ਅਕਾਲੀ ਸਰਕਾਰ ਦਾ ਕਾਲਾ ਚਿੱਠਾ ਚੋਣਾਂ ਬਾਅਦ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ – ਬੈਂਸ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 12-Apr-2014
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਵੱਡੇ ਪੱਧਰ ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਅਕਾਲੀ ਸਰਕਾਰ ਤੇ ਤਿੱਖੇ ਸਿਆਸੀ ਵਾਰ ਕੀਤੇ। ਇਸ ਮੌਕੇ ਹਲਕਾ ਜਗਰਾਓੰ ਦੇ ਪਿੰਡ ਨਵਾਂ ਡੱਲ੍ਹਾ, ਪੁਰਾਣਾ ਡੱਲ੍ਹਾ, ਦੇਹੜਕਾ ਆਦਿ ਪਿੰਡਾਂ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਬੈਂਸ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸਮਾਜ ਵਿਰੋਧੀ ਅੰਨਸ਼ਰਾਂ ਨੂੰ ਪਨਾਹ ਦਿੱਤੀ ਹੈ ਅਤੇ ਫਿਰ ਚੋਣਾਂ ਦੇ ਨਜਦੀਕ ਇਹਨਾਂ ਸਮਾਜ ਵਿਰੋਧੀ ਅੰਨਸ਼ਰਾਂ ਨੂੰ ਦਹਿਸ਼ਤ ਫੈਲਾਉਣ ਲਈ ਵੀ ਵਰਤਿਆ ਜਾਂਦਾ ਹੈ। ਸ. ਬੈਂਸ ਨੇ ਬੋਲਦਿਆਂ ਕਿਹਾ ਕਿ ਨਸ਼ਾ ਤਸਕਰਾਂ, ਭ੍ਰਿਸ਼ਟਾਚਾਰੀਆਂ, ਰੇਤ ਮਾਫੀਆ ਨਾਲ ਸਬੰਧਤ ਦੋਸ਼ੀਆਂ ਨੂੰ ਅਕਾਲੀ ਸਰਕਾਰ ਵੱਲੋ ਪੂਰੀ ਹਮਾਇਤ ਹੈ ਜਿਸਦਾ ਕਾਲਾ ਚਿੱਠਾ ਚੋਣਾਂ ਬਾਅਦ ਪੰਜਾਬ ਵਾਸੀਆਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਸ. ਬੈਂਸ ਨੇ ਵੱਡੀ ਗਿਣਤੀ 'ਚ ਆਏ ਇਲਾਕਾ ਨਿਵਾਸੀਆਂ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਗੁਰਦੀਪ ਸਿੰਘ, ਜੋਗਾ ਸਿੰਘ, ਅਮਨਦੀਪ ਸਿੰਘ, ਲਖਵਿੰਦਰ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ, ਮਨਦੀਪ ਸਿੰਘ, ਹਰਮਨਦੀਪ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਪੰਡਤ ਵੀਰ ਚੰਦ, ਸੂਬੇਦਾਰ ਦੇਵੀ ਚੰਦ, ਗੁਰਚਰਨ ਡੇਅਰੀ ਵਾਲੇ, ਪਰਗਟ ਸਿੰਘ, ਸੇਵਕ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਬੇਅੰਤ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਕੌਸਲਰ, ਪਰਮਿੰਦਰ ਸਿੰਘ ਸੋਮਾ ਕੌਸਲਰ, ਡਾ. ਕੇਲਵ ਸਿੰਘ ਪੰਚ, ਰਵਿੰਦਰ ਕੁਮਾਰ ਪੰਚ, ਸੁਰਜੀਤ ਸਿੰਘ ਪੰਚ, ਸੂਬੇਦਾਰ ਨਰੋਤਮ ਸਿੰਘ, ਜੱਸੀ ਕਨੇਡਾ, ਗਿਆਨੀ ਭਜਨ ਸਿੰਘ, ਸੁਖਦੇਵ ਸਿੰਘ ਪੰਚ, ਦੇਵ ਖਾਨ, ਪੰਮਾ ਗਿੱਲ, ਜੱਥੇਦਾਰ ਗੁਰਮੀਤ ਸਿੰਘ ਦੇਹੜਕਾ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।