5 Dariya News

ਹਲਕਾ ਕੇਂਦਰੀ 'ਚ ਬੈਂਸ ਦਾ ਤੂਫਾਨੀ ਗੇੜਾ

ਨਸ਼ਾ ਤਸਕਰਾਂ ਹੱਥ ਨਹੀ ਜਾਣ ਦਿਆਂਗਾ ਲੁਧਿਆਣੇ ਜੀ ਜਵਾਨੀ – ਬੈਂਸ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 12-Apr-2014

ਲੋਕ ਸਭਾ  ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਹਲਕਾ ਕੇਂਦਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਸ਼ਹਿਰ ਦਾ ਦਰਦ ਬੈਂਸ ਭਰਾ ਚੰਗੀ ਤਰਾਂਹ ਸਮਝਦੇ ਹਨ ਇਸੇ ਲਈ ਉਹਨਾਂ ਸੰਗਤ ਦੇ ਆਸ਼ੀਰਵਾਦ ਨਾਲ ਇਤਿਹਾਸਿਕ ਫੈਸਲਾ ਲੈਂਦੇ ਹੋਏ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਉਹ ਹੱਸਦੇ - ਖੇਡਦੇ ਲੁਧਿਆਣੇ ਨੂੰ ਨਸ਼ਾ ਤਸਕਰਾਂ ਦੇ ਹੱਥੋ ਬਰਬਾਦ ਨਹੀ ਹੋਣ ਦੇਣਗੇ ਅਤੇ ਡੱਟ ਕੇ ਲੋਕਾਂ ਦੇ ਫੈਸਲੇ ਦੇ ਪਹਿਰਾ ਦੇਣਗੇ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਅਮਨ ਬਾਜਵਾ, ਕੌਸਲਰ ਗੁਰਪ੍ਰੀਤ ਖੁਰਾਣਾ, ਪੰਕਜ ਅਰੋੜਾ, ਟੋਨੀ, ਅਮਰ, ਸੋਨੂੰ, ਰਿੰਕੂ, ਕਾਜ ਕੁਮਾਰ, ਹਰਸਿਮਰਨ ਸਿੰਘ ਮਿੱਠੂ, ਮੋਨੂੰ ਅਰੋੜਾ, ਜਸਪਾਲ, ਜੋਗਿੰਦਰ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।