ਹੱਸਦਾ ਗਾਉਦਾ ਪੰਜਾਬ ਅਕਾਲੀ ਸਰਕਾਰ ਨੇ ਬਣਾਇਆ ਰੌਦਾ ਕੁਰਲਾਉਦਾਂ-ਸਿਮਰਜੀਤ ਬੈਂਸ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 10-Apr-2014
ਲੁਧਿਆਣਾ ਲੋਕ ਸਭਾ ਹਲਕੇ ਦੋ ਅਜਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਚੋਣ ਮੁਹਿੰਮ ਚ ਸਥਾਨਕ ਲੋਕਾਂ ਵੱਲੋ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ ਉਹਨਾਂ ਨੇ ਅੱਜ ਆਪਣੇ ਤੂਫਾਨੀ ਚੋਣ ਦੌਰੇ ਬਹੁਤ ਸਾਰੀਆਂ ਮੀਟਿੰਗਾਂ ਨੂੰ ਬਲੀਪੁਰ ਖੁਰਦ ਵਿਖੇ ਸੰਬੋਧਨ ਕੀਤਾ| ਇਸ ਦੌਰਾਨ ਇੱਕ ਵਿਸਾਲ ਚੋਣ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇਸ ਵਿੱਚ ਹੱਸਦਾ ਗਾਉਦਾ ਅਤੇ ਨੱਚਦਾ ਪੰਜਾਬ ਦੇ ਤੌਰ ਤੇ ਜਾਣਿਆ ਜਾਦਾ ਸੀ ਜਿਸ ਨੂੰ ਪੰਜੁਬ ਦੀ ਅਕਾਲੀ ਸਰਕਾਰ ਨੇ ਰੋਦਾਂ ਕੁਰਲਾਉਦਾਂ ਪੰਜਾਬ ਬਣਾ ਕੇ ਰੱਖ ਦਿੱਤਾ ਹੈ| ਜਿਸ ਪੰਜਾਬ ਦੀਆਂ ਗੱਲਾਂ ਦੁਨੀਆਂ ਵਿੱਚ ਦੁੱਧ-ਦਹੀ, ਲੱਸੀ ਪੀਦੇ ਹਰ ਖੇਤਰ ਵਿੱਚ ਮੱਲਾਂਮਾਰਨ ਕਰਕੇ ਕੀਤੀਆਂ ਜਾਦੀਆਂ ਸਨ ਉਸ ਪੰਜਾਬ ਦੇ ਨੌਜਵਾਨ ਹੁਣ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਵਿੱਕ ਰਹੇ ਸਮੈਕ ਦਾ ਸਿਕਾਰ ਹੋ ਕੇ ਆਪਣੇ ਘਰ ਬਰਬਾਦ ਕਰ ਰਹੇ ਹਨ| ਪੰਜਾਬ ਸਰਕਾਰ ਦੀ ਟੀਮ ਦੇ ਆਗੂ ਨਸਿਆਂ ਦੇ ਕਾਰੋਬਾਰ ਅਤੇ ਰੇਤ ਬਜਰੀ ਦੀ ਕਾਲਾ ਬਜਾਰੀ ਕਰਕੇ ਆਪਣੇ ਘਰ ਭਰ ਰਹੇ ਹਨ| ਅਜਿਹੇ ਹਲਾਤਾਂ ਵਿੱਚ ਲੋੜ ਹੈ ਅਕਾਲੀ ਸਰਕਾਰ ਦੇ ਇੰਨ੍ਹਾਂ ਧੰਧਿਆਂ ਨਾਲ ਜੁੜੇ ਲੋਕਾਂ ਨੂੰ ਪਛਾੜ ਦਿੱਤਾ ਹੈ ਜਾਵੇ ਅਤੇ 30 ਅਪ੍ਰੈਲ ਵਾਲੇ ਦਿਨ ਤਗੜੇ ਹੋ ਕੇ ਤੁਹਾਡੇ ਵੱਲੋ ਅਜਮਾਏ ਹੋਏ ਆਪਣੇ ਸੇਵਾਦਾਰ ਨੂੰ ਵੋਟ ਪਾਈ ਜਾਵੇ| ਮੌਕੇ ਤੇ ਇੱਕਤਰ ਹੋਏ ਲੋਕਾਂ ਵੱਲੋ ਸ. ਬੈਂਸ ਨੂੰ ਡੱਟ ਕੇ ਸਮੱਰਥਨ ਦੇਣ ਦਾ ਭਰੋਸਾ ਦਵਾਇਆ ਗਿਆ| ਇਸ ਮੌਕੇ ਤੇ ਹੋਰਨਾਂ ਤੋ ਇਲਾਵਾਂ ਦਵਿੰਦਰ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ, ਜਗਰੂਪ ਸਿੰਘ, ਪੂਰਨ ਸਿੰਘ, ਬਿੰਦਰ ਸਿੰਘ, ਸਵਰਨ ਸਿੰਘ, ਤੇਜਾ ਸਿੰਘ ਨੰਬਰਦਾਰ, ਜਗਦੇਵ ਸਿੰਘ ਪੰਚ, ਚੂਹੜ ਸਿੰਘ, ਭੋਲੀ ਕੌਰ, ਵਸਣ ਸਿੰਘ, ਅਰਜਨ ਸਿੰਘ, ਮਲਵਿੰਦਰ ਸਿੰਘ, ਬਹਾਦਰ ਸਿੰਘ, ਮੋਹਣ ਸਿੰਘ, ਜੋਗਿੰਦਰ ਸਿੰਘ, ਸੰਤੋਖ ਸਿੰਘ ਸਮੇਤ ਸਾਰੇ ਪੰਤਵੰਤੇ ਸੱਜਣ ਹਾਜਰ ਸਨ|