਾਲ ਤੋਂ ਇਲਾਵਾ, ਫਿਲਮ ਵਿੱਚ ਬਹੁਮੁਖੀ ਅਦਾਕਾਰਾ ਦਿਵਿਆ ਦੱਤਾ ਵੀ ਮੁੱਖ ਭੂਮਿਕਾ ਮਾਂ ਵਿੱਚ ਹੈ। ਪ੍ਰਭਾਵਸ਼ਾਲੀ ਸਟਾਰ ਕਾਸਟ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ, ਅਤੇ ਵੱਡਾ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ, ਇਹ ਫ਼ਿਲਮ ਸਾਨੂੰ ਪ੍ਰਸਿੱਧ ਪੰਜਾਬੀ ਗਾਇਕ ਜੋਡੀ ਅਮਰ ਨੂਰੀ ਅਤੇ ਸਵਰਗਵਾਸੀ ਸਰਦੂਲ ਸਿਕੰਦਰ ਜੀ ਨੂੰ ਦੇਖਣ ਦਾ ਵੀ ਮੌਕਾ ਦੇਵੇਗੀ।

ਫਿਲਮ ਦਾ ਗੀਤ ਹੈਪੀ ਰਾਏਕੋਟੀ, ਰਿੱਕੀ ਖਾਨ ਅਤੇ ਫਤਿਹ ਸ਼ੇਰਗਿੱਲ ਦੇ ਲਿਖੇ ਹਨ ਜਿਨ੍ਹਾਂ ਨੂੰ ਜੇ ਕੇ ਅਤੇ ਦੇਸੀ ਕਰੂ ਨੇ ਸੰਗੀਤ ਦਿੱਤਾ ਹੈ, ਇਸ ਫਿਲਮ ਵਿਚ ਹਰਭਜਨ ਮਾਨ, ਫਿਰੋਜ਼ ਖਾਨ, ਕਮਲ ਖਾਨ, ਕਰਮਜੀਤ ਅਨਮੋਲ, ਰਿੱਕੀ ਖਾਨ, ਅਮਰ ਨੂਰੀ ਅਤੇ ਸਵਰਗੀ ਸਰਦੂਲ ਸਿਕੰਦਰ ਨੇ ਆਵਾਜ਼ ਦਿੱਤੀ ਹੈ।ਫਿਲਮ ਬਣਾਉਣ ਦੇ ਸਨਮਾਨ ਵਿੱਚ, ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ, "ਮੈਂ ਇਸ ਫਿਲਮ ਨੂੰ ਬਣਾਉਣ ਲਈ ਮਾਣ ਨਾਲ ਭਰਿਆ ਹੋਇਆ ਹਾਂ, ਇੱਕ ਮਾਂ ਦੀਆਂ ਭਾਵਨਾਵਾਂ ਨੂੰ ਦਰਸ਼ਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ ਕਿਓਂਕਿ ਇੱਕ ਮਾਂ ਖੁਦ ਆਪਣੇ ਜਜ਼ਬਾਤਾਂ ਨੂੰ ਹਮੇਸ਼ਾ ਆਪਣੀ ਮੁਸਕਰਾਹਟ ਦੇ ਪਿੱਛੇ ਲੂਕਾ ਕੇ ਰੱਖਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਹਰ ਕੋਈ ਫਿਲਮ ਦੇਖ ਕੇ ਆਪਣੇ ਆਪ ਨੂੰ ਆਪਣੀ ਮਾਂ ਦੇ ਪਿਆਰ ਨੂੰ ਡੁੰਗਾਯੀ ਨਾਲ ਸਮਝੇਗਾ ਅਤੇ ਆਪਣੀ ਜ਼ਿੰਦਗੀ ਵਿੱਚ ਉਸ ਦੀ ਮਹੱਤਤਾ ਨੂੰ ਮਹਿਸੂਸ ਕਰੇਗਾ।"ਫਿਲਮ ਦੀ ਮੁੱਖ ਪਾਤਰ, ਦਿਵਿਆ ਦੱਤਾ ਕਹਿੰਦੀ ਹੈ, "ਇੱਕ ਮਾਂ ਦੀ ਕੀਮਤੀ ਭੂਮਿਕਾ ਨਿਭਾਉਣਾ ਮੇਰੇ ਲਈ ਖੁਸ਼ੀ ਦੀ ਗੱਲ ਸੀ, ਸਭ ਤੋਂ ਮਜ਼ਬੂਤ ਅਤੇ ਸਭ ਤੋਂ ਵੱਧ ਜਜ਼ਬਾਤਾਂ ਨਾਲ ਭਰਿਆ ਮੇਰਾ ਕਿਰਦਾਰ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗਾ।

"ਅਭਿਨੇਤਾ ਗੁਰਪ੍ਰੀਤ ਘੁੱਗੀ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ, “ਸਾਨੂੰ ਭਰੋਸਾ ਹੈ ਕਿ ਸਾਡੀ ਫਿਲਮ ‘ਮਾਂ’ ਹਰ ਕਿਸੇ ਨੂੰ ਸਾਰੀਆਂ ਭਾਵਨਾਵਾਂ ਨਾਲ ਰੂਬਰੂ ਕਰਾਵੇਗੀ, ਜੋ ਇੱਕ ਸ਼ਾਨਦਾਰ ਪਰਿਵਾਰਕ ਘੜੀ ਬਣਾਉਣ ਵਾਲੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਅਤੇ ਯਕੀਨ ਹੈ ਕਿ ਦਰਸ਼ਕ ਇਸ ਦਾ ਓਨਾ ਹੀ ਆਨੰਦ ਲੈਣਗੇ ਜਿੰਨਾ ਸਾਂਨੂੰ ਇਸ ਨੂੰ ਬਣਾਉਣ ਵਿੱਚ ਮਿਲਿਆ ਹੈ।"ਅਭਿਨੇਤਾ, ਬੱਬਲ ਰਾਏ ਨੇ ਵੀ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ, “ਮੈਂ ਮਾਂ ਦੀ ਕਿਰਪਾ ਅਤੇ ਭਾਵਨਾਵਾਂ ਨਾਲ ਭਰੀ ਐੱਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਮੈਨੂੰ ਆਪਣੀ ਮਾਂ ਦੇ ਰੂਪ 'ਚ ਦਿਵਿਆ ਦੱਤਾ ਦੇ ਬੇਟੇ ਦੀ ਭੂਮਿਕਾ ਨਿਭਾਉਣ 'ਤੇ ਮਾਣ ਹੈ।''ਫਿਲਮ ਦੀ ਕਾਸਟ ਫਿਲਮ ਦਾ ਹਿੱਸਾ ਬਣਨ ਲਈ ਆਪਣਾ ਧੰਨਵਾਦ ਪ੍ਰਗਟ ਕਰਦੀ ਹੈ, "ਇਸ ਫਿਲਮ ਦੀ ਕਹਾਣੀ ਸਭ ਤੋਂ ਵਿਲੱਖਣ ਹੈ ਜੋ ਦਰਸ਼ਾਉਂਦੀ ਹੈ ਕਿ ਕਿਵੇਂ ਇੱਕ ਮਾਂ ਦੁਨੀਆ ਦੇ ਸਾਜ਼ਿਸ਼ਕਰਤਾਵਾਂ ਦੇ ਅੱਗੇ ਡੱਟ ਕੇ ਆਪਣੇ ਬੱਚਿਆਂ ਦੇ ਭਲੇ ਲਈ ਖੜ ਜਾਂਦੀ ਹੈ। ਸਾਨੂ ਉਮੀਦ ਹੈ ਕਿ ਦਰਸ਼ਕ ਫਿਲਮ ਦੇ ਸੰਕਲਪ ਨੂੰ ਪਸੰਦ ਕਰਣਗੇ।"'ਮਾਂ' 6 ਮਈ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।