5 Dariya News

ਕਿੰਗਜ਼ ਇਲੈਵਨ ਪੰਜਾਬ ਦੇ ਕ੍ਰਿਕੇਟ ਖਿਡਾਰੀਆਂ ਨੇ ਦੇਸ਼ ਦੇ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਨੈਤਿਕ ਵੋਟਿੰਗ ਕਰਨ ਦਾ ਦਿੱਤਾ ਸੰਦੇਸ

ਕ੍ਰਿਕੇਟ ਖਿਡਾਰੀ ਵਰਿੰਦਰ ਸਹਿਵਾਗ, ਮੁਰਲੀ ਕਾਰਤਕ ਅਤੇ ਹੋਰਨਾਂ ਖਿਡਾਰੀਆਂ ਨੇ ਆਪਣੇ ਹਸਤਾਖਰ ਕਰਕੇ ਵੋਟਰਾਂ ਨੂੰ ਦਿੱਤਾ ਸੰਦੇਸ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 09-Apr-2014

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਵੀਪ ਪ੍ਰੋਗਰਾਮ ਤਹਿਤ ਆਰੰਭੀ ਵੋਟਰ ਹਸਤਾਖਰ ਜਾਗਰੂਕਤਾ ਮੁਹਿੰਮ ਜਿਸ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਪਿਛਲੇ ਦਿਨੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਆਪਣੇ ਹਸਤਾਖਰ ਕਾਰਕੇ ਸੁਰੂਆਤ ਕੀਤੀ ਸੀ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਇਥੋਂ ਦੇ ਪੀ.ਸੀ.ਏ ਸਟੇਡੀਅਮ ਵਿਖੇ ਕਿੰਗਜ ਇਲੈਵਨ ਪੰਜਾਬ ਦੀ ਅਭਿਆਸ ਕਰਨ ਪੁੱਜੀ ਟੀਮ ਜਿਸ ਵਿੱਚ ਭਾਰਤ ਦੇ ਅੰਤਰਰਾਸ਼ਟੀ ਪੱਧਰ ਦੇ ਪ੍ਰਸਿੱਧ ਕ੍ਰਿਕੇਟ ਖਿਡਾਰੀ ਸ਼ਾਮਲ ਹਨ ਵੱਲੋਂ ਹਸਤਾਖਰ ਕਰਕੇ ਦੇਸ਼ ਦੇ ਵੋਟਰਾਂ ਨੂੰ ਆਪਣੀ ਇੱਕ-ਇੱਕ ਕੀਮਤੀ ਵੋਟ ਪਾਉਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਨੈਤਿਕ ਵੋਟਿੰਗ ਕਰਨ ਦਾ ਸੰਦੇਸ ਦਿੱਤਾ।ਵੋਟਰ ਹਸਤਾਖਰ ਜਾਗਰੂਕਤਾ ਮੁਹਿੰਮ ਦੌਰਾਨ ਕ੍ਰਿਕੇਟ ਦੇ ਪ੍ਰਸਿੱਧ ਖਿਡਾਰੀ ਵਰਿੰਦਰ ਸਹਿਵਾਗ , ਮੁਰਲੀ ਕਾਰਤਕ, ਐਲ ਬਾਲਾਜੀ, ਸਿਵ ਸ਼ਰਮਾ, ਰਿਸ਼ੀ ਧਵਨ ਅਤੇ ਲੋਕ ਸਭਾ ਚੋਣਾਂ-2014 ਲਈ ਗੁਜਰਾਤ ਰਾਜ ਦੇ ਬਰਾਂਡ ਅੰਬੈਸਡਰ ਕ੍ਰਿਕੇਟ ਖਿਡਾਰੀ ਚਤੇਸ਼ਵਰ ਪੁਜਾਰਾ ਸਮੇਤ ਹੋਰਨਾਂ ਕਿਕੇਟ ਖਿਡਾਰੀਆਂ ਅਤੇ ਰਣਜੀ ਟਰਾਫੀ ਦੇ ਕਪਤਾਨ ਮਨਦੀਪ ਸਿੰਘ, ਸਿਵ ਸ਼ਰਮਾ ਅਤੇ ਪਰਵਿੰਦਰ ਅਵਾਨਾ, ਅਨੁਰੀਤ ਸਿੰਘ  ਨੇ ਆਪਣੇ ਹਸਤਾਖਰ ਕਰਕੇ ਵੋਟਰਾਂ ਨੂੰ ਵੋਟ ਦੀ ਵਰਤੋਂ ਕਰਨ ਦਾ ਸੰਦੇਸ਼ ਦਿੱਤਾ। 

ਇਸ ਮੌਕੇ ਨੋਜਵਾਨ ਕ੍ਰਿਕੇਟ ਖਿਡਾਰੀ ਅਕਸ਼ਰ ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਹਾਲ ਹੀ ਵਿੱਚ ਬਣੀ ਵੋਟ ਦਾ ਉਹ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਸਤੇਮਾਲ ਪੁਰੇ ਉਤਸਾਹ ਨਾਲ ਕਰਨਗੇ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਸੰਦੇਸ ਦਿੱਤਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਆਪਣੇ ਸਵਿੰਧਾਨਿਕ ਹੱਕ ਵੋਟ ਦੀ ਵਰਤੋਂ ਕਰਕੇ ਆਪਣੇ ਲੋਕਤਤੰਰ ਦੀਆਂ ਜੜ੍ਹਾਂ ਨੂੰ ਮਜਬੂਤ ਕਰਨ ਲਈ ਯੋਗਦਾਨ ਪਾਉਣ ਅਤੇ ਆਪਣੀ ਵੋਟ ਦੀ ਵਰਤੋਂ ਆਪਣੀ ਮਰਜੀ ਨਾਲ ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਭੈਅ ਤੋਂ ਕਰਨ।ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ ਥਿੰਦ ਨੇ ਕਿਹਾ ਕਿ ਜ਼ਿਲ੍ਹੇ 'ਚ ਸਵੀਪ ਪ੍ਰੋਗਰਾਮ ਤਹਿਤ ਆਰੰਭੀ ਵੋਟਰ ਹਸਤਾਖਰ ਜਾਗਰੂਕਤਾ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨਾਂ ਇਸ ਮੋਕੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸਿਖਲਾਈ ਅਧੀਨ ਡਾ. ਸੁਭਦੀਪ ਕੌਰ, ਸਹਾਇਕ ਕਮਿਸ਼ਨਰ (ਸਿਕਾਇਤਾ) ਸਿਖਲਾਈ ਅਧੀਨ ਕੁਮਾਰੀ ਜਸਨਪ੍ਰੀਤ ਕੌਰ ਗਿੱਲ, ਸਿਖਲਾਈ ਅਧੀਨ ਤਹਿਸੀਲਦਾਰ ਸ੍ਰੀ ਗੁਰਜਿੰਦਰ ਸਿੰਘ ਵੀ ਮੌਜੂਦ ਸਨ।