ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਪੀਯੂ ਨੂੰ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਪਹਿਲੀ ਰਨਰਜ਼ ਅਪ ਟਰਾਫੀ ਦਿੱਤੀ
ਇਹ ਮੌਕਾ ਬੈਂਗਲੁਰੂ ਵਿੱਚ ਭਾਰਤ ਦੇ ਸਭ ਤੋਂ ਵੱਡੇ ਖੇਡ ਉਤਸਵ- ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2021 ਦੇ ਸ਼ਾਨਦਾਰ ਸਮਾਪਤੀ ਸਮਾਰੋਹ ਦਾ ਸੀ
5 Dariya News
ਜਲੰਧਰ 04-May-2022
ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੂੰ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਪਹਿਲੀ ਰਨਰਜ਼ ਅਪ ਟਰਾਫੀ ਦਿੱਤੀ। ਇਹ ਮੌਕਾ ਬੈਂਗਲੁਰੂ (ਕਰਨਾਟਕ) ਵਿੱਚ ਆਯੋਜਿਤ ਭਾਰਤ ਦੇ ਸਭ ਤੋਂ ਵੱਡੇ ਖੇਡ ਉਤਸਵ- ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2021 ਦੇ ਸ਼ਾਨਦਾਰ ਸਮਾਪਤੀ ਸਮਾਰੋਹ ਦਾ ਸੀ। ਐਲਪੀਯੂ ਦੀ ਟੀਮ ਨੇ ਸਭ ਤੋਂ ਵੱਧ 51 ਤਗਮੇ ਜਿੱਤੇ (17 ਸੋਨ, 15 ਚਾਂਦੀ, 19 ਕਾਂਸੀ) ਜੋ ਓਵਰਆਲ ਜੇਤੂ ਤੋਂ ਵੀ 19 ਮੈਡਲ ਅੱਗੇ ਹੈ । ਇਹ ਖੇਡਾਂ 'ਵਿਸ਼ਵ ਯੂਨੀਵਰਸਿਟੀ ਖੇਡਾਂ' ਲਈ ਕੁਆਲੀਫਾਇਰ ਵਜੋਂ ਕੰਮ ਕਰਦੀਆਂ ਹਨ, ਜੋ ਵਰਤਮਾਨ ਵਿੱਚ ਚੀਨ ਦੇ ਚੇਂਗਦੂ ਵਿੱਚ ਹੋਣੀਆਂ ਹਨ।