ਅਕਾਲੀ ਉਮੀਦਵਾਰ ਲੋਕ ਤਾਕਤ ਨੂੰ ਨਹੀ ਸਮਝਦੇ
ਸੱਤਾ ਦੇ ਨਸ਼ੇ ਵਿੱਚ ਲੋਕਾਂ ਨੂੰ ਧਮਕਾਇਆ ਜਾ ਰਿਹੈ – ਸਿਮਰਜੀਤ ਬੈਂਸ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 11-Apr-2014
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਵਜ਼ੋ ਨਿੱਤਰੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੁਧਿਆਣਾ ਸ਼ਹਿਰ ਦੇ ਹਲਕਾ ਉੱਤਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਮੀਟਿੰਗਾਂ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਸਿਆਸੀ ਵਾਰ ਕੀਤੇ। ਅੱਜ ਸ. ਬੈਂਸ ਨੇ ਸੁਰਿੰਦਰ ਪਾਰਕ ਅਤੇ ਬੈਂਕ ਕਲੋਨੀ ਹੈਬੋਵਾਲ ਕਲਾਂ ਵਿਖੇ ਬੋਲਦਿਆਂ ਕਿਹਾ ਕਿ ਹਲਕਾ ਦਾਖਾ ਨੂੰ ਨਸ਼ੇ ਦੀ ਦਲਦਲ ਵਿੱਚ ਸੁੱਟਣ ਵਾਲੇ ਪਾਪੀਆਂ ਨੂੰ ਪਨਾਹ ਦੇਣ ਵਾਲੇ ਹਲਕਾ ਦਾਖਾ ਵਿਧਾਇਕ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ। ਉਹਨਾਂ ਦੱਸਿਆ ਕਿ ਲੋਕ ਸਭਾ ਚੋਣ ਜਿੱਤਣ ਬਾਅਦ ਹਰ ਕੀਮਤ ਤੇ ਨਸ਼ਾ ਸਮੱਗਲਰਾਂ ਦਾ ਚਿਹਰਾ ਬੇਨਕਾਬ ਕਰਕੇ ਉਹਨਾਂ ਨੂੰ ਬਣਦੀ ਕਾਨੂੰਨੀ ਸਜ਼ਾ ਵੀ ਦਿੱਤੀ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਅੱਜ ਬੇਸ਼ਕ ਲੋਕਾਂ ਨੂੰ ਡਰਾ-ਧਮਕਾ ਕੇ ਅਕਾਲੀ ਉਮੀਦਵਾਰ ਫੋਟੋਆਂ ਖਿਚਵਾ ਰਹੇ ਹਨ ਪਰੰਤੂ ਸਰਕਾਰ ਦੇ ਤਾਂ ਸਿਰਫ 3 ਸਾਲ ਹੋਰ ਰਹਿ ਗਏ ਉਸਤੋ ਬਾਅਦ ਇਆਲੀ ਕੀ ਕਰਨਗੇ। ਸ. ਬੈਂਸ ਨੇ ਕਿਹਾ ਕਿ ਅਕੀਲ ਉਮੀਦਵਾਰ ਨੇ ਸਰੇਆਮ ਲੋਕਾਂ ਨੂੰ ਧਮਕਾਕੇ ਲੋਕ ਤਾਕਤ ਨੂੰ ਲਲਕਾਰਿਆ ਹੈ ਜਿਸਦਾ ਨਤੀਜਾ ਆਉਣ ਵਾਲੀ 30 ਅਪ੍ਰੈਲ ਨੂੰ ਉਹਨਾਂ ਨੂੰ ਮਿਲ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਅਕਾਸ਼ ਰਾਣਾ, ਨਵੀਨ ਸ਼ਰਮਾ, ਰਾਜੀਵ ਮੋਰਿਆ, ਸਵੀਟੀ ਭਾਜੀ, ਵਿੱਕੀ, ਟਿੰਕੂ, ਵਿਨੇ ਮਹਾਜਨ, ਰਿੰਕੂ, ਮੋਹਿਤ, ਰਵੀ, ਮਿੰਟੂ, ਕਰਮਜੀਤ ਸਿੰਘ, ਚੰਨੀ, ਬੋਬੀ, ਰਣਜੀਤ, ਗੁਰਤੇਜ ਸਿੰਘ, ਲੱਕੀ ਬੇਦੀ, ਚੇਅਰਮੈਨ ਗੁਰਜੀਤ ਰਾਣਾ, ਸਰਬਜੀਤ ਸਿੰਘ, ਵਰਿੰਦਰ ਸਿੰਘ, ਰਾਕੇਸ਼, ਮਨਜੀਤ ਸਿੰਘ, ਅਸ਼ੋਕ ਹਾਂਡਾ, ਰਜਿੰਦਰ, ਵਿੱਕੀ, ਗੁਰਵਿੰਦਰ ਸਿੰਘ, ਆਜ਼ਾਦ ਕ੍ਰਾਂਤਿਕਾਰੀ ਸੇਵਾ ਦਲ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।