5 Dariya News

ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਚ ਡਾ. ਗੁਰਿੰਦਰਬੀਰ ਵਲੋਂ ਪਿੰਕ ਬੂਥ ਦਾ ਉਦਘਾਟਨ

ਵਿਸ਼ਵ ਮਹਿਲਾ ਦਿਵਸ ਦੇ ਮੱਦੇਨਜ਼ਰ ਬੂਥ ਕੀਤਾ ਸਥਾਪਤ

5 Dariya News

ਕਪੂਰਥਲਾ 04-Mar-2022

ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਸਿਵਲ ਸਰਜਨ ਕਪੂਰਥਲਾ ਡਾ ਗੁਰਿੰਦਰਬੀਰ ਕੌਰ ਵਲੋ ਅੱਜ ਪਿੰਕ ਬੂਥ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜਰੀਨਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਵਿਸ਼ਵ ਮਹਿਲਾ ਦਿਵਸ ਦੇ ਮੱਦੇਨਜ਼ਰ ਸਿਵਲ ਹਸਪਤਾਲ ਕਪੂਰਥਲਾ ਵਿਖੇ ਪਿੰਕ ਬੂਥ ਸਥਾਪਿਤ ਕੀਤਾ ਗਿਆ ਹੈ। ਇਸ ਬੂਥ 'ਤੇ ਗਰਭਵਤੀ ਔਰਤਾਂ ਦਾ ਟੀਕਾਕਰਨ, ਐਟੀਨੇਟਲ ਚੈਕਅੱਪ, ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਕੋਵਿੰਡ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਵਿਸ਼ਵ ਮਹਿਲਾ ਦਿਵਸ ਦੇ ਮੱਦੇਨਜ਼ਰ 4 ਮਾਰਚ ਤੋਂ 8 ਮਾਰਚ ਤੱਕ ਇਸ ਬੂਥ 'ਤੇ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪਹਿਲ ਦੇ ਆਧਾਰ 'ਤੇ ਵੈਕਸੀਨੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੂਥ (ਐਸ.ਏ.ਆਰ.ਡੀ)  ਐਨਜੀਓ ਵਲੋਂ ਸਥਾਪਤ ਕੀਤਾ ਗਿਆ ਹੈ। 

ਡਾ ਗੁਰਿੰਦਰਬੀਰ ਕੌਰ ਨੇ ਅੱਗੇ ਦੱਸਿਆ ਕਿ ਹੁਣ ਤੱਕ 538 ਗਰਭਵਤੀ ਔਰਤਾਂ ਨੂੰ ਪਹਿਲੀ ਅਤੇ 45 ਨੂੰ ਦੂਜੀ ਕੋਵਿੰਡ ਵੈਕਸੀਨੇਸਨ ਡੋਜ਼ ਲਗਾਈ ਜਾ ਚੁੱਕੀ ਹੈ। ਇਸੇ ਤਰ੍ਹਾਂ 2024 ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪਹਿਲੀ ਅਤੇ  3 ਨੂੰ ਦੂਜੀ ਡੋਜ਼ ਹੁਣ ਤੱਕ ਲੱਗ ਚੁੱਕੀ ਹੈ। ਸਿਵਲ ਸਰਜਨ  ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਲੋਕਾਂ ਨੂੰ ਵੈਕਸੀਨੇਸਨ ਕਰਵਾਉਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਇਸ ਮੌਕੇ ਡੀਐਮਸੀ ਡਾ ਸਾਰਿਕਾ ਦੁੱਗਲ, ਡੀਡੀਐਚਓ ਡਾ ਕਪਿਲ ਡੋਗਰਾ, ਐਸਐਮਓ ਡਾ ਸੰਦੀਪ ਧਵਨ, ਡਾ ਗੁੰਜਨ ਹੈਲਨ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ,ਡਿਪਟੀ ਮਾਸ ਮੀਡੀਆ ਅਫ਼ਸਰ ਬਲਜਿੰਦਰ ਕੌਰ, ਬੀਈਈ ਰਵਿੰਦਰ ਜੱਸਲ,  ਰਣਜੀਤ ਕੌਰ ਸਕੂਲ ਹੈਲਥ ਕੁਆਲਡੀਨੇਟਰ, ਤਰੁਨ ਕਲਸੀ, ਵਲੰਟੀਅਰ ਸਰਬਜੀਤ, ਰਮਨਦੀਪ, ਮਹੁੰਮਦ ਇਸਰਾਰ, ਸ਼ਹਿਜ਼ਾਦ ਆਦਿ ਹਾਜ਼ਰ ਸਨ।