5 Dariya News

ਗੜਸ਼ੰਕਰ ਚ ਆਪ ਪਾਰਟੀ ਦੇ ਉਮੀਦਵਾਰ ਨੇ ਕੀਤਾ ਰੋਡ ਸੋਅ

5 ਦਰਿਆ ਨਿਊਜ਼(ਅਸ਼ਵਨੀ ਸ਼ਰਮਾ)

ਗੜਸ਼ੰਕਰ 08-Apr-2014

ਅੱਜ ਗੜਸ਼ੰਕਰ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੜਸ਼ੰਕਰ ਤੋ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਆਪਣੀ ਸਮਰਥਕਾ ਤੇ ਵਰਕਰਾ ਨਾਲ ਰੋਡ ਸੋਅ ਕੀਤਾ।ਇਸ ਤੋ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਆਪਣੇ ਦਫਤਰ ਦਾ ਉਦਘਾਟਨ ਕਰਨ ਤੋ ਬਾਅਦ ਇੱਕਠ ਨੂੰ ਸੰਬੋਧਨ ਕਰਦਿਆ ਉਹਨਾ ਨੇ ਕਿਹਾ ਕਿ ਦੇਸ਼ ਅੰਦਰ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਹੈ ਤੇ ਆਮ ਆਦਮੀ ਦੀ ਸੁਣਨ ਵਾਲਾ ਕੋਈ ਨਹੀ ਹੈ ਅਤੇ ਦੇਸ਼ ਚੋ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਨੇ ਅਰਵਿੰਦਰ ਕੇਜਰੀਵਾਲ ਦੀ ਅਗਵਾਈ ਚ ਤਹਿਆ ਕੀਤਾ ਹੈ ਅਤੇ ਦੇਸ਼ ਚੋ ਭ੍ਰਿਸ਼ਟ ਨੇਤਾਵਾ ਨੂੰ ਕੁਰਸੀ ਤੇ ਬੈਠਣ ਨਹੀ ਦਿਤਾ ਜਾਵੇਗਾ ਪਰ ਇਸ ਲਈ ਸਾਨੂੰ ਆਮ ਲੋਕਾਂ ਦਾ ਸਾਥ ਮਿਲਣਾ ਅਤਿ ਜਰੂਰੀ ਹੈ।ਉਹਨਾ ਨੇ ਵੋਟਰਾ ਤੇ ਸਪੋਟਰਾ ਨੂੰ ਅਪੀਲ ਕਰਦਿਆ ਕਿਹਾ ਕਿ ਦੇਸ਼ ਅੰਦਰ ਫੈਲੀ ਭ੍ਰਿਸ਼ਟਾਚਾਰੀ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਨੂੰ ਲੋਕ ਸਭਾ ਚ ਜਿਤਾਕੇ ਭੇਜੋ।ਉਹਨਾ ਨੇ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਮੈਨੂੰ ਵੋਟਾ ਪਾਕੇ ਕਾਮਯਾਬ ਕਰੋ ਤਾ ਕਿ ਮੈ ਤੁਹਾਡੀ ਅਵਾਜ ਨੂੰ ਲੋਕ ਸਭਾ ਚ ਬੁੰਲਦ ਕਰ ਸਕਾ।ਇਸ ਮੌਕੇ ਉਹਨਾ ਨਾਲ ਸ:ਸਤਪਾਲ ਸਿੰਘ ਅਮ੍ਰਿੰਤਸਰੀਆ, ਬਾਬਾ ਕਸ਼ਮੀਰਾ ਸਿੰਘ, ਪਵਨ ਕੁਮਾਰ, ਸ:ਬਸਿਆਲਾ ਅਤੇ ਹੋਰ ਪਾਰਟੀ ਵਰਕਰ ਤੇ ਹਮਦਰਦ ਹਾਜਰ ਸਨ।