ਆਪਣੇ ਪਰਿਵਾਰ ਨਾਲ ਹੋ ਜਾਓ ਸੁਰਾਂ ਦੀ ਖੇਡ ਲਈ ਤਿਆਰ 'ਅੰਤਾਕਸ਼ਰੀ 2' ਤੇ ਮਾਸਟਰ ਸਲੀਮ ਦੇ ਨਾਲ
5 Dariya News
ਚੰਡੀਗੜ੍ਹ 11-Apr-2022
ਜ਼ੀ ਪੰਜਾਬੀ ਆਪਣੇ ਸਫਲ ਰਿਐਲਿਟੀ ਸ਼ੋਅ ਅੰਤਾਕਸ਼ਰੀ ਦੇ ਦੂਜੇ ਸੀਜ਼ਨ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਜ਼ਨ ਨੂੰ ਦੇਖਣਾ ਇੱਕ ਸੱਚਾ ਅਨੰਦ ਹੋਵੇਗਾ ਕਿਉਂਕਿ ਮੇਜ਼ਬਾਨ, ਮਾਸਟਰ ਸਲੀਮ ਅਤੇ ਮੀਸ਼ਾ ਸਰੋਵਾਲ ਆਪਣੀ ਸੂਝ-ਬੂਝ ਅਤੇ ਹਾਸੇ-ਮਜ਼ਾਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਣਗੇ, ਜੋ ਕਿ ਭਾਗੀਦਾਰਾਂ ਅਤੇ ਦਰਸ਼ਕਾਂ ਦੇ ਵੀਕਐਂਡ ਨੂੰ ਬਣਾ ਦੇਵੇਗਾ ਮਜ਼ੇਦਾਰ!ਇਸ ਨਵੇਂ ਸੀਜ਼ਨ ਨੂੰ ਵਿਲੱਖਣ ਬਣਾਉਣ ਵਾਲਾ ਕਾਰਨ ਇਹ ਹੈ ਕਿ 'ਜੋੜੀਆਂ' ਵਿਚ ਵੱਖੋ-ਵੱਖਰੇ ਰਿਸ਼ਤੇ ਜਿਵੇਂ ਭਰਾ-ਭੈਣ, ਮਾਂ-ਪੁੱਤ, ਆਦਿ ਨੂੰ ਜੋੜਿਆ ਜਾਵੇਗਾ, ਜੋ ਸਿਰਫ਼ ਦਿੱਤੇ ਸ਼ਬਦ ਦੇ ਨਾਲ ਅਗਲਾ ਗੀਤ ਗਾਉਣ ਤੋਂ ਇਲਾਵਾ ਵੱਖ-ਵੱਖ ਖੇਡਾਂ ਅਤੇ ਰਚਨਾਤਮਕ ਖੇਤਰਾਂ ਵਿਚ ਹਿੱਸਾ ਲੈਣਗੇ।ਇਸ ਸ਼ੋਅ ਵਿੱਚ ਤੁਹਾਡਾ ਧਿਆਨ ਖਿੱਚਣ ਦੇ ਸਾਰੇ ਨਿਸ਼ਚਿਤ ਕਾਰਣ ਹਨ, ਅਤੇ ਅੰਤਾਕਸ਼ਰੀ 2 ਦੇ ਲਾਂਚ ਐਪੀਸੋਡ ਵਿੱਚ ਕੁਝ ਖਾਸ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਇਸ ਲਈ ਡਬਲ ਮਨੋਰੰਜਨ ਲਈ ਤਿਆਰ ਰਹੋ ਅਤੇ 16 ਅਪ੍ਰੈਲ, 2022 ਤੋਂ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 7 ਵਜੇ ਆਪਣੀ ਅਲਾਰਮ ਘੜੀ ਸੈੱਟ ਕਰੋ, ਅੰਤਾਕਸ਼ਰੀ 2 ਦੇਖਣ ਲਈ ਸਿਰਫ ਜ਼ੀ ਪੰਜਾਬੀ 'ਤੇ।