5 Dariya News

ਸੀ.ਜੀ.ਸੀ ਝੰਜੇੜੀ ਕੈਂਪਸ ਵਿਚ ਸੱਤਵੀਆ ਸਾਲਾਨਾ ਖੇਡਾਂ ਦਾ ਆਯੋਜਨ, ਅੰਕੁਰ ਅਤੇ ਗੁਰਪ੍ਰੀਤ ਬਣੇ ਬੈੱਸਟ ਐਥਲੀਟ

ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮਨੋਜ ਕੁਮਾਰ ਅਤੇ ਅਰਜੁਨ ਐਵਾਰਡੀ ਨਵਜੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨਾਲ ਤੰਦਰੁਸਤ ਜ਼ਿੰਦਗੀ ਦੇ ਗੁਰ ਕੀਤੇ ਸਾਂਝੇ

5 Dariya News

ਮੋਹਾਲੀ 04-Apr-2022

ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵਿਚ ਸਤਵੀਆਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਾਲਾਨਾ ਖੇਡਾਂ ਉਦਘਾਟਨ ਵਿਸ਼ਵ ਪ੍ਰਸਿੱਧ ਓਲੰਪੀਅਨ ਮੁੱਕੇਬਾਜ਼ ਮਨੋਜ ਕੁਮਾਰ ਅਤੇ  ਅਰਜੁਨ ਐਵਾਰਡੀ ਡਿਸਕਸ ਥਰੋਅ ਖਿਡਾਰੀ ਨਵਜੀਤ ਕੌਰ ਢਿੱਲੋਂ ਵੱਲੋਂ ਕੀਤਾ ਗਿਆ।ਦੋਹਾਂ ਮਹਿਮਾਨਾਂ ਨੇ ਆਸਮਾਨ 'ਚ ਰੰਗ-ਬਰੰਗੇ ਗੁਬਾਰੇ ਛੱਡਦੇ ਹੋਏ ਸਾਲਾਨਾ ਖੇਡ ਦਿਹਾੜੇ ਦੀ ਸ਼ੁਰੂਆਤ ਕੀਤੀ।ਇਸ ਮੌਕੇ ਤੇ ਜਿੱਥੇ ਕ੍ਰਿਕਟ,ਵਾਲੀਬਾਲ,ਬੈਡਮਿੰਟਨ,ਖੋ-ਖੋ,ਟੇਬਲ ਟੈਨਿਸ ਖੇਡਾਂ ਵਿਚ ਵਿਦਿਆਰਥੀਆਂ ਦਰਮਿਆਨ ਮੁਕਾਬਲੇ ਕਰਵਾਏ ਗਏ ਉੱਥੇ ਹੀ ਐਥਲੈਟਿਕ ਵਿਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟ, ,50 ਮੀਟਰ ਲੜਕੀਆਂ ਦੀ ਸਪੂਨ 'ਤੇ ਨਿੰਬੂ ਦੌੜ, ਤਿੰਨ ਲੱਤ ਦੌੜ,ਲਾਂਗ ਜੰਪ,ਹਾਈ ਜੰਪ ਅਤੇ ਸ਼ਾਟ ਪੁੱਟ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਧ ਚੜ ਕੇ ਹਿੱਸਾ ਲਿਆ।  ਇਸ ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ 'ਚ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਉਸ ਤੋਂ ਬਾਅਦ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਦੀ ਸਹੁੰ ਚੁੱਕੀ । ਪੂਰਾ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਸਮੂਹ ਵਿਭਾਗਾਂ ਦੇ ਖਿਡਾਰੀਆਂ ਨੇ ਹਰ ਈਵੈਂਟ 'ਚ ਜੀ ਜਾਨ ਨਾਲ ਹਿੱਸਾ ਲਿਆ ਅਤੇ ਵਧੀਆਂ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।  ਐਥਲੈਟਿਕ ਮੁਕਾਬਲਿਆਂ ਵਿਚ ਸਭ ਤੋਂ ਵਧੀਆਂ ਐਥਲੀਟ ਹੋਣ ਦਾ ਮਾਣ  ਦੂਜੇ ਸਮੈਸਟਰ ਦੇ ਅੰਕੁਰ ਅਤੇ ਗੁਰਪ੍ਰੀਤ ਨੂੰ  ਮਿਲਿਆ।

ਇਸ ਮੌਕੇ ਤੇ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮਨੋਜ ਕੁਮਾਰ ਨੇ ਆਪਣਾ ਦਾ ਬਚਪਨ ਦਾ ਤਜਰਬਾ ਸਾਂਝਾ ਕਰਦੇ ਹੋਏ ਵਿਦਿਆਰਥੀਆਂ ਨੂੰ ਜੀਵਨ ਵਿਚ ਅਨੁਸ਼ਾਸਿਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਮਰ ਕੋਈ ਰੁਕਾਵਟ ਨਹੀਂ ਹੈ। ਇਹ ਇੱਕ ਸੀਮਾ ਹੈ ਜੋ ਤੁਸੀਂ ਆਪਣੇ ਆਪ 'ਤੇ ਲਗਾਉਂਦੇ ਹੋ।ਅਕਸਰ ਵੇਖਿਆਂ ਗਿਆ ਹੈ ਕਿ ਮਾਪੇ, ਕੋਚ ਜਾਂ ਅਧਿਆਪਕ ਕਈ ਵਾਰੀ ਪੜਾਈ ਜਾਂ ਖੇਡਾਂ ਵਿਚ ਬਿਹਤਰੀਨ ਕਾਰਗੁਜ਼ਾਰੀ ਦੇ ਕਾਬਿਲ ਬਣਾਉਣ ਲਈ ਨੌਜਵਾਨਾਂ ਤੇ ਸਖ਼ਤੀ ਵਿਖਾਉਂਦੇ ਹਨ। ਜਿਸ ਨੂੰ ਉਹ ਪਸੰਦ ਨਹੀ ਕਰਦੇ ਹਨ। ਪਰ ਆਖਿਰ ਵਿਚ ਮਿਲਣ ਵਾਲੀ ਸਫਲਤਾ ਸਾਡੀ ਮਿਹਨਤ, ਅਨੁਸ਼ਾਸਨ ਅਤੇ ਉਸੇ ਸਖ਼ਤੀ ਦਾ ਮਿੱਠਾ ਫਲ ਹੁੰਦੀ ਹੈ । ਇਸ ਲਈ ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ।ਅਰਜੁਨ ਐਵਾਰਡੀ ਨਵਜੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ  ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਦਿਆਰਥੀ ਨੂੰ ਸਫਲ ਇਨਸਾਨ ਬਣਨ ਲਈ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ । 

ਉਨ੍ਹਾਂ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵਿਦਿਆਰਥੀ ਹਿੱਸਾ ਲੈ ਕੇ ਆਪਣੇ ਕਾਲਜ ਅਤੇ ਆਪਣੇ ਮਾਂ ਬਾਪ ਦਾ ਨਾਮ ਵਿਸ਼ਵ ਪੱਧਰ ਤੇ ਉੱਚਾ ਕਰ ਸਕਦੇ ਹਨ। ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਮੁਕਾਬਲੇ ਵਾਲੀ ਦੁਨੀਆਂ ਵਿਚ, ਸਿਰਫ਼ ਵਿੱਦਿਅਕ ਵਿਦਿਆਰਥੀ ਹੀ ਇੱਕ ਵਿਦਿਆਰਥੀ ਨੂੰ ਸਫਲ ਨਹੀਂ ਬਣਾਉਂਦੇ। ਖੇਡਾਂ ਅਤੇ ਹੋਰ ਗਤੀਵਿਧੀਆਂ ਸਮੇਤ ਸਮੁੱਚੀ ਸ਼ਖ਼ਸੀਅਤ ਜੀਵਨ ਵਿਚ ਸਫਲਤਾ ਨੂੰ ਯਕੀਨੀ ਬਣਾਉਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।ਅੰਤ 'ਚ ਜੇਤੂ ਖਿਡਾਰੀਆਂ ਨੂੰ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮਨੋਜ ਕੁਮਾਰ, ਅਰਜੁਨ ਐਵਾਰਡੀ ਨਵਜੀਤ ਕੌਰ ਢਿੱਲੋਂ ਅਤੇ  ਪ੍ਰੈਜ਼ੀਡੈਂਟ ਧਾਲੀਵਾਲ ਵੱਲੋਂ ਮੈਡਲ ਅਤੇ ਸੈਟੀਫੀਕੇਟ ਵੰਡੇ। ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ  ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਭ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿਤੀ ।