ਨਸਿਆਂ ਨਾਲ ਪੀੜਤ ਪਰਿਵਾਰਾਂ ਤੋ ਐਨ ਡੀ ਏ ਦੇ ਨਾਮ ਤੇ ਵੋਟਾਂ ਮੰਗ ਰਹੇ ਨੇ ਅਕਾਲੀ ਉਮੀਦਵਾਰ-ਸਿਮਰਜੀਤ ਬੈਂਸ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 10-Apr-2014
ਲੁਧਿਆਣਾ ਲੋਕ ਸਭਾ ਹਲਕੇ ਦੇ ਅਜਾਦ ਉਮੀਦਵਾਰ ਸ. ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਤੂਫਾਨੀ ਦੌਰੇ ਦੌਰਾਨ ਬਹੁਤ ਸਾਰੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਿਤ ਕੀਤਾ| ਪਿੰਡ ੁਬਸੈਮੀ ਵਿੱਚ ਉਹਨਾਂ ਕਿਹਾ ਕਿ ਸੂਬੇ ਪਿੰਡ ਵਿੱਚ ਰੇਤ ਬਜਰੀ, ਨਸੇ ਦੀ ਤਸਕਰੀ ਕਰਨ ਵਾਲਿਆਂ ਦਾ ਬੋਲਬਾਲਾ ਹੈ, ਕਿਸੇ ਵੀ ਦਫਤਰ ਵਿੱਚ ਪੈਸੇ ਦਿੱਤੇ ਬਗੈਰ ਕੋਈ ਕੰਮ ਨਹੀ ਹੁੰਦਾ ਪਰ ਅਕਾਲੀ ਉਮੀਦਵਾਰ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਝੂਠੇ ਦਾਅਵੇ ਕਰਕੇ ਵੋਟ ਪਾਉਣ ਦੀ ਮੰਗ ਕਰ ਰਹੇ ਹਨ, ਜਦਕਿ ਸਨਅਤਕਾਰ ਅਤੇ ਵਪਾਰੀ ਸਰਕਾਰੀ ਨੀਤੀਆਂ ਤੋ ਤੰਗ ਆ ਕੇ ਸਰਕਾਰ ਨੂੰ ਸਾਰਾ ਦਿਨ ਪਾਣੀ ਪੀ ਪੀ ਕੇ ਕੋਸਦੇ ਹਨ| ਨਸਿਆ ਦੀ ਦਲ ਦਲ ਵਿੱਚ ਫਸੇ ਨੌਜਵਾਨਾਂ ਦੇ ਮਾਪੇ ਦਿਨ ਰਾਤ ਖੂਨ ਦੇ ਅਥਰੂ ਰੌਦੇ ਹਨ ਪਰ ਅਕਾਲੀ ਉਮੀਦਵਾਰ ਐਨ ਡੀ ਏ ਸਰਕਾਰ ਬਣਾਉਣ ਦੇ ਨਾ ਤੇ ਵੋਟਾਂ ਪਾਉਣ ਦੀ ਮੰਗ ਦੀ ਰੱਟ ਲਾ ਰਹੇ ਹਨ, ਅਤੇ ਨਸਾਂ ਰੋਕ ਮੁਹਿੰਮ ਚਲਾ ਕੇ ਨਸੇ ਦੇ ਪੀੜਿਤ ਪਰਿਵਾਰਾਂ ਦੀਆਂ ਅੱਖਾਂ ਚ ਘੱਟਾ ਪਾਉਣ ਦੀ ਕੋਸਿਸ ਕਰ ਰਹੇ ਹਨ| ਪਰ ਇਹਨਾਂ ਵੱਲੋ ਸਤਾਏ ਲੋਕ ਇਹਨਾਂ ਨੂੰ ਮੂੰਹ ਲਾਉਣ ਨੂੰ ਨਹੀ ਤਿਆਰ| ਇਸ ਮੌਕੇ ਤੇ ਇੱਕਤਰ ਹੋਏ ਵਿਸਾਲ ਇੱਕਠ ਵੱਲੋ ਸ. ਸਿਮਰਜੀਤ ਸਿੰਘ ਬੈਂਸ ਨੂੰ ਸਮੱਰਥਨ ਦੇਣ ਲਈ ਪੂਰਨ ਭਰੋਸਾ ਦਵਾਇਆਂ| ਇਸ ਮੌਕੇ ਤੇ ਹੋਰਨਾਂ ਤੋ ਇਲਾਵਾਂ ਨਿਰਮਲ ਸਿੰਘ ਗਰੇਵਾਲ, ਮਹਿੰਦਰਪਾਲ ਸਿੰਘ ਛੱਜ, ਜਗਮੋਹਨ ਸਿੰਘ ਗਰੇਵਾਲ, ਗੁਰਮਨਪ੍ਰੀਤ ਸਿੰਘ ਛੱਜ, ਹਰਦੀਪ ਸਿੰਘ ਗਰੇਵਾਲ, ਹਰਜਿੰਦਰ ਸਿੰਘ ਗਰੇਵਾਲ, ਮਹਿੰਦਰ ਸਿੰਘ ਗਰੇਵਾਲ ਸਮੇਤ ਬਹੁਤ ਸਾਰੇ ਪਿੰਡ ਵਾਸੀ ਸਾਮਿਲ ਸਨ|