5 Dariya News

ਖੰਨਾ ਪੁਲਿਸ ਵੱਲੋਂ ਕਾਬੂ ਕੀਤੇ 3 ਸ਼ੱਕੀ ਵਿਅਕਤੀਆਂ ਕੋਲੋਂ 4 ਗੈਰ-ਕਾਨੂੰਨੀ ਪਿਸਤੌਲ ਵੀ ਬ੍ਰਾਮਦ

5 Dariya News

ਖੰਨਾ/ਲੁਧਿਆਣਾ 30-Mar-2022

ਸ਼੍ਰੀ ਜੇ. ਇਲਨਚੇਲੀਅਨ, ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ, ਦੀ ਰਹਿਨੁਮਾਈ ਹੇਠ ਖੰਨਾ ਪੁਲਿਸ ਵੱਲੋ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ।ਜਿਸ ਦੇ ਤਹਿਤ ਸ਼੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਗੁਰਵਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਹਰਦੀਪ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਸ਼ਪੈਸ਼ਲ ਬ੍ਰਾਂਚ), ਖੰਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਖੰਨਾ ਅਤੇ ਥਾਣਾ ਸਿਟੀ-2 ਖੰਨਾ ਦੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋ ਮਿਤੀ 29.03.2022 ਨੂੰ ਖੰਨਾ ਪੁਲਿਸ ਵੱਲੋਂ ਨੇੜੇ ਬੱਸ ਸਟੈਡ ਮੋੜ ਅਮਲੋਹ ਰੋਡ, ਖੰਨਾ ਵਿਖੇ ਮੋਬਾਇਲ ਨਾਕਾ ਬੰਦੀ ਕਰਕੇ ਸ਼ੱਕੀ ਵਹੀਕਲਾਂ ਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿੱਥੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ 1) ਮਨਿੰਦਰ ਸਿੰਘ ਉਰਫ ਮੰਗਾ ਪੁੱਤਰ ਗੁਰਦੀਪ ਸਿੰਘ, 2) ਦਿਲਦੀਪ ਸਿੰਘ ਉਰਫ ਦੀਪੀ ਪੁੱਤਰ ਮੇਜਰ ਸਿੰਘ ਅਤੇ 3) ਅੰਮ੍ਰਿਤਪਾਲ ਸਿੰਘ ਉਰਫ ਅਮ੍ਰਿਤ ਪੁੱਤਰ ਮਹਿੰਦਰ ਸਿੰਘ ਵਾਸੀਆਨ ਵਾਰਡ ਨੰ:14, ਗੁਰੁ ਗੋਬਿੰਦ ਸਿੰਘ ਨਗਰ, ਬੁੱਲੇਪੁਰ ਰੋਡ, ਖੰਨਾ ਨਜਾਇਜ ਅਸਲਾ ਐਮੋਨੀਸ਼ਨ ਸਮੇਤ ਆਪਣੀ ਡਸਟਰ ਕਾਰ ਨੰਬਰ ਪੀ.ਬੀ.-10-ਈ.ਪੀ.-0399 ਰੰਗ ਚਿੱਟਾ ਵਿੱਚ ਸਵਾਰ ਹਨ, ਜੋ ਵਾਰਡ ਨੰ:14, ਗੁਰੁ ਗੋਬਿੰਦ ਸਿੰਘ ਨਗਰ, ਬੁੱਲੇਪੁਰ ਰੋਡ, ਖੰਨਾ ਪਰ ਰੇਡ ਕਰਨ ਪਰ ਕਾਬੂ ਆ ਸਕਦੇ ਹਨ।

ਜਿਸ ਤੇ ਮੁੱਕਦਮਾ ਨੰਬਰ 41, ਮਿਤੀ 29.03.2022 ਅ/ਧ 25 ਅਸਲਾ ਐਕਟ ਥਾਣਾ ਸਿਟੀ-2 ਖੰਨਾ, ਬਰਖਿਲਾਫ ਦੋਸ਼ੀਆਨ ਉੱਕਤਾਨ ਦੇ ਦਰਜ਼ ਰਜਿਸਟਰ ਕਰਕੇ ਦੋਸ਼ੀਆਨ ਉੱਕਤਾਨ ਨੂੰ ਹਸਬ ਜਾਬਤਾ ਗੱਡੀ ਉੱਕਤ ਸਮੇਤ ਗ੍ਰਿਫਤਾਰ ਕੀਤਾ ਗਿਆ। ਗੱਡੀ ਉੱਕਤ ਅਤੇ ਦੋਸ਼ੀਆਂ ਦੀ ਹਸਬ ਜਾਬਤਾ ਅਨੁਸਾਰ ਤਲਾਸ਼ੀ ਕਰਨ ਪਰ 04 ਪਿਸਟਲ ਦੇਸੀ .32 ਬੋਰ ਸਮੇਤ 04 ਮੈਗਜੀਨ, 15 ਜਿੰਦਾ ਰੌਂਦ .32 ਬੋਰ ਅਤੇ ਖਾਲੀ ਖੋਲ .32 ਬੋਰ ਬ੍ਰਾਮਦ ਹੋਏ ਅਤੇ ਮੌਕਾ ਪਰ ਦੋਸ਼ੀਆ ਦੀ ਇੱਕ ਹੋਰ ਗੱਡੀ ਕਾਰ ਸਵਿਫਟ ਨੰਬਰ ਪੀ.ਬੀ.-26-ਐਚ.-2637 ਰੰਗ ਚਿੱਟਾ ਬ੍ਰਾਮਦ ਹੋਈ, ਜਿਸ ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗ ਿਆ।  ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾ ਨੂੰ ਇਹ ਪਿਸਟਲ ਦਲਵੀਰ ਸਿੰਘ ਉਰਫ ਸੋਨਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬੁਲੇਪੁਰ ਨੇ ਇਕਬਾਲਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਭੂਚੀ ਥਾਣਾ ਬਸੀ ਪਠਾਣਾ ਤੋ ਦਵਾਏ ਸਨ। ਜਿਸ ਪਰ ਦਲਵੀਰ ਸਿੰਘ ਅਤੇ ਇਕਬਾਲਪ੍ਰੀਤ ਸਿੰਘ ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਇਸ ਗੱਲ ਦਾ ਪੱਤਾ ਕੀਤਾ ਜਾਵੇਗਾ ਕਿ ਇੰਨਾ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਅਤੇ ਇਨ੍ਹਾਂ ਦੇ ਹੋਰ ਕਿੰਨੇ ਸਾਥੀ ਹਨ।ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ :-

1) ਕੁੱਲ 04 ਪਿਸਟਲ .32 ਬੋਰ ਸਮੇਤ 04 ਮੈਗਜੀਨ, 15 ਜਿੰਦਾ ਰੌਂਦ .32 ਬੋਰ ਅਤੇ ਇੱਕ ਖਾਲੀ ਖੋਲ .32 ਬੋਰ।

2) ਇੱਕ ਡਸਟਰ ਕਾਰ ਨੰਬਰ ਪੀ.ਬੀ.-10-ਈ.ਪੀ.-0399 ਰੰਗ ਚਿੱਟਾ ।

3) ਇੱਕ ਸਵਿਫਟ ਕਾਰ ਨੰਬਰ ਪੀ.ਬੀ.-26-ਐਚ.-2637 ਰੰਗ ਚਿੱਟਾ ।

ਗ੍ਰਿਫਤਾਰ ਦੋਸ਼ੀ : -

(1) ਮਨਿੰਦਰ ਸਿੰਘ ਉਰਫ ਮੰਗਾ ਪੁੱਤਰ ਗੁਰਦੀਪ ਸਿੰਘ ।

(2) ਦਿਲਦੀਪ ਸਿੰਘ ਉਰਫ ਦੀਪੀ ਪੁੱਤਰ ਮੇਜਰ ਸਿੰਘ ।

(3) ਅਮ੍ਰਿੰਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਮਹਿੰਦਰ ਸਿੰਘ ਵਾਸੀਆਨ ਵਾਰਡ ਨੰ:14, ਗੁਰੁ ਗੋਬਿੰਦ ਸਿੰਘ ਨਗਰ, ਬੁੱਲੇਪੁਰ ਰੋਡ, ਖੰਨਾ।