5 Dariya News

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

5 Dariya News

ਚੰਡੀਗੜ੍ਹ 16-Mar-2022

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਤੋਂ  ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਕੁਝ ਦਿਨ ਬਾਅਦ, ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਸਿੱਧੂ ਨੇ ਲਿਖਿਆ, ਮੈਂ ਪ੍ਰਧਾਨ (ਪੀਪੀਸੀਸੀ) ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ। 'ਆਪ' ਪਾਰਟੀ ਤਿੰਨ-ਚੌਥਾਈ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ 'ਚ ਆਈ ਹੈ। ਇੱਕ ਦਿਨ ਪਹਿਲਾਂ ਸੋਨੀਆ ਗਾਂਧੀ ਨੇ ਪੰਜਾਬ ਵਿੱਚ ਸਿੱਧੂ, ਉੱਤਰਾਖੰਡ ਵਿੱਚ ਗਣੇਸ਼ ਗੋਂਦਿਆਲ,  ਉੱਤਰ ਪ੍ਰਦੇਸ਼ ਵਿੱਚ ਅਜੈ ਕੁਮਾਰ ਲੱਲੂ, ਗੋਆ ਵਿੱਚ ਗਿਰੀਸ਼ ਚੋਡਾਂਕਰ ਅਤੇ ਮਨੀਪੁਰ ਵਿੱਚ ਲੋਕੇਨ ਸਿੰਘ ਨੂੰ ਅਸਤੀਫ਼ੇ ਦੇਣ ਲਈ ਕਿਹਾ ਸੀ। ਕਿਸੇ ਸਮੇਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਰਹੇ ਸਿੱਧੂ ਨੂੰ ਆਪਣੇ  ਅੰਮ੍ਰਿਤਸਰ (ਪੂਰਬੀ) ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਉਨ੍ਹਾਂ ਦਾ ਮੁਕਾਬਲਾ ਸ਼੍ਰੋਮਣੀ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸੀ ਪਰ ਉਹ (ਆਪ)  ਦੀ ਉਮੀਦਵਾਰ ਜੀਵਨਜੋਤ ਕੌਰ ਤੋਂ ਹਾਰ ਗਏ ਜਿਨ੍ਹਾਂ ਨੇ ਉਨ੍ਹਾਂ ਨੂੰ 6,750 ਵੋਟਾਂ ਦੇ ਫਰਕ ਨਾਲ ਹਰਾਇਆ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਸ ਨੇ ਨਾ ਸਿਰਫ ਆਪਣੇ ਭਾਜਪਾ ਵਿਰੋਧੀ ਰਾਜੇਸ਼ ਹਨੀ ਨੂੰ 2017 ਵਿੱਚ 42,000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਸਗੋਂ ਉਨ੍ਹਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ 11 ਵਿੱਚੋਂ 10 ਸੀਟਾਂ ਜਿੱਤ ਕੇ ਪਾਰਟੀ ਲਈ ਗੇਮ ਚੇਂਜਰ ਦੀ ਭੂਮਿਕਾ ਨਿਭਾਈ। ਸਿੱਧੂ ਤਿੰਨ ਵਾਰ ਅੰਮ੍ਰਿਤਸਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। 2014 ਵਿੱਚ ਉਸਨੇ ਇਹ ਸੀਟ ਆਪਣੇ ਗੁਰੂ ਅਰੁਣ ਜੇਤਲੀ ਲਈ ਛੱਡ ਦਿੱਤੀ ਸੀ। ਬਾਅਦ ਵਿੱਚ ਭਾਜਪਾ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਵਿੱਚ ਸ਼ਾਮਲ ਕਰ ਲਿਆ ਗਿਆ ਪਰ ਪੰਜਾਬ ਵਿੱਚ ਕੋਈ ਵੱਡੀ ਭੂਮਿਕਾ ਨਾ ਮਿਲਣ ਕਾਰਨ ਉਨ੍ਹਾਂ ਪਾਰਟੀ ਛੱਡ ਦਿੱਤੀ ਅਤੇ ਸੰਸਦ ਤੋਂ 

ਅਸਤੀਫ਼ਾ ਦੇ ਦਿੱਤਾ।