ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਲਈ ਉਤਸ਼ਾਹਿਤ ਕਰਨ ਲਈ ਕਮੇਟੀ ਦਾ ਗਠਨ : ਹਰਬੀਰ ਸਿੰਘ
ਫੌਜ ਵਿੱਚ ਭਰਤੀ ਲਈ ਲਿਖਤੀ ਅਤੇ ਸਰੀਰਕ ਟ੍ਰੇਨਿੰਗ ਲਈ ਸੀ-ਪਾਈਟ ਵਿਖੇ ਕਰਵਾਈ ਜਾਂਦੀ ਹੈ ਟ੍ਰੇਨਿੰਗ
5 Dariya News
ਫਰੀਦਕੋਟ 02-Mar-2022
ਫਰੀਦਕੋਟ ਜਿਲ੍ਹੇ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ, ਉਨ੍ਹਾਂ ਦਾ ਭਰਤੀ ਦੀ ਲਿਖਤੀ ਪ੍ਰੀਖਿਆ, ਸਰੀਰਕ ਟ੍ਰੇਨਿੰਗ ਲਈ ਮਾਰਗ ਦਰਸ਼ਨ ਕਰਨ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਆਈ. ਏ. ਐਸ ਨੇ ਕਮੇਟੀ ਦੀ ਪਹਿਲੀ ਮੀਟਿੰਗ ਮੌਕੇ ਕਮੇਟੀ ਮੈਂਬਰਾਂ ਤੇ ਜਿਲ੍ਹਾ ਅਧਿਕਾਰੀਆਂ ਨੂੰ ਸੰਬੋਧਿਤ ਕਰਦਿਆਂ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਅਤੇ ਆਰਮੀ ਭਰਤੀ ਅਫਸਰ ਕਰਨਲ ਪ੍ਰਸ਼ਾਦ ਚਰਪੜੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਭਰਤੀ ਦਫਤਰ ਫਿਰੋਜਪੁਰ ਤੋਂ ਆਏ ਫੌਜ ਦੇ ਅਧਿਕਾਰੀਆਂ ਨੂੰ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਆਰਮੀ ਦੀਆਂ ਭਰਤੀਆਂ ਸਬੰਧੀ ਜਾਣਕਾਰੀ ਗਠਿਤ ਕਮੇਟੀ ਦੇ ਮੈਂਬਰਾਂ ਨਾਲ ਸਮੇਂ ਸਿਰ ਸਾਂਝੀ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਸਬੰਧੀ ਸੁਚੇਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਲਈ ਸੀ-ਪਾਈਟ ਕੇਂਦਰ ਹਕੂਮਤ ਸਿੰਘ ਵਾਲਾ (ਫਿਰੋਜਪੁਰ) ਵਿਖੇ ਫੋਜ ਵਿੱਚ ਭਰਤੀ ਹੋਣ ਵਾਲੇ ਪ੍ਰਾਰਥੀਆਂ ਲਈ ਟਰੇਨਿੰਗ ਕੈਂਪ ਲਗਾਏ ਜਾਣ, ਜਿੱਥੇ ਉਨ੍ਹਾਂ ਦੀ ਸਰੀਰਕ ਟਰੇਨਿੰਗ, ਪ੍ਰੀਖਿਆ ਦੀ ਟਰੇਨਿੰਗ ਅਤੇ ਰਿਹਾਇਸ਼ ਆਦਿ ਬਿਲਕੁਲ ਫਰੀ ਕਰਵਾਈ ਜਾਂਦੀ ਹੈ। ਉਨ੍ਹਾਂ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਕਿਹਾ ਕਿ ਜਿਲੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਫੋਜ ਵਿੱਚ ਭਰਤੀ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਜਿੱਥੇ ਨੌਜਵਾਨ ਭਾਰਤੀ ਫੌਜ ਵਿੱਚ ਜਾ ਕੇ ਦੇਸ਼ ਸੇਵਾ ਕਰਨਗੇ, ਉੱਥੇ ਹੀ ਉਨ੍ਹਾਂ ਨੂੰ ਉੱਤਮ ਰੁਜਗਾਰ ਤੇ ਫੌਜ ਵੱਲੋਂ ਦਿੱਤੀਆਂ ਜਾਂਦੀਆਂ ਅਨੇਕਾਂ ਸਹੂਲਤਾਂ ਦਾ ਲਾਭ ਵੀ ਮਿਲੇਗਾ।ਇਸ ਮੌਕੇ ਜਿਲਾ ਰੁਜਗਾਰ ਤੇ ਉਤਪੱਤੀ ਅਫਸਰ ਸ੍ਰੀ ਹਰਮੇਸ਼ ਕੁਮਾਰ, ਜਿਲਾ ਸਿੱਖਿਆ ਅਫਸਰ ਸ੍ਰੀ ਸਤਪਾਲ੍, ਪੰਜਾਬ ਪੁਲਿਸ ਤੋਂ ਇਸਪੈਕਟਰ ਰਮੇਸ਼ ਪਾਲ ਸਿੰਘ , ਸੈਨਿਕ ਭਲਾਈ ਦਫਤਰ ਤੋਂ ਸ੍ਰੀ ਮੰਦਰ ਸਿੰਘ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੋਂ ਮੈਡਮ ਗਗਨ ਸ਼ਰਮਾ, ਜਿਲਾ ਰੁਜਗਾਰ ਦਫਤਰ ਤੋਂ ਮੈਡਮ ਨੀਤੂ ਸਮੇਤ ਵੱਖ ਵੱਖ ਵਿਭਾਗਾਂ ਤੇ ਕਮੇਟੀ ਮੈਂਬਰ ਹਾਜ਼ਰ ਸਨ।