5 Dariya News

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਿ਼ਕਾਇਤਾਂ

5 Dariya News

ਤਰਨ ਤਾਰਨ 25-Mar-2022

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਅੱਜ ਮੀਟਿੰਗ ਹਾਲ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਸ਼ੇਸ ਤੌਰ ‘ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸਿ਼ਕਾਇਤਾਂ ਸੁਣੀਆਂ ਗਈਆਂ।ਪਹਿਲੀ ਸਿ਼ਕਾਇਤ ਮਨਜੀਤ ਕੌਰ ਪਤਨੀ ਹੀਰਾ ਸਿੰਘ ਅਤੇ ਸੁਖਬੀਰ ਕੌਰ ਪਤਨੀ ਲੇਟ ਜਸਬੀਰ ਸਿੰਘ ਵਾਸੀਆਨ ਪਿੰਡ ਕੁੱਲਾ ਤਹਿਸੀਲ ਪੱਟੀ ਜਿ਼ਲ੍ਹਾ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਬਾਜ ਸਿੰਘ ਉਰਫ ਸੋਨਾ ਪੁੱਤਰ ਫਕੀਰ ਸਿੰਘ, ਕਰਮਬੀਰ ਸਿੰਘ ਪੁੱਤਰ ਅਮਰਜੀਤ ਸਿੰਘ, ਪ੍ਰਭਜੀਤ ਸਿੰਘ ਪੁੱਤਰ ਬਿੱਲਾ ਸਿੰਘ, ਰਾਜੂ ਡੱਲ ਵਾਲਾ, ਭਾਲਾ ਪੁੱਤਰ ਪਰਸ਼ਾ ਸਿੰਘ, ਜੁਗਰਾਜ ਸਿੰਘ ਪੁੱਤਰ ਵਿਰਸਾ ਸਿੰਘ, ਮਨਜੀਤ ਸਿੰਘ ਪੁੱਤਰ ਗੁਰਮੇਜ ਸਿੰਘ, ਕੁਲਵੰਤ ਸਿੰਘ ਪੁੱਤਰ ਮੰਗਲ ਸਿੰਘ ਵਾਸੀਆਨ ਪਿੰਡ ਕੁੱਲਾਂ ਅਤੇ 15-16 ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਬੱਚਿਆਂ ਦੀ ਕੁੱਟਮਾਰ ਕੀਤੀ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲੇ ਅਤੇ ਉਲਟਾ ਦੋਸ਼ੀਆਨ ਵੱਲੋਂ ਉਹਨਾਂ ਦੇ ਬੱਚਿਆਂ ਖਿਲਾਫ ਚੋਰੀ ਦਾ ਝੂਠਾ ਕੇਸ ਪੁਲੀਸ ਥਾਣਾ ਪੱਟੀ ਵਿਖੇ ਦਰਜ ਕਰਵਾ ਦਿੱਤਾ ।ਇਸ ‘ਤੇ ਮਾਨਯੋਗ ਮੈਂਬਰ ਸਾਹਿਬ ਵੱਲੋਂ ਮੌਕੇ ਤੇ ਹਾਜਰ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਦੋਸ਼ੀਆਨ ਦੇ ਖਿਲਾਫ ਐੱਸ.ਸੀ.ਐਸ.ਟੀ. ਐਕਟ 1989 ਤਹਿਤ ਐੱਫ. ਆਈ. ਆਰ ਦਰਜ ਕਰਨੀ ਯਕੀਨੀ ਬਣਾਈ ਜਾਵੇ । ਇਸ ਦੀ ਰਿਪੋਰਟ ਕਮਿਸ਼ਨ ਦੇ ਦਫਤਰ ਵਿਖੇ ਡੀ. ਐੱਸ. ਪੀ. ਪੱਟੀ ਤਰਸੇਮ ਮਸੀਹ 30 ਮਾਰਚ, 2022 ਤੱਕ ਪੇਸ਼ ਕਰਨਗੇ।

ਇਸ ਦੇ ਨਾਲ ਹੀ ਜਸਬੀਰ ਕੌਰ ਪਤਨੀ ਭਗਵਾਨ ਸਿੰਘ ਵਾਸੀ ਪਿੰਡ ਮਾੜੀ ਗੌੜ ਸਿੰਘ ਤਹਿਸੀਲ ਪੱਟੀ, ਜਿ਼ਲ੍ਹਾ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਉਹ ਬਤੌਰ ਆਂਗਣਵਾੜੀ ਹੈਲਪਰ ਦਾ ਕੰਮ ਕਰਦੀ ਹੈ ਅਤੇ ਉਸ ਦੇ ਨਾਲ ਲਖਵਿੰਦਰ ਕੌਰ ਪਤਨੀ ਹਰਚਰਨ ਸਿੰਘ ਕੌਮ ਜੱਟ ਆਂਗਣਵਾੜੀ ਵਰਕਰ ਹੈ। ਉਸ ਵੱਲੋਂ ਦੱਸਿਆ ਕਿ ਬੱਚਿਆਂ ਨੁੰ ਵੰਡੀ ਜਾਣ ਵਾਲੀ ਫੀਡ ਕਰਕੇ ਲਖਵਿੰਦਰ ਕੌਰ ਆਂਗਣਵਾੜੀ ਵਰਕਰ ਵੱਲੋਂ ਸਕੂਲ ਵਿੱਚ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲੇ ਗਏ। ਇਸ ‘ਤੇ ਮੈਂਬਰ ਸਾਹਿਬ ਵੱਲੋਂ ਆਦੇਸ਼ ਦਿੱਤੇ ਕਿ ਸੀ. ਡੀ. ਪੀ. ਓ. ਸੋਮਵਾਰ ਤੱਕ ਵਿਭਾਗੀ ਰਿਪੋਰਟ ਪੇਸ਼ ਕਰਨਗੇ ਅਤੇ ਡੀ. ਐੇੱਸ. ਪੀ. ਪੱਟੀ ਦੋਸ਼ੀਆਂ ਖਿਲਾਫ ਐੱਸ. ਸੀ. ਐੱਸ. ਟੀ. ਐਕਟ 1989 ਤਹਿਤ ਐੱਫ. ਆਈ. ਆਰ ਦਰਜ ਕਰਨਗੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ । ਉਪਰੰਤ ਡੀ. ਐੱਸ. ਪੀ. 30 ਮਾਰਚ, 2022 ਤੱਕ ਆਪਣੀ ਰਿਪੋਰਟ ਕਮਿਸ਼ਨ ਦੇ ਦਫਤਰ ਵਿਖੇ ਆਪਣੀ ਰਿਪੋਰਟ ਪੇਸ਼ ਕਰਨਗੇ।ਇਸ ਦੇ ਨਾਲ ਹੀ ਦਰਸ਼ਨ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਅਹਿਮਦਪੁਰਾ ਤਹਿਸੀਲ ਪੱਟੀ ਜਿ਼ਲ੍ਹਾ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਗੁਰਜਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵੱਲੋਂ ਉਸ ਦੇ ਪੋਤਰੇ ਨੂੰ ਚਪੇੜਾਂ ਮਾਰੀਆਂ। 

ਇਸ ਬਾਰੇ ਜਦੋਂ ਉਹ ਤੇ ਉਸ ਦਾ ਪੁੱਤਰ ਸਿੰਦਾ ਸਿੰਘ ਅਤੇ ਕਾਰਜ ਸਿੰਘ ਉਕਤ ਗੁਰਜਿੰਦਰ ਸਿੰਘ ਨੂੰ ਪੁੱਛਣ ਲਈ ਗਏ ਤਾਂ ਉਲਟਾਂ ਦੋਸ਼ੀਆਂ ਨੇ ਉਹਨਾਂ ਨੁੰ ਗਾਲੀ ਗਲੋਚ ਕੀਤਾ ਗਿਆ ਅਤੇ ਦੁਕਾਨ ਵਿੱਚ ਪਿਆ ਤੇਜ਼ਾਬ ਉਹਨਾਂ ਉੱਤੇ ਪਾ ਦਿੱਤਾ ਜਿਸ ਕਰਕੇ ਉਹ ਮਸਾਂ ਜਾਣ ਬਚਾ ਕੇ ਉੱਥੋਂ ਨਿਕਲੇ ਅਤੇ ਆਪਣਾ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਹੋਏ। ਪਰੰਤੂ ਬਾਅਦ ਵਿੱਚ ਦੋਸ਼ੀਆਨ ਨੇ ਉਲਟਾ ਸਿ਼ਕਾਇਤ ਕਰਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ 326 ਦਾ ਪਰਚਾ ਦਰਜ ਕਰਵਾ ਦਿੱਤਾ ।ਇਸ ‘ਤੇ ਮੈਂਬਰ ਸਾਹਿਬ ਵੱਲੋਂ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਕਿ ਉਹ 3 ਮੈਂਬਰੀ ਕਮੇਟੀ ਦਾ ਗਠਨ ਕਰਨਗੇ।ਦੋਸ਼ੀਆਨ ਵੱਲੋਂ ਆਪਣੇ ਆਪ ਨੂੰ ਸੱਟਾਂ ਲਾ ਕੇ ਜੋ 326 ਦਾ ਪਰਚਾ ਦਰਜ ਕਰਵਾਇਆ ਹੈ, ਉਸ ਦੀ ਇਨਕੁਆਰੀ ਕਰਕੇ ਆਪਣੀ ਰਿਪੋਰਟ ਡੀ. ਐਸ. ਪੀ ਨੂੰ ਸਬਮਿਟ ਕਰਨਗੇ। ਡੀ. ਐੱਸ. ਪੀ. ਦੋਸ਼ੀਆਨ ਖਿਲਾਫ ਐੱਸ. ਸੀ. ਐੱਸ. ਟੀ. ਐਕਟ 1989 ਤਹਿਤ ਐੱਫ. ਆਈ. ਆਰ ਦਰਜ ਕਰਕੇ ਦੋਸ਼ੀਆਨ ਨੂੰ ਅਰੈਸਟ ਕਰਕੇ ਆਪਣੀ ਰਿਪੋਰਟ ਮਿਤੀ 30 ਮਾਰਚ, 2022 ਕਮਿਸ਼ਨ ਦੇ ਦਫਤਰ ਵਿਖੇ ਸੌਂਪਣਗੇ।ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੇਨੂੰ ਭਾਟੀਆ, ਐੱਸ. ਐੱਮ. ਓ. ਡਾ. ਸਵਰਨਜੀਤ ਧਵਨ, ਸ਼੍ਰੀ ਬਿਕਰਮਜੀਤ ਸਿੰਘ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਤਰਨਤਾਰਨ, ਸ਼੍ਰੀ ਅਵਤਾਰ ਸਿੰਘ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਤਰਨਤਾਰਨ, ਸ਼੍ਰੀ ਰਣਜੀਤ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਤਰਨਤਾਰਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।