ਸਨਅਤਕਾਰਾਂ /ਵਪਾਰੀਆਂ ਅਤੇ ਪ੍ਰਾਪਟੀ ਦੇ ਕਾਰੋਬਾਰੀਆਂ ਨਾਲ ਹਰ ਸਮੇ ਖੜਾਂ ਹਾਂ-ਸਿਮਰਜੀਤ ਬੈਂਸ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 10-Apr-2014
ਲੁਧਿਆਣਾ ਲੋਕ ਸਭਾ ਹਲਕੇ ਤੋ ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸਿਮਰਜੀਤ ਸਿੰਘ ਬੈਂਸ ਨੇ ਲਈਅਰ ਵੈਲੀ ਵਿੱਚ ਇੱਕਤਰ ਹੋਏ ਸਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਜੀਵਨ ਲੰਮੇ ਅਰਸੇ ਤੋ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ ਉਹ ਜਿਸ ਤਰ੍ਹਾਂ ਪਹਿਲਾਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਉਸੇ ਤਰ੍ਹਾਂ ਉਹ ਲੋਕ ਸਭਾ ਜਿੱਤ ਕੇ ਹੋਰ ਵੱਧੇ ਪੱਧਰ ਤੇ ਕਰਨਗੇ| ਲਈਅਰ ਵੈਲੀ ਵਿੱਚ ਸਵੇਰ ਦੇ ਸਮੇ ਸੈਰ ਕਰਨ ਵਾਲੇ ਪੱਤਵੰਤੇ ਸੱਜਣਾਂ ਨੂੰ ਜਿਹਨਾਂ ਵਿੱਚੋ ਬਹੁਤ ਸਾਰੇ ਸਨਅਤਕਾਰਾਂ, ਵਪਾਰੀਆਂ ਅਤੇ ਪ੍ਰਾਪਟੀ ਦੇ ਕਾਰੋਬਾਰਾਂ ਨਾਲ ਜੁੜੇ ਸਾਰੇ ਭਾਈਚਾਰੇ ਦੀ ਹਰ ਮੁਸਕਿਲ ਨੂੰ ਅਸਾਨ ਬਣਾਉਣ ਲਈ ਹਮੇਸਾਂ ਤੱਤਪਰ ਰਹਿਣਗੇ| ਇਸ ਸਮੇ ਇੱਕਤਰ ਹੋਏ ਸਮੂਹ ਸੱਜਣਾਂ ਨੇ ਉਹਨਾਂ ਨੂੰ ਪੁਰਜੋਰ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਸਮੇ ਹੋਰਨਾਂ ਤੋ ਇਲਾਵਾ ਡਾਕਟਰ ਵਿਸਨੂ ਨਾਥ ਸੂਦ, ਪਿਰਤੇਸ ਗਰਗ, ਬਾਬਾ ਜੀ ਕਿਪਸ, ਸੰਜੀਵ ਗਰਗ, ਸਰੇਸ ਅਰੋੜਾ, ਟਾਰਗੇਟ ਪ੍ਰਾਪਟੀ, ਸਾਜਨ ਗੋਇਲ, ਸਿਵ ਗਰਗ, ਐਸ ਸੀ ਵਿਸਿਸਟ, ਰਾਜ ਮਿੱਤਲ, ਐਸ ਆਰ ਮਦਾਨ, ਰਕੇਸ ਸੇਠੀ, ਐਸ ਆਰ ਛਾਬੜਾਂ, ਐਸ ਆਰ ਗੋਇਲ, ਹੋਟਲ ਫਰੈਡਸ, ਲੱਕੀ ਪਿੰਦਰਾਂ, ਹਰੀਸ, ਸੁਖਵਿੰਦਰ ਸਿੰਘ ਹੈਪੀ ਕੋਚਰ, ਰਾਜੂ ਕੋਚਰ ਆਦਿ ਸਾਮਿਲ ਸਨ|