ਪ੍ਰੈਸ ਕਲੱਬ ਐਸ.ਏ.ਐਸ ਨਗਰ ਵੱਲੋਂ ਆਖੰਡ ਪਾਠ ਆਰੰਭ
5 ਦਰਿਆ ਨਿਊਜ਼
ਅਜੀਤਗੜ੍ਹ 10-Apr-2014
ਅਜੀਤਗੜ੍ਹ ਵਿਚਲੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਅਤੇ ਪਿਛਲੇ ਅੱਠ ਸਾਲਾਂ ਤੋਂ ਪੱਤਕਾਰਾਂ ਦੀ ਭਲਾਈ ਲਈ ਯਤਨਸ਼ੀਲ ਪ੍ਰੈਸ ਕਲੱਬ ਐਸ ਏ ਐਸ ਨਗਰ ਦੀ ਸਮੁੱਚੀ ਟੀਮ ਵੱਲੋਂ ਨਵੀਂ ਲਈ ਇਮਾਰਤ ਵਿਚ ਪ੍ਰਵੇਸ਼ ਦੌਰਾਨ ਅੱਜ ਅਜੀਤਗੜ੍ਹ ਦੇ ਫੇਜ਼ 7 ਸਥਿਤ ਪ੍ਰੈਸ ਕਲੱਬ ਐਸ ਏ ਐਸ ਨਗਰ ਦੇ ਮੁੱਖ ਦਫਤਰ ਕੋਠੀ ਨੰਬਰ 12 ਵਿਚ ਸ੍ਰੀ ਆਖੰਡ ਪਾਠਸ ਸਾਹਿਬ ਆਰੰਭ ਕਰ ਦਿੱਤੇ ਗਏ ਹਨ। ਜਿਸ ਦੇ ਭੋਗ 12 ਅਪ੍ਰੈਲ ਸਵੇਰੇ 10 ਵਜੇ ਪਾਏ ਜਾਣਗੇ , ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰੇਗਾ। ਅੱਜ ਦੇ ਆਰੰਭਤਾ ਸਮਾਗਮ ਵਿਚ ਮੈਨੇਜਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਅਮਰਜੀਤ ਸਿੰਘ , ਚੇਅਰਮੈਨ ਸ਼ਲਿੰਦਰ ਆਨੰਦ, ਐਮ ਸੀ ਗੁਰਮੀਤ ਸਿੰਘ ਵਾਲੀਆ, ਵੀ ਕੇ ਵੈਦ , ਪਰਵੀਨ ਕੁਮਾਰ ਥਿੰਦ ਏ ਡੀ ਸੀ, ਬੀਬੀ ਲਖਵਿੰਦਰ ਕੌਰ ਗਰਚਾ, ਕੁਲਜੀਤ ਸਿੰਘ ਬੇਦੀ, ਪ੍ਰਧਾਨ ਜੋਗਿੰਦਰ ਸਿੰਘ ਸਲੈਚ, ਨਰਿੰਦਰ ਸਿੰਘ ਕੰਗ, ਜਸਵਿੰਦਰ ਸਿੰਘ ਵਿਰਕ, ਕਮਲਜੀਤ ਸਿੰਘ ਰੂਬੀ, ਕੇਵਲ ਸਿੰਘ ਰਾਣਾ, ਜਸਵੰਤ ਸਿੰਘ ਭੁੱਲਰ, ਪਰਮਜੀਤ ਸਿੰਘ ਕਾਹਲੋਂ, ਰਾਜਾ ਕੰਵਰਜੋਤ ਸਿੰਘ, ਸੁਰਿੰਦਰ ਸਿੰਘ, ਯੂਥ ਪ੍ਰਧਾਨ ਜਸਪਿੰਦਰ ਸਿੰਘ ਲਾਲੀ, ਇਸਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਜੀ ਪੀ, ਭੁਪਿੰਦਰ ਸਿੰਘ , ਸਰਬਜੀਤ ਸਿੰਘ ਪਾਰਸ,ਕਲੱਬ ਦੇ ਚੇਅਰਮੈਨ ਨਰਿੰਦਰ ਸਿੰਘ ਝਾਂਮਪੁਰ, ਪ੍ਰਧਾਨ ਹਿਲੇਰੀ ਵਿਕਟਰ, ਜਨਰਲ ਸਕੱਤਰ ਪਰਦੀਪ ਸਿੰਘ ਹੈਪੀ, ਸੁਖਦੀਪ ਸਿੰਘ, ਨਰਬਦਾ ਸ਼ੰਕਰ , ਸੁਖਦੀਪ ਸਿੰਘ ਸੋਈਂ ਮੁੱਖ ਬੁਲਾਰਾ, ਖਜ਼ਾਨਚੀ ਵਿਸ਼ਾਲ ਸ਼ੰਕਰ, ਮੀਤ ਪ੍ਰਧਾਨ ਮਨੋਜ਼ ਜੋਸ਼ੀ, ਕੁਲਵੰਤ ਗਿੱਲ, ਜਤਿੰਦਰ ਸਿੰਘ ਸੱਭਰਵਾਲ, ਸਤਿੰਦਰ ਸਿੰਘ ਸੱਤੀ, ਵਨੀਤ ਰਾਣਾ, ਬਲਜਿੰਦਰ ਸਿੰਘ ਭਾਟੀਆ, ਹਰਪ੍ਰੀਤ ਸਿੰਘ ਜੱਸੋਵਾਲ, ਦਫਤਰ ਸਕੱਤਰ ਵਰਿੰਦਰ ਸਿੰਘ, ਲਖਵੰਤ ਸਿੰਘ, ਸਾਗਰ ਪਾਹਵਾ, ਅਮਨਦੀਪ ਸਿੰਘ , ਅਮਰਜੀਤ ਰਤਨ ਆਦਿ ਤੋਂ ਇਲਾਵਾ ਪ੍ਰੈਸ ਕਲੱਬ ਐਸ ਏ ਐਸ ਨਗਰ ਦੇ ਸੀਨੀਅਰ ਮੈਂਬਰ ਹਾਜ਼ਰ ਹੋਏ। 12 ਅਪ੍ਰੈਲ ਦੇ ਸਮਾਗਮ ਵਿਚ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪੁੱਜ ਕੇ ਪ੍ਰੈਸ ਕਲੱਬ ਐਸ ਏ ਐਸ ਨਗਰ ਦੀ ਸਮੁੱਚੀ ਟੀਮ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।