5 Dariya News

ਪਿੰਡਾਂ ਨੂੰ ਹਾਈ ਸਪੀਡ ਇੰਟਰਨੈਟ ਨਾਲ ਜੋੜ ਰਹੀ ਐ ਯੂ.ਪੀ.ਏ ਸਰਕਾਰ: ਰਵਨੀਤ ਬਿੱਟੂ

ਗਿੱਲ ਵਿਧਾਨ ਸਭਾ ਹਲਕੇ ਦੇ ਪਿੰਡਾਂ 'ਚ ਕੀਤਾ ਚੋਣ ਪ੍ਰਚਾਰ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 08-Apr-2014

ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਕਾਂਗਰਸ ਪਿੰਡਾਂ ਦੇ ਵਿਕਾਸ ਲਈ ਤੱਤਪਰ ਹੈ, ਜਿਸਦੇ ਤਹਿਤ ਕੇਂਦਰ ਦੀ ਯੂ.ਪੀ.ਏ ਸਰਕਾਰ ਵੱਲੋਂ ਨੈਸ਼ਨਲ ਓਪਟੀਕਲ ਫਾਇਬਰ ਸਕੀਮ ਹੇਠ ਪਿੰਡਾਂ ਨੂੰ ਹਾਈ ਸਪੀਡ ਇੰਟਰਨੇਟ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਇਥੇ ਵੱਸਣ ਵਾਲੇ ਲੋਕ ਵੀ ਤਰੱਕੀ ਦੀ ਰਾਹ 'ਚ ਹਮਰਾਹੀ ਬਣ ਸਕਣ। ਬਿੱਟੂ ਗਿੱਲ ਵਿਧਾਨ ਸਭਾ ਹਲਕੇ ਦੇ ਪਿੰਡ ਸਿੰਘਪੁਰਾ, ਬਾਰਨਹਾੜਾ ਤੇ ਤਲਵਾੜਾ, ਮਲਕਪੁਰ, ਖਹਿਰਾ ਬੇਟ, ਨੂਰਪੁਰ ਬੇਟ, ਰੱਜੋਵਾਲ, ਚਾਹੜਾ, ਕੁਤਬੇ ਗੁਜਰਾਂ, ਲਾਡੋਵਾਲ, ਬਾੜੇਵਾਲ ਡੋਗਰਾਂ, ਹੁਸੈਨਪੁਰ, ਜੱਸੀਆਂ ਆਦਿ ਪਿੰਡਾਂ 'ਚ ਆਯੋਜਿਤ ਵੱਖ ਵੱਖ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।ਬਿੱਟੂ ਨੇ ਕਿਹਾ ਕਿ ਪਿੰਡਾਂ ਦੇ ਇੰਟਰਨੈਟ ਨਾਲ ਜੁੜਨ ਨਾਲ ਇਥੇ ਵੱਸਣ ਵਾਲੇ ਲੋਕ ਵਿਦੇਸ਼ਾਂ 'ਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਅਸਾਨੀ ਨਾਲ ਸੰਪਰਕ ਕਰ ਸਕਣਗੇ। ਇਸ ਤੋਂ ਇਲਾਵਾ, ਬੱਚਿਆਂ ਤੇ ਨੌਜਵਾਨਾਂ ਨੂੰ ਬਦਲਦੇ ਜਮਾਨੇ ਨਾਲ ਆਪਣਾ ਵਿਕਾਸ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਸਰਪੱਖੀ ਵਿਕਾਸ ਦੀ ਪੱਖੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਨੈਸ਼ਨਲ ਹੋਟਰੀਕਲਚਰ ਸਕੀਮ ਹੇਠ ਪਿੰਡਾਂ 'ਚ ਪੋਲੀ ਹਾਊਸ ਬਣਾਏ ਜਾ ਰਹੇ ਹਨ। ਕੇਂਦਰ ਸਰਕਾਰ ਇਸ ਲਈ ਵਿਸ਼ੇਸ਼ ਤੌਰ 'ਤੇ 50 ਪ੍ਰਤੀਸ਼ਤ ਸਬਸਿਡੀ ਦੇ ਰਹੀ ਹੈ। ਬੀਤੇ ਦੱਸ ਸਾਲਾਂ ਦੌਰਾਨ ਕਿਸਾਨਾਂ ਨੂੰ ਫਸਲਾਂ 'ਤੇ ਮਿਲਣ ਵਾਲੇ ਘੱਟੋਂ ਘੱਟ ਸਮਰਥਨ ਮੁੱਲ 'ਚ ਬਹੁਤ ਵਾਧਾ ਹੋਇਆ ਹੈ, ਜਿਸ ਨਾਲ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ 'ਚ ਵੱਧੀ ਨਸ਼ਾਖੋਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਦੇ ਪੰਜਾਬ ਦੇ ਨੌਜਵਾਨ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖੇਡਾਂ ਰਹੀਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਲਈ ਜਾਣੇ ਜਾਂਦੇ ਸਨ। ਪਰ ਅੱਜ ਪੰਜਾਬ ਨਸ਼ਾਖੋਰੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇਸ ਲਈ ਅਕਾਲੀ ਆਗੂਆਂ ਦੀ ਲਾਲਚ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਦੀ ਸ਼ੈਅ 'ਤੇ ਸੂਬੇ 'ਚ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੱਤ ਸਾਲਾਂ ਦੌਰਾਨ ਪੰਜਾਬ ਮਾਫੀਆ ਗਿਰੋਹਾਂ ਦਾ ਅੱਡਾ ਬਣ ਚੁੱਕਾ ਹੈ। ਹਰ ਖੇਤਰ 'ਤੇ ਮਾਫੀਆ ਰਾਜ ਕਾਇਮ ਹੋ ਗਿਆ ਹੈ। ਰੇਤ, ਟਰਾਂਸਪੋਰਟ, ਕੇਬਲ ਆਦਿ ਹਰ ਖੇਤਰ ਮਾਫੀਆ ਰਾਜ ਦੇ ਕਬਜ਼ੇ 'ਚ ਹੈ। ਬਿੱਟੂ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਰਾਹੀਂ ਲੋਕਾਂ ਨੂੰ ਅਕਾਲੀ ਭਾਜਪਾ ਗਠਜੋੜ ਦੀਆਂ ਇਨ੍ਹਾਂ ਕੁਰੀਤੀਆਂ ਤੋਂ ਮੁਕਤੀ ਪਾਉਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਜਿਸਦਾ ਜਵਾਬ ਲੋਕ 30 ਅਪ੍ਰੈਲ ਨੂੰ ਦੇਣਗੇ।ਸਾਬਕਾ ਮੰਤਰੀ ਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਿਹਾ ਹੈ। ਸੂਬਾ ਸਰਕਾਰ ਦੀ ਸ਼ੈਅ 'ਤੇ ਚੱਲ ਰਹੇ ਮਾਫੀਆਰਾਜ ਨੇ ਰਿਅਲ ਅਸਟੇਟ ਬਿਜਨੇਸ ਨੂੰ ਤਬਾਹ ਕਰ ਦਿੱਤਾ ਹੈ, ਤਾਂ ਜੋ ਅਕਾਲੀ ਆਗੂ ਸਸਤੇ ਰੇਟਾਂ 'ਤੇ ਜਮੀਨਾਂ ਖ੍ਰੀਦ ਕੇ ਮੋਟਾ ਮੁਨਾਫਾ ਕਮਾ ਸਕਣ। ਉਨ੍ਹਾਂ ਨੇ ਕਿਹਾ ਕਿ ਬਾਦਲ ਅਮੀਰ ਬਣਦੇ ਜਾ ਰਹੇ ਹਨ, ਜਦਕਿ ਪੰਜਾਬ ਗਰੀਬ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਉਦਯੋਗ ਦੂਜੇ ਸੂਬਿਆਂ 'ਚ ਪਲਾਇਣ ਕਰ ਰਹੇ ਹਨ, ਜਿਸ ਨਾਲ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਲੂ ਰਾਮ ਬਾਂਸਲ, ਕਰਤਿੰਦਰ ਸਿੰਘ ਸਿੰਘਪੁਰਾ, ਕੇ.ਕੇ ਬਾਵਾ, ਗੁਰਮੇਲ ਸਿੰਘ, ਮਨਜੀਤ ਸਿੰਘ, ਇੰਦਰਜੀਤ ਸਿੰਘ, ਮਨਦੀਪ, ਸੁਸ਼ੀਲ ਮਲਹੋਤਰਾ, ਧਰਮਿੰਦਰ ਚੀਮਾ, ਬਲਬੀਰ ਸਿੰਘ ਕਲੇਰ, ਹਰਮੋਹਿੰਦਰ ਸਿੰਘ, ਕਹਿਲ ਸਿੰਘ ਖੈਹਰਾ, ਬਲਵੰਤ ਸਿੰਘ, ਹਰਦੇਵ ਸਿੰਘ ਲਾਦੀਆਂ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਜੱਸੀਆਂ, ਤਰਲੋਚਨ ਸਿੰਘ ਜੱਸੀਆਂ, ਬਲਬੀਰ ਸਿੰਘ ਜੱਸੀਆਂ, ਲਵਲੀ ਚੌਧਰੀ ਵੀ ਮੌਜ਼ੂਦ ਰਹੇ।