5 Dariya News

ਗੁਰੂ ਨਾਨਕ ਸੇਵਕ ਜੱਥੇ ਦੇ ਮੈਂਬਰਾਂ ਵੱਲੋ ਇਆਲੀ ਦੇ ਸਮਰਥਣ ਦੀਆਂ ਖਬਰਾਂ ਦਾ ਕੀਤਾ ਖੰਡਨ

ਸਮਰਥਨ ਪ੍ਰਧਾਨ ਦਾ ਨਿੱਜੀ ਫੈਸਲਾ ਜੱਥੇ ਦਾ ਨਹੀ – ਮੈਂਬਰ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 11-Apr-2014

ਬੀਤੇ ਦਿਨ ਅਖਬਾਰ ਵਿੱਚ ਲੁਧਿਆਣਾ ਦੇ ਗੁਰੂ ਨਾਨਕ ਸੇਵਕ ਜੱਥੇ ਵੱਲੋ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਸਮਰਥਨ ਸਬੰਧੀ ਛਪੀ ਖਬਰ ਦਾ ਖੰਡਨ ਕਰਦਿਆਂ ਜੱਥੇ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਨੇ ਜਾਰੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੱਥੇ ਵੱਲੋ ਕਿਸੇ ਵੀ ਉਮੀਦਵਾਰ ਦੀ ਹਮਾਇਤ ਦਾ ਐਲਾਨ ਨਹੀ ਕੀਤਾ ਗਿਆ ਅਤੇ ਇਸ ਸਬੰਧੀ ਜੋ ਵੀ ਖਬਰਾਂ ਅਖਬਾਰੰ ਵਿੱਚ ਛਪੀਆਂ ਹਨ ਉਹ ਜੱਥੇ ਦਾ ਨਹੀ ਪ੍ਰਧਾਨ ਦਾ ਨਿੱਜੀ ਫੈਸਲਾ ਹੋ ਸਕਦਾ ਹੈ। ਉਹਨਾਂ ਦੱਸਿਆ ਇਸ ਸਬੰਧੀ ਛਪਿਆਂ ਸਾਰੀਆਂ ਖਬਰਾਂ ਦਾ ਜੱਥੇ ਵੱਲੋ ਖੰਡਨ ਕੀਤਾ ਜਾਂਦਾ ਹੈ ਅਤੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਨੋਟ ਕਰ ਲੈਣ। ਮੀਟਿੰਗ ਵਿੱਚ ਸਵਰਨ ਸਿੰਘ ਮੱਕੜ, ਰਜਿੰਦਰ ਸਿੰਘ ਪਦਮ, ਸੰਜੀਵ ਸੋਨੀ, ਚਰਨ ਗੁਰਪ੍ਰੀਤ ਸਿੰਘ, ਮਨਮੀਤ ਸਿੰਘ, ਸੰਦੀਪ ਸਿੰਘ, ਭਾਰਤ ਭੂਸ਼ਨ, ਗੁਰਮੀਤ ਸਿੰਘ ਆਦਿ ਤੋ ਇਲਾਵਾ ਸਮੂਹ ਮੈਂਬਰ ਸਾਹਿਬਾਨ ਅਤੇ ਅਹੁਦੇਦਾਰ ਹਾਜ਼ਿਰ ਸਨ।