5 Dariya News

ਹਲਕਾ ਪੂਰਬੀ ਅੰਦਰ ਸਿਮਰਜੀਤ ਬੈਂਸ ਵੱਲੋ ਤੂਫਾਨੀ ਦੌਰੇ

ਲੈਟਰ ਬਾਕਸ ਦਾ ਬਟਨ ਦਬਾ ਕੇ ਮੈਨੂੰ ਜਿਤਾਓ – ਬੈਂਸ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 12-Apr-2014

ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਦੇਰ ਸ਼ਾਮ ਹਲਕਾ ਉੱਤਰੀ ਦੇ ਕਈ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਵਾਰਡ ਨੰ 7 ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਵੋਟਾਂ ਮੰਗੀਆਂ। ਸ. ਬੈਂਸ ਨੇ ਕਿਹਾ ਕਿ ਹੁਣ ਜੰਗ ਆਖਿਰੀ ਪੜਾਅ ਵੱਲ ਵਧ ਰਹੀ ਹੈ ਅਤੇ ਆਉਣ ਵਾਲੀ 30 ਅਪ੍ਰੈਲ ਨੂੰ ਲੈਟਕ ਬਾਕਸ ਦਾ ਬਟਨ ਦਬਾ ਕੇ ਵੱਡੇ ਫਰਕ ਨਾਲ ਜਿਤਾਓ ਤਾਂ ਜੋ ਉਹ ਤਗੜੇ ਹੋ ਕੇ ਲੋਕਾਂ ਦੇ ਹੱਕ-ਪੱਖ ਲਈ ਲੜਾਈ ਲੜ ਸਕਨ। ਇਸ ਮੌਕੇ ਕੌਸਲਰ ਗੁਰਪ੍ਰੀਤ ਸਿੰਘ ਖੁਰਾਣਾ ਅਤੇ ਕੌਸਲਰ ਗੁਰਪ੍ਰੀਤ ਸਿੰਘ ਗੋਰਾ ਨੇ ਵੀ ਸੰਬੋਧਨ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਲਈ ਵੋਟਾਂ ਮੰਗੀਆਂ। ਮੀਟਿੰਗ ਬਾਅਦ ਇਲਾਕਾ ਨਿਵਾਸੀਆਂ ਵੱਲੋ ਸ. ਬੈਂਸ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿੱਚ ਹਾਜ਼ਿਰ ਹੋਰਨਾਂ ਤੋ ਇਲਾਵਾ ਵਰਿਆਮ ਸਿੰਘ, ਅਮਨਦੀਪ ਸਿੰਘ, ਗੁਰਨਾਮ ਸਿੰਘ, ਜੱਗਾ ਸਿੰਘ, ਨਾਨਕ ਸਿੰਘ, ਜਨਮ ਸਿੰਘ, ਗੁਰਦਿਆਲ ਸਿੰਘ, ਭੁਪਿੰਦਰ ਸਿੰਘ, ਬਚਨ ਸਿੰਘ, ਸ਼ੀਤਲ ਸਿੰਘ, ਅਨੂਪ ਸਿੰਘ, ਕੁਲਵੀਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।