5 Dariya News

ਪ੍ਰਧਾਨ ਮੰਤਰੀ ਦੀ ਨਾਰਵੇ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ

5 Dariya News

ਕੋਪੇਨਹੈਗਨ ( ਡੈਨਮਾਰਕ) 04-May-2022

ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ  ਨੇ ਭਾਰਤ ਨਾਰਡਿਕ ਸਮਿਟ ਦੇ ਦੌਰਾਨ ਕੋਪੇਨਹੈਗਨ ਵਿੱਚ ਨਾਰਵੇ  ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜੋਨਸ ਗਹਰ ਸਟੋਰ ਦੇ ਨਾਲ ਬੈਠਕ ਕੀਤੀ ।  ਅਕਤੂਬਰ ,  2021 ਵਿੱਚ ਪ੍ਰਧਾਨ ਮੰਤਰੀ ਸਟੋਰ ਦੁਆਰਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਦੋਨੋਂ ਰਾਜਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਬੈਠਕ ਸੀ ।ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਦੇ ਤਹਿਤ ਜਾਰੀ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਸਹਿਯੋਗ ਦੇ ਭਾਵੀ ਖੇਤਰਾਂ ਉੱਤੇ ਚਰਚਾ ਕੀਤੀ।  ਪ੍ਰਧਾਨ ਮੰਤਰੀ  ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਨਾਰਵੇ ਦਾ ਕੌਸ਼ਲ ਅਤੇ ਭਾਰਤ ਦੀਆਂ ਸੰਭਾਵਨਾਵਾਂ ਕੁਦਰਤੀ ਤੌਰ ਉੱਤੇ ਇੱਕ-ਦੂਸਰੇ ਦੇ ਪੂਰਕ ਹਨ।  ਦੋਹਾਂ ਨੇਤਾਵਾਂ ਨੇ ਜਲ ਨਾਲ ਜੁੜੀ ਅਰਥਵਿਵਸਥਾ,  ਅਖੁੱਟ ਊਰਜਾ,  ਹਰਿਤ ਹਾਈਡ੍ਰੋਜਨ,  ਸੌਰ ਅਤੇ ਪਵਨ ਪ੍ਰੋਜੈਕਟਾਂ,  ਹਰਿਤ ਸ਼ਿਪਿੰਗ,  ਮੱਛੀ ਪਾਲਣ,  ਜਲ ਪ੍ਰਬੰਧਨ,  ਵਰਖਾ ਜਲ ਇਕੱਤਰੀਕਰਣ,  ਪੁਲਾੜ ਸਹਿਯੋਗ,  ਦੀਰਘਕਾਲੀ ਢਾਂਚਾ ਨਿਵੇਸ਼,  ਸਿਹਤ ਅਤੇ ਸੱਭਿਆਚਾਰ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸਮਰੱਥਾ ਉੱਤੇ ਚਰਚਾ ਕੀਤੀ।ਖੇਤਰੀ ਅਤੇ ਆਲਮੀ ਘਟਨਾਕ੍ਰਮਾਂ ਉੱਤੇ ਵੀ ਚਰਚਾ ਹੋਈ। ਸੁਰੱਖਿਆ ਪਰਿਸ਼ਦ  ਦੇ ਮੈਂਬਰ ਦੇਸ਼ਾਂ  ਦੇ ਰੂਪ ਵਿੱਚ ,  ਭਾਰਤ ਅਤੇ ਨਾਰਵੇ ਸੰਯੁਕਤ ਰਾਸ਼ਟਰ ਵਿੱਚ ਆਪਸੀ ਹਿਤ ਦੇ ਆਲਮੀ ਮੁੱਦਿਆਂ ਉੱਤੇ ਇੱਕ-ਦੂਸਰੇ ਨੂੰ ਸਹਿਯੋਗ ਦਿੰਦੇ ਰਹੇ ਹਨ।