ਬੈਂਸ ਵੱਲੋ ਹਲਕਾ ਦਾਖਾ ਦਾ ਤੂਫਾਨੀ ਦੌਰਾ
ਵੱਡੀ ਗਿਣਤੀ 'ਚ ਆਗੂ ਆਮ ਆਦਮੀ ਪਾਰਟੀ ਛੱਡ ਕੇ ਬੈਂਸ ਧੜੇ 'ਚ ਹੋਏ ਸ਼ਾਮਿਲ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 12-Apr-2014
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਵਜ਼ੋ ਚੋਣ ਮੈਦਾਨ ਵਿੱਚ ਨਿੱਤਰੇ ਸਿਮਰਜੀਤ ਸਿੰਘ ਬੈਂਸ ਨੇ ਚੋਣ ਪ੍ਰਚਾਰ ਸਿਖਰਾਂ ਤੇ ਸ਼ੁਰੂ ਕੀਤਾ ਹੋਇਆ ਹੈ। ਅੱਜ ਸ. ਬੈਂਸ ਨੇ ਹਲਕਾ ਦਾਖਾ ਦੇ ਕਈ ਇਲਾਕਿਆਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਅਤੇ ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਸਿਆਸੀ ਵਾਰ ਕੀਤੇ। ਇਸ ਮੌਕੇ ਫੇਰੀ ਦੌਰਾਨ ਪਿੰਡ ਤਲਵੰਡੀ ਵਿਖੇ ਸ. ਬੈਂਸ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਆਗੂਆਂ ਨੇ ਬੈਂਸ ਧੜੇ ਦਾ ਪੱਲਾ ਫੜ ਲਿਆ। ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਬੈਂਸ ਧੜੇ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਦਾ ਲੋਕ ਹਿੱਤਾਂ ਲਈ ਬੇਧੜਕ ਖੜ੍ਹਨਾ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਾ ਹੀ ਇਲਾਕਾ ਨਿਵਾਸੀਆਂ ਨੂੰ ਵੱਡੀ ਗਿਣਤੀ 'ਚ ਬੈਂਸ ਦੀ ਹਮਾਇਤ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀ ਹੈ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਹਰਬੰਸ ਸਿੰਘ ਕਾਕਾ, ਅਲਬੇਲਾ ਸਿੰਘ, ਅੰਗਰੇਜ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਅਜਮੇਰ ਸਿੰਘ, ਨੰਬਰਦਾਰ ਨਛੱਤਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਜਗਦੀਸ਼ ਸਿੰਘ ਰਾਜਾ, ਗੁਰਦੀਪ ਸਿੰਘ ਦੀਪਾ, ਬਲਵੰਤ ਸਿੰਘ ਬੰਤਾ, ਸੁਖਦੀਪ ਸਿੰਘ, ਧਿਆਨ ਸਿੰਘ, ਪ੍ਰੀਤਮ ਸਿੰਘ, ਹਰਦੇਵ ਸਿੰਘ, ਬੰਤਾ, ਜੱਗੂ, ਗੇਲਾ, ਗੁਰਸੇਵਕ, ਜਸਪ੍ਰੀਤ ਸਿੰਘ, ਹੈਪੀ, ਪਾਲਾ, ਜੋਤੀ, ਹਰਜੋਤ, ਹਰਜਿੰਦਰ, ਰਵੀ, ਕੁਲਦੀਪ, ਗਗਨਪ੍ਰੀਤ, ਮੋਹਣਾ, ਮਾਨਕ, ਜਤਿੰਦਰ, ਮਨਜਿੰਦਰ, ਗੁਰਿੰਦਰ, ਜੋਨੀ, ਮਿੱਕਾ, ਹਰਪ੍ਰੀਤ ਸਿੰਘ, ਘੋਗੂ, ਮਨਪ੍ਰੀਤ ਸਿੰਘ, ਅਮਲਾ, ਨਿਰਭੈ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।