ਸੀ ਜੀ ਸੀ ਝੰਜੇੜੀ ਕੈਂਪਸ ਵਿਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਵੱਖ ਵੱਖ ਖੇਤਰ ਦੀ ਸਫਲ ਮਹਿਲਾਵਾਂ ਨੂੰ ਕੀਤਾ ਗਿਆ ਸਨਮਾਨਿਤ
5 Dariya News
ਮੋਹਾਲੀ 08-Mar-2022
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਮਨਾਇਆਂ ਗਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਦੀ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਅਤੇ ਮਹਿਲਾ ਸ਼ਕਤੀਕਰਨ ਦੇ ਨਾਮ ਰਿਹਾ। ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਵਿਚ ਆਪਣੀ ਪ੍ਰਤਿਭਾ ਅਤੇ ਯੋਗਤਾ ਦੇ ਨਾਲ ਮਹਿਲਾ ਸ਼ਕਤੀਕਰਨ ਦੀ ਧਾਰਨਾ ਨੂੰ ਸਾਕਾਰ ਕਰਨ ਵਾਲੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਡਾ. ਕੋਮਲ ਮਿੱਤਲ, ਆਈ.ਏ.ਐੱਸ, ਏ ਡੀ ਸੀ (ਜੀ) ਐੱਸ ਏ ਐੱਸ ਨਗਰ, ਅਕਾਂਕਸ਼ਾ ਸਰੀਨ ਅਦਾਕਾਰਾ ਅਤੇ ਮਾਡਲ, ਅੰਜੁਮ ਮੋਦਗਿਲ ਓਲੰਪੀਅਨ ਅਤੇ ਅਰਜੁਨ ਐਵਾਰਡੀ , ਰਾਮ ਪ੍ਰੀਤ ਕੌਰ, ਅੰਤਰਰਾਸ਼ਟਰੀ ਐਂਕਰ ਪੀ ਟੀ ਸੀ ਨਿਊਜ਼, ਆਰ ਜੇ ਕਸ਼ਿਸ਼ ਸਨ। ਇਸ ਪ੍ਰੋਗਰਾਮ ਮਨਾਉਣ ਦਾ ਮੁੱਖ ਉਦੇਸ਼ ਵੀ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ, ਲਿੰਗ ਆਧਾਰਤ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੀਆਂ ਪਹਿਲਕਦਮੀਆਂ ਅਤੇ ਸਾਰੇ ਖੇਤਰਾਂ ਵਿਚ ਔਰਤਾਂ ਦੇ ਵਧੇਰੇ ਸ਼ਕਤੀਕਰਨ ਵੱਲ ਸਕਾਰਾਤਮਿਕ ਤਬਦੀਲੀ ਨੂੰ ਹੋਰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਇਨ੍ਹਾਂ ਮਹਾਨ ਹਸਤੀਆਂ ਨੇ ਆਪਣੇ ਵਿਚਾਰ ਹਾਜ਼ਰ ਇਕੱਠ ਨਾਲ ਸਾਂਝੇ ਕੀਤੇ।ਏ.ਡੀ.ਸੀ. ਕੋਮਲ ਮਿੱਤਲ ਆਈ.ਏ.ਐੱਸ ਨੇ ਆਪਣੇ ਭਾਸਣ ਦੀ ਸ਼ੁਰੂਆਤ ਇੱਕ ਅਫ਼ਰੀਕੀ ਕਹਾਵਤ ਨਾਲ ਜਾਗਰੂਕ ਕਰਦੇ ਹੋਏ ਕਿਹਾ ਕਿ ਜੇ ਅਸੀਂ ਇੱਕ ਲੜਕੇ ਨੂੰ ਪੜ੍ਹਾਉਂਦੇ ਹਾਂ, ਤਾਂ ਅਸੀਂ ਇੱਕ ਵਿਅਕਤੀ ਨੂੰ ਸਿੱਖਿਅਤ ਕਰਦੇ ਹਾਂ। ਜੇਕਰ ਅਸੀਂ ਇੱਕ ਕੁੜੀ ਨੂੰ ਸਿੱਖਿਅਤ ਕਰਦੇ ਹਾਂ, ਤਾਂ ਅਸੀਂ ਇੱਕ ਪਰਿਵਾਰ ਅਤੇ ਇੱਕ ਪੂਰੇ ਦੇਸ ਨੂੰ ਸਿੱਖਿਅਤ ਕਰਦੇ ਹਾਂ।ਉਨ੍ਹਾਂ ਕਿਹਾ ਕਿ ਇੱਕ ਲੜਕੀ ਨੂੰ ਸਕੂਲ ਭੇਜਣ ਨਾਲ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਅਗਲੀ ਪੀੜੀ ਨੂੰ ਵੀ ਸਿੱਖਿਅਤ ਕਰਨਾ। ਇਸ ਤਰਾਂ ਇੱਕ ਲੜਕੀ ਦੀ ਸਿੱਖਿਆ ਵਿਚ ਨਿਵੇਸ਼ ਕਰਨਾ ਇੱਕ ਦੇਸ ਵਿਚ ਨਿਵੇਸ਼ ਕਰਨਾ ਹੈ। ਕੋਮਲ ਮਿਲਤ ਨੇ ਕਿਹਾ ਕਿ ਬੇਸ਼ੱਕ ਇਕ ਲੜਕੀ ਦੀ ਸਿੱਖਿਆਂ ਇਕ ਲੜਕੇ ਵਾਂਗ ਹੀ ਜ਼ਰੂਰੀ ਹੈ।ਪਰ ਇਹ ਦੁੱਖ ਦੀ ਗੱਲ ਹੈ ਕਿ ਅੱਜ ਵੀ ਸਮਾਜ ਵਿਚ ਕਈ ਥਾਵਾਂ ਤੇ ਬੱਚੀਆਂ ਦੀ ਸਿੱਖਿਆ ਪ੍ਰਤੀ ਵਿਤਕਰਾ ਕਰਦੇ ਹਨ। ਅੱਜ ਵੀ ਹਰ ਤੀਜੀ ਔਰਤ ਵਿਚੋਂ ਇਕ ਔਰਤ ਆਪਣੇ ਜੀਵਨ ਵਿਚ ਘਰੇਲੂ ਹਿੰਸਾ ਦਾ ਸਾਹਮਣਾ ਕਰਦੀ ਹੈ।ਇਨਾ ਸਭ ਕਾਰਨਾ ਵਿਚ ਕਿਤੇ ਨਾ ਕਿਤੇ ਉਨ੍ਹਾਂ ਨਾਲ ਜੁੜੇ ਮਰਦ ਦੇ ਅੰਦਰ ਮਰਦਾਨਗੀ ਦਾ ਅਹਿਮ ਛੁਪਿਆਂ ਹੋਣਾ ਹੁੰਦਾ ਹੈ। ਜਦ ਕਿ ਹਰ ਯੁੱਗ ਵਿਚ ਔਰਤ ਦੇ ਸਿੱਧ ਕਰ ਦਿਤਾ ਹੈ ਉਹ ਕਿਸੇ ਵੀ ਪੱਖੋਂ ਮਰਦ ਤੋਂ ਘੱਟ ਨਹੀ ਹੈ। ਇਸ ਲਈ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਓਲੰਪੀਅਨ ਅਤੇ ਅਰਜੁਨ ਐਵਾਰਡੀ ਅੰਜੁਮ ਮੋਦਗਿਲ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਔਰਤ ਹੋਣ ਦਾ ਮਤਲਬ ਹੈ ਸਿਰਜਣ, ਪਾਲਨ ਪੋਸ਼ਣ ਅਤੇ ਪਰਿਵਰਤਨ ਕਰਨ ਦੀ ਸਕਤੀ ਦਾ ਪ੍ਰਤੀਕ ਹੋਣਾ। ਉਨ੍ਹਾਂ ਕਿਹਾ ਕਿ ਔਰਤ ਸ਼ਬਦ ਨਿਰਸਵਾਰਥ ਪਿਆਰ, ਦੇਖਭਾਲ ਅਤੇ ਸਨੇਹ ਦੇ ਚਿੱਤਰਾਂ ਨੂੰ ਉਜਾਗਰ ਕਰਦਾ ਹੈ। ਇਸੇ ਲਈ ਹਰ ਸਮਾਜ ਵਿਚ ਔਰਤਾਂ ਸਕਤੀ ਅਤੇ ਉਮੀਦ ਦੀ ਭਾਵਨਾ ਨੂੰ ਜਗਾਉਂਦੀਆਂ ਨਜ਼ਰ ਆਉਂਦੀਆਂ ਹਨ। ਪਰ ਇਹ ਵੀ ਬਦਕਿਸਮਤੀ ਹੈ ਕਿ ਦੁਨੀਆ ਭਰ ਵਿਚ ਔਰਤਾਂ ਨੂੰ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਦੀ ਰੱਖਿਆ ਲਈ ਲੜਨਾ ਪਿਆ। ਦਹਾਕਿਆਂ ਤੋਂ ਔਰਤਾਂ ਆਪਣੇ ਬੋਲਣ ਦੇ ਅਧਿਕਾਰ, ਵੋਟ, ਬਰਾਬਰੀ, ਸਿੱਖਿਆ, ਆਮਦਨ ਅਤੇ ਸਭ ਤੋਂ ਮਹੱਤਵਪੂਰਨ ਆਜ਼ਾਦੀ ਦੇ ਅਧਿਕਾਰ ਨੂੰ ਪ੍ਰਗਟ ਕਰਨ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਬਦਕਿਸਮਤੀ ਨਾਲ ਇਹ ਸੰਘਰਸ਼ ਅੱਜ ਵੀ ਜਾਰੀ ਹੈ। ਇਸ ਔਰਤ ਮਰਦ ਦੇ ਵਿਚਕਾਰਲੇ ਫ਼ਰਕ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ।ਅਕਾਂਕਸ਼ਾ ਸਰੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੱਕ ਮਜ਼ਬੂਤ ਔਰਤ ਹੋਣ ਦਾ ਮਤਲਬ ਹੈ ਕਿ ਉਹ ਉਹੀ ਬਣੀ ਹੈ ਜਿਸ ਦੀ ਉਹ ਹੱਕਦਾਰ ਸੀ। ਇਸ ਹੱਕ ਤੇ ਪਹੁੰਚਣ ਲਈ ਉਸ ਨੂੰ ਇਕ ਮਰਦ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਪਰ ਇਕ ਕੰਮਕਾਜੀ ਔਰਤ ਇਕ ਮਾਂ, ਇਕ ਬੇਟੀ, ਇਕ ਨੂੰਹ ਹੋਣ ਕਰਕੇ ਅੱਜ ਵੀ ਬਾਹਰੋਂ ਮਰਦ ਦੇ ਬਰਾਬਰ ਕੰਮ ਕਰਕੇ ਆਉਣ ਤੋਂ ਬਾਅਦ ਵੀ ਘਰ ਆਕੇ ਫਿਰ ਘਰੇਲੂ ਕੰਮ ਕਰਨ ਲਈ ਮਜਬੂਰ ਹੈ। ਜੇਕਰ ਉਹ ਘਰੇਲੂ ਕੰਮ ਕਰਦੇ ਹੋਏ ਥੱਕੇ ਹੋਣ ਲਈ ਵੀ ਕਹੇ ਤਾਂ ਉਸ ਨੂੰ ਸੁਆਰਥੀ ਅਤੇ ਬੇਸਬਰੇ ਕਿਹਾ ਜਾਵੇਗਾ''। ਇੱਕ ਮਜ਼ਬੂਤ ਔਰਤ ਹੋਣ ਦਾ ਮਤਲਬ ਹੈ ਆਪਣੇ ਆਪ ਨੂੰ ਪਿਆਰ ਕਰਨਾ। ਜਦੋਂ ਬਾਕੀ ਸਮਾਜ ਔਰਤ ਦੀ ਪਹਿਚਾਣ ਉਸ ਦੀ ਸਰੀਰਕ ਬਣਤਰ ਲੰਬੀ,ਛੋਟੀ,ਗੋਰੀ,ਕਾਲੀ,ਪਤਲੀ ਮੋਟੀ ਤੱਕ ਸੀਮਤ ਰੱਖਣਾ ਚਾਹੁੰਦਾ ਹੈ।ਰਾਮ ਪ੍ਰੀਤ ਕੌਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਅੱਠ ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਅਸੀਂ ਔਰਤਾਂ ਦੀਆਂ ਸ਼ਾਨਦਾਰ ਸਮਾਜਿਕ, ਸਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ । ਪਰ ਇਹ ਦਿਨ ਉਸ ਹਰ ਮਾਂ, ਭੈਣ,ਪਤਨੀ,ਧੀ ਸਮੇਤ ਹਰ ਔਰਤ ਨੂੰ ਸਮਰਪਿਤ ਹੈ ਜੋ ਸਾਰਾ ਸਾਲ ਬਿਨਾ ਕਿਸੇ ਤਨਖ਼ਾਹ ਦੇ ਸਾਡਾ ਪਾਲਨ ਪੋਸ਼ਣ ਕਰਦੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਉਨ੍ਹਾਂ ਰਿਸ਼ਤਿਆਂ ਨੂੰ ਪਿਆਰ, ਸਤਿਕਾਰ ਅਤੇ ਪ੍ਰਸੰਸਾ ਵਿਚ ਵਾਪਸ ਦੇਣ ਦਾ ਮੌਕਾ ਹੈ।ਇਸ ਮੌਕੇ ਤੇ ਸਮੂਹ ਸ਼ਖ਼ਸੀਅਤਾ ਨੇ ਵਿਦਿਆਰਥੀਆਂ ਨਾਲ ਆਪਣੀਆਂ ਕਹਾਣੀਆਂ ਅਤੇ ਵਿਚਾਰ ਸਾਂਝੇ ਕਰਨ ਤੇ ਖ਼ੁਸ਼ੀ ਮਹਿਸੂਸ ਕਰਦੇ ਹੋਏ ਹਰ ਲੜਕੀ ਨੂੰ ਵੱਡੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ। ਇਸ ਦੌਰਾਨ ਵੱਖ ਵੱਖ ਖੇਤਰਾਂ ਵਿਚ ਕਾਮਯਾਬ ਹੋਈਆਂ ਸ਼ਖ਼ਸੀਅਤਾਂ ਨੂੰ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਕਈ ਸਵਾਲ ਵੀ ਪੁੱਛੇ। ਅਖੀਰ ਵਿਚ ਮੈਨੇਜਮੈਂਟ ਵੱਲੋਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ।