5 Dariya News

ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਦੇ ਰੋਡ ਸ਼ੋਅ ਵਿਚ ਭਾਰੀ ਭੀੜ ਇਕੱਠੀ ਹੋਈ

ਪੰਜ ਸਾਲ ਦਾ ਸਮਾਂ ਦਿਓ, ਮੋਹਾਲੀ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਸੰਜੀਵ ਵਸ਼ਿਸ਼ਟ

5 Dariya News

ਮੋਹਾਲੀ 18-Feb-2022

ਕਿਸੇ ਵੀ ਉਮੀਦਵਾਰ ਦੀ ਰੈਲੀ ਜਾਂ ਰੋਡ ਸ਼ੋਅ ਵਿਚ ਜੁੜਨ ਵਾਲੀ ਭੀੜ ਤੋਂ ਉਸੀ ਜਿੱਤ ਹਾਰ ਦਾ ਅੰਦਾਜਾ ਲਗਾਇਆ ਜਾਂਦਾ ਹੈ। ਮੋਹਾਲੀ ਹਲਕੇ ਦੇ ਲੋਕਾਂ ਨੇ ਜਿੱਥੇ ਰੈਲੀਆਂ ਦੌਰਾਨ ਭਰਪੂਰ ਸਮਰਥਨ ਦਿਤਾ, ਉੱਥੇ ਹੀ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਮੋਹਾਲੀ ਤੋਂ ਭਾਜਪਾ ਦੀ ਸੀਟ ਨੂੰ ਪੱਕਾ ਕਰ ਦਿਤਾ ਹੈ। ਇਹ ਪ੍ਰਗਟਾਵਾ ਮੋਹਾਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ । ਇਹ ਰੋਡ ਸ਼ੋਅ ਮੋਹਾਲੀ ਦੇ ਫ਼ੇਜ਼ 11 ਤੋਂ ਸ਼ੁਰੂ ਹੋ ਕੇ ਫ਼ੇਜ਼ 10, 9 ,8, 7  ਤੋ ਫ਼ੇਜ਼ ਤਿੰਨ ਤੋ ਘੁੰਮਦੇ ਹੋਏ  ਫ਼ੇਜ਼ ਪੰਜ ਤੋਂ ਸ਼ਾਹੀਮਾਜਰਾ ਰਾਹੀਂ ਬਲੌਂਗੀ ਜਾ ਕੇ ਸਮਾਪਤ ਹੋਇਆ ।ਰੋਡ ਸ਼ੋਅ ਦੌਰਾਨ ਸੰਜੀਵ ਵਸ਼ਿਸ਼ਟ ਦੇ ਸਮਰਥਕ ਵੱਡੀ ਗਿਣਤੀ ਵਿਚ ਟਰੈਕਟਰਾਂ, ਮੋਟਰਸਾਈਕਲਾਂ, ਕਾਰਾਂ ਅਤੇ ਆਟੋ ਵਿਚ ਸ਼ਾਮਿਲ ਹੋਏ। ਭਾਜਪਾ ਦੇ ਝੰਡੇ ਲੱਗੀਆਂ ਹੋਈਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਅਤੇ ਸੰਜੀਵ ਵਸ਼ਿਸ਼ਟ ਜ਼ਿੰਦਾਬਾਦ ਦੇ ਨਾਅਰੇ ਭਾਜਪਾ ਉਮੀਦਵਾਰ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਨੂੰ ਵਿਖਾ ਰਹੇ ਸਨ।ਇਸ ਦੌਰਾਨ ਸੰਜੀਵ ਵਸ਼ਿਸ਼ਟ ਦਾ ਥਾਂ ਥਾਂ ਤੇ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਫੁੱਲਾਂ ਦੇ ਹਾਰ ਪਹਿਨਾਉਂਦੇ ਹੋਏ ਫੁੱਲਾਂ ਦੀ ਵਰਖਾ ਕੀਤੀ ।ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਲੋਕ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਜਿਹੀਆਂ ਪਾਰਟੀਆਂ ਨੂੰ ਵੇਖ ਅਜ਼ਮਾ ਚੁੱਕੇ ਹਨ। 

ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰ ਆਪਣੇ ਉਮੀਦਵਾਰ ਖੜੇ ਕੀਤੇ ਹਨ। ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਕੰਮਾਂ ਤੇ ਭਰੋਸਾ ਹੈ। ਵਸ਼ਿਸ਼ਟ ਨੇ ਕਿਹਾ ਕਿ ਲੋਕਾਂ ਵੱਲੋਂ ਰੋਡ ਸ਼ੋਅ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਦੇ ਹੋਏ ਸਿੱਧ  ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦਾ ਅਸਲ ਵਿਕਾਸ ਕਰ ਸਕਦੀ ਹੈ।ਵਸ਼ਿਸ਼ਟ ਨੇ ਮੋਹਾਲੀ ਦੇ ਵਿਕਾਸ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਮੋਹਾਲੀ ਦੇ ਅਸਲ ਵਿਕਾਸ ਸਿਰਫ਼ ਭਾਜਪਾ ਦੀ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੀ ਸੰਭਵ ਹੈ। ਜੇਕਰ ਮੋਹਾਲੀ ਵਿਚ ਆਈ ਟੀ ਕੰਪਨੀਆਂ ਅਤੇ ਉਦਯੋਗ ਲਿਆਉਣੇ ਹਨ ਤਾਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਸਪੈਸ਼ਲ ਜ਼ੋਨ ਬਣਾ ਕੇ ਵਿਸ਼ੇਸ਼ ਪੈਕੇਜ ਲੈਣੇ ਜ਼ਰੂਰੀ ਹਨ। ਇਸ ਸਭ ਸਿਰਫ਼ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆ ਕੇ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮੋਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੇ ਪੰਜ ਸਾਲ ਦਾ ਸਮਾਂ ਆਪਣੀ ਕਮਾਈ ਅਤੇ ਆਪਣੇ ਪਰਿਵਾਰ ਨੂੰ ਵੱਡੇ ਵੱਡੇ ਅਹੁਦੇ ਦਿਵਾਉਣ ਵਿਚ ਲਗਾ ਦਿਤਾ। ਜਿਸ ਤਰਾਂ ਬਲਬੀਰ ਸਿੱਧੂ ਤੇ ਲਗਾਤਾਰ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਸ਼ਹਿਰੀ ਜ਼ਮੀਨਾਂ ਤੇ  ਕਬਜ਼ੇ ਕਰਨ ਦੇ ਇਲਜ਼ਾਮ ਲੱਗ ਰਹੇ ਸਨ ਉਨ੍ਹਾਂ ਦੀ ਹਾਰ ਯਕੀਨੀ ਹੈ । ਇਸੇ ਤਰਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਜੋ ਕਿ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਨੂੰ ਤਾਂ ਲੋਕ ਪਹਿਲਾਂ ਹੀ ਕੌਂਸਲਰ ਦੀ ਚੋਣ ਮੌਕੇ ਹੀ ਨਕਾਰ ਚੁੱਕੇ ਹਨ। ਸੋ ਲੋਕ ਇਸ ਵਾਰ ਵੋਟ ਪੰਜਾਬ ਦੇ ਵਿਕਾਸ ਲਈ ਪਾਉਣਗੇ ਨਾ ਕਿ ਕਿਸੇ ਦੇ ਬਹਿਕਾਵੇ ਜਾਂ ਝੂਠੇ ਲਾਰਿਆਂ ਦੇ ਸ਼ਿਕਾਰ ਹੋ ਕੇ ਅਗਲੇ ਪੰਜ ਸਾਲ ਪਛਤਾਉਣਗੇ। ਇਸ ਮੌਕੇ ਤੇ ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਦੇ ਨਾਲ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ, ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ, ਅਦਾਕਾਰਾ ਮਾਹੀ ਗਿੱਲ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਦੇ ਨੇਤਾਵਾਂ ਨੇ ਇਸ ਰੋਡ ਸ਼ੋਅ ਵਿਚ ਹਿੱਸਾ ਲਿਆ।