5 Dariya News

ਅਕਾਲੀ ਸਰਕਾਰ ਦੀਆ ਗਲਤ ਨੀਤੀਆਂ ਕਾਰਣ ਪੰਜਾਬ ਪੱਛੜ ਰਿਹਾ-ਬਲਵਿੰਦਰ ਸਿੰਘ ਬੈਂਸ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 10-Apr-2014

ਲੁਧਿਆਣਾ ਲੋਕ ਸਭਾ ਹਲਕੇ ਤੋ ਚੋਣ ਮੈਦਾਨ ਚ ਨਿੱਤਰੇ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਸ. ਬਲਵਿੰਦਰ ਸਿੰਘ ਬੈਂਸ ਨੇ ਅੱਜ ਸ. ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਬਹੁਤ ਸਾਰੇ ਚੋਣ ਜਲਸਿਆ ਨੂੰ ਸੰਬੋਧਨ ਕੀਤਾ ਇਸ ਮੌਕੇ ਤੇ ਹਲਕਾ ਦੱਖਣੀ ਦੇ ਸਾਹਿਬਜਾਦਾ ਫਤਿਹ ਸਿੰਘ ਨਗਰ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਗਰੀਬੀ ਦੀ ਚੱਕੀ ਵਿੱਚ ਪਿੱਸ ਰਹੀ ਹੈ ਪਰ ਪੰਜਾਬ ਦੀ ਅਕਾਲੀ ਸਰਕਾਰ ਜਿਸ ਕਣਕ ਨੂੰ ਪਸੂ ਵੀ ਖਾਣ ਨੂੰ ਤਿਆਰ ਨਹੀ ਉਹ ਉਸ ਨੂੰ ਗਰੀਬ ਜਨਤਾ ਵਿੱਓ ਵੰਡ ਕੇ ਚੀਚੀ ਨੂੰ ਲਹੂ ਲਾ ਕੇ ਸਹੀਦ ਹੋਣ ਵਾਗ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਹੋਏ ਹਨ ਅਤੇ ਹਰ ਆਪਣੀ ਨਾ ਕਾਮਯਾਬੀ ਲਈ ਦੂਸਰਿਆਂ ਸਿਰ ਭਾਡਾਂ ਭੰਨ ਕੇ ਆਪਣੇ ਆਪ ਨੂੰ ਸੱਚਾ ਸੁੱਚਾ ਸਾਬਿਤ ਕਰਨ ਦੀ ਕੋਸਿਸ ਕਰ ਰਹੀ ਹੈ| ਉਹਨਾਂ ਕਿਹਾ ਕਿ ਪਹਿਲਾਂ ਯੂ.ਪੀ ਬਿਹਾਰ ਤੋ ਮਜਦੂਰੀ ਕਰਨ ਲਈ ਲੋਕ ਪੰਜਾਬ ਵਿੱਚ ਆਉਦੇ ਸਨ ਪਰ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਜਿਮੀਦਾਰ ਵੀ ਆਪਣੀ ਰੋਜੀ ਰੋਟੀ ਲਈ ਸਹਿਰ ਆ ਕੇ ਦਿਹਾੜੀਆ ਕਰਨ ਲਈ ਮਜਬੂਰ ਹੋ ਰਹੇ ਹਨ|ਪੰਜਾਬ ਦਾ ਨੌਜਵਾਨ ਪੜ ਲਿਖ ਕੇ ਬੇਰੁਜਗਾਰੀ ਦਾ ਸਿਕਾਰ ਹੋ ਕੇ ਨਸਿਆਂ ਦੇ ਨਰਕ ਵਿੱਚ ਡਿੱਗ ਰਹੇ ਹਨ ਪਰ ਸਰਕਾਰ ਦੀ ਹਾਲਤ ਉਸ ਕਹਾਵਤ ਵਾਂਗ ਹੈ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਬੰਸੁਰੀ ਬਜਾ ਰਿਹਾ ਹੈ| ਸ. ਬੈਸ ਨੇ ਕਿਹਾ ਗਰੀਬ ਜਨਤਾ ਰੋਜੀ ਰੋਟੀ ਲਈ ਤਰਸ ਲਈ ਹੈ ਪਰ ਅਕਾਲੀ ਸਰਕਾਰ ਦੇ ਮੁੱਖੀ ਕੈਲੀਫੋਰਨਿਆਂ ਦੇ ਸੁੱਪਨੇ ਦਿਖਾ ਰਹੇ ਹਨ| ਉਹਨਾਂ ਨੇ ਅਪੀਲ ਕੀਤੀ ਕਿ ਗਰੀਬੀ ਤੋ ਛੁੱਟਕਾਰਾਂ ਪਾਉਣ ਲਈ ਤੀਜੇ ਬਦਲ ਦੀ ਲੋੜ ਹੈ| ਇੱਕਠ ਵਿੱਚ ਹਾਜਰ ਲੋਕਾਂ ਨੇ ਸ. ਸਿਮਰਜੀਤ ਸਿੰਘ ਬੈਂਸ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਾਉਣ ਦਾ ਭਰੋਸਾ ਦਿੱਤਾ| ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜਗਦੇਵ ਸਿੰਘ ਧੁੰਨਾ, ਅਰਜਨ ਸਿੰਘ ਚੀਮਾ, ਡਾਕਟਰ ਦੀਪਕ ਮੰਨਣ, ਮਨਜੀਤ ਸਿੰਘ ਸੈਭੀ, ਚਰਨਜੀਤ ਸਿੰਘ ਸੈਭੀ, ਘਿਲਾ ਜੀ, ਜਹਾਜਾਂ ਜੀ, ਮਹੇਸ ਜੀ ਕੁਲਵਿੰਦਰ ਜੀ, ਇਕਬਾਲ ਸਿੰਘ, ਜਤਿੰਦਰ ਸਿੰਘ, ਗੁਰਸੇਵਕ ਸਿੰਘ,ਮਹਿੰਦਰ ਸਿੰਘ, ਬਲਵਿੰਦਰ ਸਿੰਘ ਬੰਟੀ, ਲਾਭ ਸਿੰਘ, ਗੁਰਰਾਜ ਰਾਏ, ਜਗਬੀਰ ਸਿੰਘ ਆਦਿ ਸਾਮਿਲ ਸਨ|