ਬਾਜਵਾ ਦਾ ਪਿਛੋਕੜ ਤੇ ਗੁਰਦਾਸਪੁਰ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਸਮਰਥਾ ਹੀ ਉਹਨਾਂ ਨੂੰ ਡਰਾਉਣ ਲੱਗੀ : ਸੁਖਬੀਰ ਸਿੰਘ ਬਾਦਲ
ਬਾਜਵਾ ਐਲਾਨ ਦੇ ਬਾਵਜੂਦ ਕਾਦੀਆਂ ਰੇਲ ਲਿੰਕ ਜਾਂ ਰੇਲ ਕੋਚ ਫੈਕਟਰੀ ਤੇ ਵਿਸ਼ਵ ਯੂਨੀਵਰਸਿਟੀ ਸਥਾਪਿਤ ਕਰਵਾਉਣ 'ਚ ਅਸਫਲ ਰਹੇ : ਸੁਖਬੀਰ
5 ਦਰਿਆ ਨਿਊਜ਼
ਚੰਡੀਗੜ੍ਹ 08-Apr-2014
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਪ੍ਰਤਾਪ ਸਿੰਘ ਬਾਜਵਾ ਦਾ ਪਿਛੋਕੜ ਅਤੇ ਉਹਨਾਂ ਵੱਲੋਂ ਗੁਰਦਾਸਪੁਰ ਪਾਰਲੀਮਾਨੀ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇਕ ਰਨ 'ਚ ਉਹਨਾਂ ਦੀ ਅਸਮਰਥਾ ਹੀ ਉਹਨਾਂ ਦੇ ਡਰ ਦਾ ਕਾਰਨ ਬਣ ਰਹੀ ਹੈ ਤੇ ਉਹ ਇਕ ਲੱਖ ਤੋਂ ਵਧੇਰੇ ਵੋਟਾਂ ਦੇ ਰਿਕਾਰਡ ਫਰਕ ਨਾਲ ਚੋਣ ਹਾਰ ਜਾਣਗੇ।ਅਕਾਲੀ ਦਲ ਦੇ ਪ੍ਰਧਾਨ, ਜੋ 10 ਅਪ੍ਰੈਲ ਨੂੰ ਗੁਰਦਾਸਪੁਰ ਪਾਰਲੀਮਾਨੀ ਹਲਕੇ ਦੇ ਪਹਿਲੇ ਦੌਰੇ 'ਤੇ ਆ ਰਹੇ ਹਨ ਤੇ ਸ੍ਰੀ ਬਾਜਵਾ ਦੇ ਜੱਦੀ ਹਲਕੇ ਕਾਦੀਆਂ ਦੇ ਨਾਲ ਨ ਾਲ ਬਟਾਲਾ ਤੇ ਡੇਰਾ ਬਾਬਾ ਨਾਨਕ ਵਿਖੇ ਵੀ ਜਾਣਗੇ, ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਕਾਂਗਰਸੀਆਂ ਦੀ ਬਗਾਵਤ ਦਾ ਵੀ ਸਾਮਹਣਾ ਕਰਨਾ ਪਵੇਗਾ ਕਿਉਂਕਿ ਇਹਨਾਂ ਕਾਂਗਰਸੀਆਂ ਨੇ ਪ੍ਰਦੇਸ਼ ਕਾਂਗਰਸ ਮੁਖੀ ਨੂੰ ਹਰਾਉਣ ਲਈ ਹੱਥ ਮਿਲਾ ਲਿਆ ਹੈ। ਉਹਨਾਂ ਕਿਹਾ ਕਿ ਬਾਜਵਾ ਦੇ ਪਰਿਵਾਰਕ ਪਿਛੋਕੜ ਜਿਸ ਕਾਰਨ ਸਾਰੇ ਉਸਾਰੂ ਸੋਚ ਵਾਲੇ ਉਹਨਾਂ ਨੂੰ ਅਣਡਿੱਠ ਕਰਨਾ ਚਾਹੁੰਦੇ ਹਨ, ਦੇ ਕਾਰਨ ਵੀ ਉਹਨਾਂ ਦੀ ਸਾਖ਼ ਨੂੰ ਖੋਰਾ ਲੱਗਿਆ ਹੈ। ਉਹਨਾਂ ਕਿਹਾ ਕਿ ਬਾਜਵਾ ਹਰ ਸਾਹਮਣੇ ਬੈਠੇ ਵਿਅਕਤੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ ਪਰ ਜਦੋਂ ਉਹ ਵਿਅਕਤੀ ਪਿੱਠ ਮੋੜਦਾ ਹੈ ਤਾਂ ਉਸਦਾ ਮਖੌਲ ਉਡਾ ਕੇ ਉਸਦੀ ਬਦਨਾਮੀ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਇਹ ਸੁਭਾਅ ਹੁਣ ਜੱਗ ਜਾਹਰ ਹੋ ਗਿਆ ਹੈ ਤੇ ਹੁਣ ਕੋਈ ਵੀ ਉਹਨਾਂ ਦੀ ਗੱਲ ਵਿਚ ਵਿਸ਼ਵਾਸ ਨਹੀਂ ਕਰਦਾ। ਉਹਨਾਂ ਕਿਹਾ ਕਿ ਗੁਰਦਾਸਪੁਰ ਪਾਰਲੀਮਾਨੀ ਹਲਕੇ ਦੇ ਕਾਂਗਰਸੀ ਵਿਧਾਇਕ ਵੀ ਬਾਜਵਾ ਦੀ ਚੋਣ ਮੁਹਿੰਮ ਤੋਂ ਕਿਨਾਰਾ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਮੁਖੀ ਗੁਰਦਾਸਪੁਰ ਦੇ ਲੋਕਾਂ ਤੋਂ ਇਸ ਵੀ ਭੱਜ ਰਹੇ ਹਨ ਕਿਉਂਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਬਾਜਵਾ ਨੇ 38 ਕਿਲੋਮੀਟਰ ਕਾਦੀਆਂ ਰੇਲ ਲਿੰਕ ਦਾ ਗੱਜ ਵੱਜ ਕੇ ਐਲਾਨ ਕੀਤਾ ਸੀ ਤੇ ਤਿੰਨ ਸਾਲ ਪਹਿਲਾਂ ਦਾਅਵਾ ਕੀਤਾ ਸੀ ਕਿ ਇਸਨੂੰ ਰੇਲ ਬਜਟ ਵਿਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੇ ਤਾਂ ਰੇਲ ਮੰਤਰਾਲੇ ਦੇ ਅਧਿਕਾਰੀ ਵੀ ਘਰ ਨਾਸ਼ਤੇ ਵਾਸਤੇ ਸੱਦ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਸੀ ਪਰ ਇਹ ਰੇਲ ਲਾਈਨ ਦਾ ਇਕ ਇੰਚ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ।ਪ੍ਰਦੇਸ਼ ਕਾਂਗਰਸ ਮੁਖੀ ਵੱਲੋਂ ਪੂਰੇ ਨਾ ਕੀਤੇ ਵਾਅਦਿਆਂ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਵਾਅਦਾ ਕੀਤਾ ਸੀ ਕਿ ਕਲਾਨੌਰ ਵਿਚ ਰੇਲ ਕੋਚ ਫੈਕਟਰੀ ਲੱਗੇਗੀ ਅਤੇ ਉਹਨਾਂ ਦੇ ਹਲਕੇ ਵਿਚ ਵਿਸ਼ਵ ਯੂਨੀਵਰਸਿਟੀ ਬਣੇਗੀ ਪਰ ਇਹ ਸਾਰੇ ਵਾਅਦੇ ਸਿਰਫ ਵਾਅਦੇ ਹੀ ਬਣ ਕੇ ਰਹਿ ਗਏ ਤੇ ਇਸੇ ਕਾਰਨ ਹੁਣ ਬਾਜਵਾ ਨੂੰ ਲੋਕਾਂ ਦਾ ਸਾਹਮਣਾ ਕਰਨ ਵਿਚ ਔਖਿਆਈ ਹੋ ਰਹੀ ਹੈ ਤੇ ਉਹ ਆਨੇ ਬਹਾਲੇ ਹਲਕੇ ਤੋਂ ਭੱਜਣਾ ਚਾਹੁੰਦੇ ਹਨ।
ਬਾਦਲ ਨੇ ਕਿਹਾ ਕਿ ਦੂਜੇ ਪਾਸੇ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਵਿਨੋਦ ਖੰਨਾ ਹਨ ਜਿਹਨਾਂ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਤੇ ਉਹ ਅਣਥੱਕ ਵਰਕਰ ਹਨ। ਉਹਨਾਂ ਕਿਹਾ ਕਿ ਖੰਨਾ ਸਾਹਿਬ ਨੇ ਹਲਕੇ ਦੇ ਦੂਰ ਦੁਰਾਡੇ ਦੇ ਪਿੰਡਾ ਨੂੰ ਨੌ ਪੁੱਲ ਬਣਾ ਕੇ ਆਪਸ ਵਿਚ ਜੋੜ ਕੇ ਆਪਣਾ ਨਾਂ ਕਮਾਇਆ ਹੈ। ਉਹਨਾਂ ਦੇ ਬਣਾਏ ਪੁੱਲਾਂ ਦੀ ਬਦੌਲਤ ਆਉਣਾ ਜਾਣਾ ਸੁਖਾਲਾ ਹੋਇਆ ਹੈ ਤੇ ਇਸ ਸਦਕਾ ਵਪਾਰਕ ਗਤੀਵਿਧੀਆਂ ਵੱਧ ਗਈਆਂ ਹਨ।ਉਹਨਾਂ ਕਿਹਾ ਕਿ ਖ ੰਨਾ ਨੇ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਬਰਾਬਰ ਦੀ ਤਰਜੀਹ ਦਿੱਤੀ ਤੇ ਆਪਣਾ ਐਮ ਪੀ ਫੰਡ ਲੋਕਾਂ ਦੀ ਤਸੱਲੀ ਅਨੁਸਾਰ ਖਰਚ ਕੀਤਾ । ਉਹਨਾਂ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਸ੍ਰੀ ਵਿਨੋਦ ਖੰਨਾ ਦੀ ਲੀਡਰਸ਼ਿਪ ਵਿਚ ਪੂਰੀ ਤਰ੍ਹਾਂ ਇਕਜੁੱਟ ਹੈ ਜਦਕਿ ਕਾਂਗਰਸ ਧੜੇਬੰਦੀ 'ਚ ਵੰਡੀ ਹੋਈ ਹੈ ਅਤੇ ਪ੍ਰਦੇਸ਼ ਕਾਂਗਰਸ ਮੁਖੀ ਦੀ ਉਮੀਦਵਾਰੀ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੀ।