ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋ ਪਿੰਡ ਗੱਜੂਗਾਜੀ ਦਾ ਦੌਰਾ
ਸਰਬਜੀਤ ਕੌਰ ਪਤਨੀ ਲੇਟ ਮੰਗਲ ਸਿੰਘ ਦੀ ਸਿਕਾਇਤ ਦੀ ਪੜਤਾਲ ਲਈ ਦੋ ਮੈਂਬਰੀ ਕਮੇਟੀ ਦਾ ਗਠਨ
5 Dariya News
ਗੁਰਦਾਸਪੁਰ 20-Apr-2022
ਦੀਪਕ ਕੁਮਾਰ , ਸੀਨੀਅਰ ਵਾਈਸ ਚੇਅਰਮੈਨ ਅਤੇ ਸ੍ਰੀ ਰਾਜ ਕੁਮਾਰ ਹੰਸ ਮੇਬਰਜ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋ ਪਿੰਡ ਗੱਜੂਗਾਜੀ ਤਹਿਸੀਲ ਧਾਰੀਵਾਲ, ਜਿਲ੍ਹਾ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ , ਜਿੱਥੇ ਉਨ੍ਹਾਂ ਵੱਲੋ ਸ੍ਰੀਮਤੀ ਸਰਬਜੀਤ ਕੌਰ ਪਤਨੀ ਲੇਟ ਮੰਗਲ ਸਿੰਘ ਦੀ ਸਿਕਾਇਤ ਦੀ ਪੜਤਾਲ ਕੀਤੀ ਗਈ । ਇਸ ਮੌਕੇ ਐਸ . ਡੀ . ਐਮ. ਗੁਰਦਾਸਪੁਰ ਅਮਨਪ੍ਰੀਤ ਸਿੰਘ , ਡੀ .ਐਸ .ਪੀ ਮੋਹਨ ਸਿੰਘ ,ਜਿਲ੍ਹਾ ਭਲਾਈ ਅਫਸਰ ਸੁਖਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਗਿੱਲ ਪ੍ਰਧਾਨ ਆਦਿ ਮੌਜੂਦ ਸਨ ।ਇਸ ਮੌਕੇ ਗੱਲਬਾਤ ਕਰਦਿਆ ਸੀਨੀਅਰ ਵਾਈਸ ਚੇਅਰਮੈਨ ਕਿਹਾ ਕਿ ਸਵ ਮੰਗਲ ਸਿੰਘ ਸਪੁੱਤਰ ਅਜੀਤ ਸਿੰਘ ਵਾਸੀ ਗੱਜੂਗਾਜੀ , ਜਿਸ ਦੀ ਮੌਤ ਪਿਛਲੇ ਕੁਝ ਮਹੀਨੇ ਪਹਿਲਾਂ ਕਿਸੇ ਕਿਸਾਨ ਦੇ ਘਰ ਕੰਮ ਕਰਦਿਆ ਹੋਈ ਸੀ , ਉਸ ਦੀ ਪਤਨੀ ਸਰਬਜੀਤ ਕੌਰ ਵੱਲੋ ਐਸ ਸੀ ਕਮਿਸ਼ਨ ਪੰਜਾਬ ਨੂੰ ਦਰਖਾਸਤ ਦਿੱਤੀ ਗਈ ਸੀ। ਇਸ ਦੇ ਸਬੰਧ ਵਿੱਚ ਅੱਜ ਉਹ ਆਪਣੀ ਸਮੁੱਚੀ ਟੀਮ ਨਾਲ ਪਿੰਡ ਗੱਗੂਗਾਜੀ ਵਿੱਚ ਪਹੁੰਚੇ ਹਨ ।
ਇਸ ਮੌਕੇ ਤੇ ਸੀਨੀਅਰ ਵਾਈਸ ਚੇਅਰਮੈਨ ਨੇ ਦੱਸਿਆ ਕਿ ਸ੍ਰੀਮਤੀ ਸਰਬਜੀਤ ਕੋਰ ਪਤਨੀ ਲੇਟ ਮੰਗਲ ਸਿੰਘ ਨੇ ਕਿਹਾ ਪੁਲਿਸ ਵੱਲੋ 174 ਦੀ ਕਾਰਵਾਈ ਕੀਤੀ ਗਈ ਸੀ ਪਰ ਉਸ ਦੀ ਸ਼ਿਕਾਇਤ ਹੈ ਕਿ 174 ਦੀ ਕਾਰਵਾਈ ਨਹੀਂ ਬਣਦੀ ਹੈ। ਇਸ ਲਈ ਉਨ੍ਹਾਂ ਵੱਲੋ ਉਪਰੋਕਤ ਮਾਮਲੇ ਦੀ ਪੜਤਾਲ ਕਰਨ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਐਸ ਡੀ ਐਮ ਗੁਰਦਾਸਪੁਰ ਸ੍ਰੀ ਅਮਨਪ੍ਰੀਤ ਸਿੰਘ ਅਤੇ ਹਲਕਾ ਧਾਰੀਵਾਲ ਦੇ ਡੀ ਐਸ ਪੀ ਮੋਹਨ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾ ਅੱਗੇ ਕਿਹਾ ਕਿ ਇਸ ਸਬੰਧੀ ਡੀ .ਐਸ.ਪੀ.ਨੂੰ ਹਦਾਇਤ ਕੀਤੀ ਹੈ ਕਿ 29 ਅਪ੍ਰੈਲ 2022 ਦਿਨ ਸੁਕਰਵਾਰ ਨੂੰ ਇਨਕੁਆਰੀ ਕਰਕੇ ਚੰਡੀਗੜ੍ਹ ਦਫਤਰ ਵਿੱਚ ਹਾਜਰ ਹੋ ਕਿ ਰਿਪੋਰਟ ਪੇਸ਼ ਕਰਨ ।