5 Dariya News

ਸੀ.ਜੀ.ਸੀ ਝੰਜੇੜੀ ਕੈਂਪਸ ਵਿਚ ਸੀ ਈ ਸੀ- ਹੈੱਕਥਨ ਦਾ ਆਯੋਜਨ

ਚੁਣੀਆਂ ਦਸ ਟੀਮਾਂ ਕੌਮੀ ਸਮਾਰਟ ਇੰਡੀਆ ਹੈਕਥਨ 2022 ਵਿਚ ਲੈਣਗੇ ਹਿੱਸਾ

5 Dariya News

ਮੋਹਾਲੀ 19-Apr-2022

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਕੈਂਪਸ ਵਿਚ ਸੀ ਈ ਸੀ ਹੈੱਕਾਥਨ ਆਫਲਾਈਨ ਮੋਡ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦਾ ਮੁੱਖ ਮੰਤਵ ਕੌਮੀ ਪੱਧਰ ਤੇ ਹੋਣ ਵਾਲੀ ਸਮਾਰਟ ਇੰਡੀਆ ਹੈਕਥਨ 2022 ਦੀ ਕੈਂਪਸ ਦੀਆਂ ਟੀਮਾਂ ਚੁਣਨਾ ਸੀ। ਤਕਨੀਕ ਅਤੇ ਜਾਣਕਾਰੀ ਦੇ ਸੁਮੇਲ ਇਸ ਚੋਣ ਮੁਕਾਬਲੇ ਦੇ ਮੁੱਖ ਮਹਿਮਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਡਾ. ਆਦਰਸ਼ ਪਾਲ ਵਿੱਜ ਸਨ। ਜਦ ਕਿ ਵੀਵੋ ਮੋਬਾਈਲ ਕੰਪਨੀ ਦੇ ਸੇਲਜ਼ ਹੈੱਡ, ਪੰਜਾਬ ਪੁਨੀਤ ਮਹਾਜਨ, ਗੁਰਮੀਤ ਸ਼ਰਮਾ, ਈ ਈ. ਐੱਸ. ਪੀ. ਐੱਲ ਦੇ ਚੀਫ਼ ਓਪਰੇਟਿੰਗ ਅਫ਼ਸਰ ਅਤੇ ਚੰਡੀਗੜ੍ਹ ਇੰਸਟੀਚਿਊਟ ਆਫ਼ ਡਰੋਨਜ਼ ਦੇ ਸੀ ਈ ੳ ਸੰਨੀ ਕੁਮਾਰ ਖ਼ਾਸ ਮਹਿਮਾਨ ਸਨ। ਮੁੱਖ ਮਹਿਮਾਨ ਨੇ ਇਸ ਆਫਲਾਈਨ ਮੋਡ ਮੁਕਾਬਲੇ ਦੀ ਸ਼ੁਰੂਆਤ ਕਰਦੇ ਹੋਏ ਸਭ ਟੀਮਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।ਇਨ੍ਹਾਂ ਮੁਕਾਬਲਿਆਂ ਵਿਚ ਕੁੱਲ ਵੀਹ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਟੀਮਾਂ ਨੂੰ ਦੋ ਸਮੂਹ ਹਾਰਡਵੇਅਰ ਅਤੇ ਸਾਫ਼ਟਵੇਅਰ ਵਿਚ ਵੰਡਿਆ ਗਿਆ। ਹਾਰਡਵੇਅਰ ਸਮੂਹਾਂ ਵਿਚ ਮੁਕਾਬਲੇ ਦੌਰਾਨ ਟੀਮਾਂ ਨੇ ਵਰਕਸ਼ਾਪ ਵਿਚ ਜੱਜਾਂ ਦੇ ਸਾਹਮਣੇ ਆਪਣੇ ਹਾਰਡਵੇਅਰ ਆਧਾਰਿਤ ਪ੍ਰੋਜੈਕਟਾਂ ਦੇ ਕੰਮਾਂ ਦਾ ਪ੍ਰਦਰਸ਼ਨ ਕੀਤ। ਇਨ੍ਹਾਂ ਟੀਮਾਂ ਦੇ ਮੈਂਬਰ ਉਹ ਵਿਦਿਆਰਥੀ ਸਨ ਜੋ ਨਵੀਨਤਾਕਾਰੀ ਵਿਚਾਰਾਂ ਨਾਲ ਭਰੇ ਹੋਏ ਸਨ ਅਤੇ ਜਿਨ੍ਹਾਂ ਦਾ ਟੀਚਾ ਈਵੈਂਟ ਦੇ ਅੰਤ ਤੱਕ ਇਕ ਕਾਰਜਸ਼ੀਲ ਉਤਪਾਦ ਜਾਂ ਪ੍ਰੋਟੋਟਾਈਪ ਬਣਾਉਣਾ ਸੀ। 

ਇਨ੍ਹਾਂ ਮੁਕਾਬਲਿਆਂ ਵਿਚ ਵੀਹ ਟੀਮਾਂ ਵਿਚੋਂ ਦਸ ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ।ਇਹ ਟੀਮਾਂ ਕੌਮੀ ਪੱਧਰ ਤੇ ਹੋਣ ਵਾਲੀ ਸਮਾਰਟ ਇੰਡੀਆ ਹੈਕਥਨ 2022 ਵਿਚ ਸੀ ਜੀ ਸੀ ਝੰਜੇੜੀ ਕੈਂਪਸ ਦੀ ਨੁਮਾਇੰਦਗੀ ਕਰਨਗੀਆਂ। ਇਸ ਦੇ ਨਾਲ ਹੀ ਇਨ੍ਹਾਂ ਚੁਣੀਆਂ ਦਸ ਟੀਮਾਂ ਵਿਚ ਪੰਜ ਟੀਮਾਂ ਨੂੰ ਬੈੱਸਟ ਟੀਮ ਵਜੋਂ ਵੀ ਚੁਣਿਆਂ ਗਿਆ। ਇਨ੍ਹਾਂ ਚੁਣੀਆਂ ਪੰਜ ਟੀਮਾਂ ਟੇਕੀ ਸਟੇਨਜ਼, ਥੰਡਰ ਰਾਈਟਰਜ਼, ਸੀ ਜੇ ਬੀ, ਪੈਂਥਰ ਅਤੇ ਏ.ਐੱਸ ਕੋਡਰਜ਼ ਨੂੰ ਬੈੱਸਟ ਟੀਮਾਂ ਵਜੋਂ ਚੁਣਦੇ ਹੋਏ ਵੀਵੋ ਕੰਪਨੀ ਵੱਲੋਂ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੇ ਨਾਲ ਹੀ ਮੁੱਖ ਮਹਿਮਾਨ ਡਾ. ਵਿਜ ਵੱਲੋਂ ਜੇਤੂ ਟੀਮਾਂ ਨੂੰ ਸੈਟੀਫੀਕੇਟ ਵੀ ਪ੍ਰਦਾਨ ਕੀਤੇ ਗਏ।ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਝੰਜੇੜੀ ਕੈਂਪਸ ਵਿਚ ਟੀਮਾਂ ਵੱਲੋਂ ਵਿਖਾਈ ਗਈ ਬਿਹਤਰੀਨ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉੱਤਰੀ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਸੰਸਥਾ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਹਰ ਨਵੀਨਤਮ ਤਕਨੀਕ ਅਤੇ ਨਵੀਨਤਮ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਹੈਕਥਨ 2022 ਲਈ ਜਿਸ ਤਰਾਂ ਦਾ ਜੋਸ਼ ਵਿਦਿਆਰਥੀਆਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਇਸ ਤੋਂ ਲਗਦਾ ਹੈ ਕਿ ਅੱਜ ਦੀ ਨੌਜਵਾਨ ਪੀੜੀ ਤਕਨੀਕ ਅਤੇ ਨਵੀਆਂ ਖੋਜਾਂ ਲਈ ਬਹੁਤ ਉਤਸ਼ਾਹਿਤ ਹਨ। ਇਸ ਮੌਕੇ ਤੇ ਮੁੱਖ ਮਹਿਮਾਨ ਡਾ ਵਿੱਜ ਅਤੇ ਬਾਕੀ ਮਹਿਮਾਨਾਂ ਨੂੰ ਸੀ ਜੀ ਸੀ ਝੰਜੇੜੀ ਕੈਂਪਸ ਮੈਨੇਜਮੈਂਟ ਵੱਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।