5 Dariya News

ਮੁੱਹਲਾਂ ਵਾਸੀਆਂ ਨੇ ਰੰਗ ਰਲੀਆਂ ਮਨਾ ਰਹੇ ਲੈਲਾ ਮਜਨੂੰ ਨੂੰ ਕਮਰੇ ਵਿੱਚੋਂ ਕੱਡ ਚਾੜ੍ਹਿਆ ਕੁਟਾਪਾ

ਰਿਸਤੇ ਵਿੱਚ ਲਗਦੇ ਨੇ ਦਿਓਰ ਭਰਜ਼ਾਈ , ਮਜਨੂੰ ਫਰਾਰ, ਮਾਮਲਾ ਪੁਲਿਸ ਕੋਲ ਪੁੱਜ਼ਾ

5 ਦਰਿਆ ਨਿਊਜ਼ (ਸਾਹਿਬ ਸੰਧੂ)

ਭਦੌੜ/ਸ਼ਹਿਣਾ 12-Apr-2014

ਬੀਤੀ ਰਾਤ ਵਾਰਡ ਨੰ 9 ਵਿਖੇ ਉਸ ਵੇਲੇ ਭਾਰੀ ਹੰਗਮਾਂ ਹੋ ਗਿਆ ਜਦ ਰਾਤ ਦੇ ਦੋ ਵਜ਼ੇ ਅਗਵਾੜ ਦੇ ਲੋਕਾਂ ਨੇ ਮੁਹੱਲੇ ਦੀ ਇੱਕ ਔਰਤ ਤੇ ਇੱਕ ਨੌਜਵਾਨ ਨੂੰ ਕੁਟਾਪਾ ਚਾੜ੍ਹਿਆ ਤੇ ਬਆਦ ਵਿੱਚ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਇਸ ਮੁਹੱਲੇ ਵਿੱਚ ਇੱਕ ਔਰਤ ਆਪਣੇ ਪਤੀ ਨਾਲੋਂ ਅਲੱਗ ਰਹਿ ਰਹੀ ਸੀ ਤੇ ਅਕਸਰ ਹੀ ਉਸ ਕੋਲ ਮੁੰਡੇ ਆਂਉਦੇ ਜਾਂਦੇ ਰਹਿੰਦੇ ਸਨ ਤੇ ਜਿਸ ਤੋਂ ਅਗਵਾੜ ਦੇ ਲੋਕ ਪ੍ਰੇਸ਼ਾਨ ਸਨ ਤੇ ਬੱਚਿਆਂ ਤੇ ਪੈ ਰਹੇ ਮਾੜੇ ਪ੍ਰਭਾਵ ਕਾਰਨ ਉਕਤ ਔਰਤ ਨੂੰ ਕਈ ਵਾਰ ਸਮਝਾਇਆ ਪੰਰਤੂ ਉਕਤ ਔਰਤ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤੇ ਬੀਤੀ ਰਾਤ ਜਦ ਉਕਤ ਔਰਤ ਦੇ ਪਤੀ ਅਤੇ ਮਹੁੱਲਾ ਵਾਸੀਆਂ ਨੂੰ ਪਤਾ ਲੱਗਿਆ ਕਿ ਉਕਤ ਔਰਤ ਨੇ ਅੰਦਰ ਕੋਈ ਆਦਮੀ ਵਾੜਿਆ ਹੋਇਆ ਹੈ ਤਾਂ ਉਕਤ ਔਰਤ ਨੂੰ ਰੰਗੇ ਹੱਥੀ ਫੜ੍ਹਨ ਲਈ ਉਹਨਾਂ ਨੂੰ ਬਾਹਰੋ ਕੁੰਡੀ ਲਗਾ ਪੱਤਰਕਾਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ।ਪੱਤਰਕਾਰਾਂ ਦੇ ਪਹੁੰਚਣ ਤੇ ਔਰਤ ਦੇ ਪਤੀ ਨੇ ਮਹੁੱਲਾ ਵਾਸੀਆਂ ਅਤੇ ਐਮ. ਸੀ ਲਾਭ ਸਿੰਘ ਦੀ ਹਾਜ਼ਰੀ ਵਿੱਚ ਕੁੰਡੀ ਖੋਲ ਅੰਦਰੋਂ ਦੋਨਾਂ ਨੂੰ ਬਾਹਰ ਕੱਡ ਲਿਆ ਤੇ ਚੰਗਾ ਛਿੱਤਰ ਫੇਰਿਆ। ਹਨੇਰੇ ਦਾ ਫਾਇਦਾ ਉਠਾ ਮੌਕਾ ਦੇਖ ਉਕਤ ਔਰਤ ਦਾ ਪ੍ਰੇਮੀ ਛਿੱਤਰ ਖਾ ਉਥੋਂ ਭੱਜ਼ ਗਿਆ ਤੇ ਮਹੁੱਲਾ ਵਾਸੀ ਜਿੰਨਾਂ ਵਿੱਚ ਔਰਤਾਂ ਮਰਦ ਸ਼ਾਮਲ ਸਨ ਉਹਨਾਂ ਨੇ ਉਕਤ ਔਰਤ ਨੂੰ ਫੜ੍ਹ ਦੁਬਾਰਾ ਚੰਗੀ ਛਿੱਤਰੌਲ ਕੀਤੀ ਤੇ ਬਆਦ ਵਿੱਚ ਪੁਲਿਸ ਦੇ ਪਹੁੰਚਣ ਤੇ ਮਾਮਲਾ ਥੋੜ੍ਹਾ ਸਾਂਤ ਹੋਇਆ। 

ਉਕਤ ਔਰਤ ਦੇ ਪ੍ਰੇਮੀ ਨੇ ਮੌਕਾ ਮਿਲਣ ਤੇ ਰਸਤੇ ਵਿੱਚ ਹਨੇਰੇ ਦਾ ਫਾਇਦਾ ਉਠਾ ਇੱਕ ਦੋ ਵਿਅਕਤੀਆਂ ਤੇ ਹਮਲਾ ਕਰ ਦੁਬਾਰਾ ਫਿਰ ਫਰਾਰ ਹੋ ਗਿਆ ਪੰਰਤੂ ਇਸ ਹਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀ ਲੱਗੀ। ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦੀ ਔਰਤ ਉਸ ਨਾਲੋਂ ਉਸ ਦੇ ਮਕਾਨ ਵਿੱਚ ਕੰਧ ਕੱਡ ਅਲੱਗ ਰਹਿ ਰਹੀ ਸੀ ਤੇ ਅਦਾਲਤੀ ਤੌਰ ਤੇ ਮਹੀਨਾ ਖਰਚ ਵੀ ਲੈ ਰਹੀ ਹੈ ਤੇ ਇਸ ਔਰਤ ਦੀਆਂ ਮਾੜੀਆਂ ਕਰਤੂਤਾਂ ਕਾਰਨ ਅਸੀਂ ਤੇ ਮਹੁੱਲਾ ਵਾਸੀ ਲੰਮੇ ਸਮੇ ਤੋਂ ਕਾਫੀ ਪ੍ਰੇਸ਼ਾਨ ਸੀ। ਜਿਸ ਕਾਰਨ ਸਾਨੂੰ ਮਜਬੂਰੀ ਵਿੱਚ ਇਹ ਕਦਮ ਚੁੱਕਣਾ ਪਿਆ। ਮਹੁੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਨੋਜਵਾਨ ਵੀ ਸਾਡੇ ਗਵਾਂਢ ਵਿੱਚੋਂ ਹੈ ਤੇ ਇਹ ਔਰਤ ਉਸ ਦੀ ਭਰਜਾਈ ਲਗਦੀ ਹੈ। ਇਸ ਮਾਮਲੇ ਸਬੰਧੀ ਜਦ ਏ. ਐਸ. ਆਈ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਦੋਨਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਉਹਨਾਂ ਦੇ ਆਉਣ ਤੇ ਬਾਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਲਾਭ ਸਿੰਘ ਐਮ. ਸੀ, ਕੌਰ ਸਿੰਘ, ਰਾਜ਼ਾ ਸਿੰਘ, ਗੁਰਤੇਜ਼ ਸਿੰਘ, ਜੁਗਰਾਜ ਸਿੰਘ, ਬਲਦੇਵ ਸਿੰਘ, ਅਮਰ ਸਿੰਘ, ਗਰੀਬ ਸਿੰਘ, ਜੰਗੀਰ ਸਿੰਘ, ਜੱਗਾ ਸਿੰਘ, ਰਾਜ ਰਾਣੀ ਅਤੇ ਬਲਜੀਤ ਕੌਰ ਆਦਿ ਹਾਜ਼ਰ ਸਨ।