5 Dariya News

ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਨੇ ਕੀਤੇ ਅਨੇਕਾਂ ਉਪਰਾਲੇ

5 Dariya News

ਫਾਜਿ਼ਲਕਾ 20-Feb-2022

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਕਮ ਜਿ਼ਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਦੀ ਅਗਵਾਈ ਵਿਚ ਫਾਜਿ਼ਲਕਾ ਜਿ਼ਲ੍ਹੇ ਵਿਚ ਵੋਟਰਾਂ ਨੂੰ ਮਤਦਾਨ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਗਏ। ਬੀਤੇ ਦਿਨ ਜਿੱਥੇ ਡਿਪਟੀ ਕਮਿਸ਼ਨਰ ਨੇ ਖੁਦ ਵੋਟਾਂ ਦਾ ਸੰਦੇਸ਼ ਦਿੰਦੇ ਸਲੋਗਨਾਂ ਨਾਲ ਮਹਿੰਦੀ ਲਗਵਾਈ ਉਥੇ ਹੀ ਉਹ ਖੁਦ ਦਿਵਿਆਂਗ, ਨੌਜ਼ਵਾਨ ਅਤੇ 80 ਸਾਲ ਤੋਂ ਵੱਡੀ ਉਮਰ ਦੇ ਵੋਟਰਾਂ ਦੇ ਘਰਘਰ ਜਾ ਕੇ ਉਨ੍ਹਾਂ ਨੂੰ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਸੀ।ਇਸ ਮੌਕੇ ਮਾਡਰਨ ਬੂਥਾਂ, ਪਿੰਕ ਬੂਥਾਂ ਤੇ ਪੀਡਬਲਯੂਡੀ ਬੂਥਾਂ ਤੇ ਲਾਇਵ ਚੋਣ ਮਸਕਟ ਸ਼ੇਰਾ ਵੀ ਵੋਟਰਾਂ ਦੇ ਸਵਾਗਤ ਲਈ ਹਾਜਰ ਰਿਹਾ। ਇਸ ਤੋਂ ਬਿਨ੍ਹਾਂ ਇੰਨ੍ਹਾਂ ਬੂਥਾਂ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਸਨ।ਇਸ ਤੋਂ ਬਿਨ੍ਹਾਂ ਇੰਦੋਰਾ ਬ੍ਰਦਰਜ਼ ਮਿਉਜੀਕਲ ਗਰੁੱਪ ਵੱਲੋਂ ਵੀ ਅਬੋਹਰ, ਜਲਾਲਾਬਾਦ ਅਤੇ ਫਾਜਿਲ਼ਕਾ ਵਿਚ ਲਾਇਵ ਸ਼ੋਅ ਕਰਕੇ ਵੋਟਰਾਂ ਨੂੰ ਮਤਦਾਨ ਲਈ ਜਾਗਰੂਕ ਕੀਤਾ ਗਿਆ। ਇਸ ਗਰੁੱਪ ਦੇ ਲੀਡ ਸਿੰਗਰ ਅੰਕਿਤ ਇੰਦੋਰਾ ਦੇ ਨਾਲ ਨਾਲ ਅਵਿਸ ਇੰਦੋਰਾ, ਅਮਨ ਇੰਦੋਰਾ ਅਤੇ ਸਾਵਨ ਠਠਈ ਨੇ ਲੋਕਾਂ ਨੂੰ ਜਾਗਰੂਕ ਕੀਤਾ।    ਇਸ ਮੌਕੇ ਐਨ.ਸੀ.ਸੀ., ਐਨ.ਐਸ.ਐਸ ਤੇ ਸਕਾਉਟ ਵਲੰਟੀਅਰ ਆਉਣ ਵਾਲੇ ਵੋਟਰਾਂ ਦੀ ਸਹਾਇਤਾ ਲਈ ਤੈਨਾਤ ਹਨ।