ਅਕਾਲੀ ਸਰਕਾਰ ਨੇ ਰਿਅਲ ਇਸਟੇਟ ਕਾਰੋਬਾਰ ਠੱਪ ਕਰਵਾਇਆ – ਬੈਂਸ
ਹਲਕਾ ਕੇਂਦਰੀ ਦਾ ਬੈਂਸ ਨੇ ਕੀਤਾ ਤੂਫਾਨੀ ਦੌਰਾ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 11-Apr-2014
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਵਜ਼ੋ ਨਿੱਤਰੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਹਲਕਾ ਕੇਂਦਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਮੀਟਿੰਗਾਂ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਸਿਆਸੀ ਵਾਰ ਕੀਤੇ। ਅੱਜ ਬੈਂਸ ਨੇ ਕਰੀਮਪੁਰਾ ਬਾਜ਼ਾਰ ਅਤੇ ਸ਼ਿਵਾਜੀ ਨਗਰ ਵਿਖੇ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਹੀ ਨਤੀਜਾ ਹੈ ਕਿ ਵੱਡੀ ਗਿਣਤੀ 'ਚ ਸੂਬਾ ਨਿਵਾਸੀਆਂ ਨੂੰ ਰੋਜ਼ਗਾਰ ਦੇਣ ਵਾਲਾ ਕਾਰੋਬਾਰ ਰਿਅਲ ਇਸਟੇਟ ਅੱਜ ਠੱਪ ਪਿਆ ਹੈ। ਸ. ਬੈਂਸ ਨੇ ਦੱਸਿਆ ਕਿ ਬੇਲੋੜੇ ਟੈਕਸ ਅਤੇ ਲੋਕ ਮਾਰੂ ਸੋਚ ਦੇ ਚੱਲਦਿਆਂ ਅੱਜ ਹਰ ਵਿਅਕਤੀ ਸਰਕਾਰ ਤੋ ਤੰਗ ਆ ਚੁੱਕਿਆ ਹੈ ਅਤੇ ਪੰਜਾਬ ਦਾ ਵੋਟਰ ਅੱਜ ਦੇ ਸਮੇਂ ਵਿੱਚ ਇਸ ਸਰਕਾਰ ਵਿਰੋਧੀ ਲਹਿਰ ਦਾ ਹਿੱਸੀ ਬਨਣ ਲਈ ਉਤਸੁਕ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋ ਵਿਸ਼ੇਸ ਤੌਰ ਤੇ ਸ. ਸਿਮਰਜੀਤ ਸਿੰਘ ਬੈਂਸ ਦੇ ਸਮਰਥਨ ਦਾ ਐਲਾਨ ਕਰਨ ਬਾਅਦ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਕੌਸਲਰ ਗੁਰਪ੍ਰੀਤ ਸਿੰਘ ਖੁਰਾਣਾ, ਕੌਸਲਰ ਸਵਰਨਦੀਪ ਸਿੰਘ ਚਹਿਲ, ਦਵਿੰਦਰਪਾਲ ਸਿੰਘ ਪਾਲੀ, ਸਰਬਜੀਤ ਜਨਕਪੁਰੀ, ਤਲਵਿੰਦਰ ਸਿੰਘ ਪਾਲੀ, ਦਮਨਪ੍ਰੀਤ ਸਿੰਘ, ਸੋਨੂੰ, ਲੱਕੀ ਟਾਵਲ ਹਾਊਸ, ਹਰਭਜਨ ਸਚਦੇਵਾ, ਗਜਿੰਦਰ ਪਾਲ ਸਿੰਘ ਗੱਜੀ, ਕੈਪਟਨ ਤਰਨਪ੍ਰੀਤ ਸਿੰਘ, ਰੋਬਿਨ, ਮੁਕੇਸ਼ ਮਲਹੋਤਰਾ, ਬਲਦੇਵ ਸਿੰਘ, ਹਰਸਿਮਰਨ ਸਿੰਘ ਟਿੰਨੀ, ਅਮਰਪ੍ਰੀਤ ਸਿੰਘ ਪ੍ਰਿੰਸ, ਮਨਜੀਤ ਸਿੰਘ ਬਿੰਦਰਾ, ਕਰਨੈਲ ਕਪੂਰ ਠੇਕੇਦਾਰ, ਅਮਿਤ, ਹਰਸਿਮਰਤ ਸਿੰਘ ਮਿੱਠੂ, ਰੌਕੀ, ਮਿੰਟੂ ਮੱਕੜ, ਵਿੱਕੀ ਨੰਦਾ, ਗੁਲਸ਼ਨ ਸਹਿਗਲ, ਸਿੰਧੀ, ਬੋਬੀ, ਸਰਬਜੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।