ਕੇਜਰੀਵਾਲ ਅਤੇ ਆਪ ਦਾ ਦਿੱਲੀ ਮਾਡਲ ਨਕਲੀ, ਦਿੱਲੀ ਦੇ ਵਾਸੀ ਅੱਜ ਵੀ ਸਹੂਲਤਾਂ ਨੂੰ ਤਰਸ ਰਹੇ : ਸੰਦੀਪ ਸਿੰਘ
5 Dariya News
ਮੋਹਾਲੀ 17-Feb-2022
ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਦਿੱਲੀ ਮਾਡਲ ਸਿਰਫ਼ ਝੂਠ ਦਾ ਪੁਲੰਦਾ ਹੈ । ਜਦ ਕਿ ਅਸਲੀਅਤ ਵਿਚ ਆਪ ਦੀ ਸੋਚ ਸਿਰਫ਼ ਪੰਜਾਬ ਵਿਚਲਾ ਧਨ ਲੁੱਟਣ ਤੱਕ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਮੋਹਾਲੀ ਵਿਚ ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਕੀਤਾ । ਸੰਦੀਪ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੇ ਪੁਰਾਣੇ ਖ਼ਾਸ ਸਾਥੀ ਕੁਮਾਰ ਵਿਸ਼ਵਾਸ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਵੱਖਵਾਦੀਆਂ ਦਾ ਸਮਰਥਕ ਸੀ। ਕੁਮਾਰ ਵਿਸ਼ਵਾਸ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਇਕ ਵਾਰ ਕਿਹਾ ਸੀ ਕਿ ਉਹ ਜਾਂ ਤਾਂ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਜਾਂ ਖ਼ਾਲਿਸਤਾਨ ਦੇ ਆਜ਼ਾਦ ਦੇਸ ਦਾ ਪਹਿਲਾ ਪ੍ਰਧਾਨ ਮੰਤਰੀ ਬਣੇਗਾ। ਇਸ ਤਰਾਂ ਕੇਜਰੀਵਾਲ ਦਾ ਦੋਹਰਾ ਚਿਹਰਾ ਸਾਹਮਣੇ ਆ ਜਾਂਦਾ ਹੈ।ਸੰਦੀਪ ਸਿੰਘ ਨੇ ਕਿਹਾ ਕਿ ਲੋਕਪਾਲ ਦਾ ਮੁੱਦਾ ਬਣਾ ਕੇ ਸੱਤਾ ਵਿਚ ਆਈ ਕੇਜਰੀਵਾਲ ਦੀ ਪਾਰਟੀ ਲਈ ਹੁਣ ਲੋਕਪਾਲ ਕਿਥੇ ਹੈ, ਇਹ ਸਭ ਜਾਣਦੇ ਹਨ। ਕੇਜਰੀਵਾਲ ਦੇ ਦਿੱਲੀ ਵਿਚ ਇਕ ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕੀਤੀ ਸੀ, ਜਰਾ ਕੇਜਰੀਵਾਲ ਦੱਸਣ ਕਿ ਉੱਥੇ ਇਕ ਹਜ਼ਾਰ ਮਹੱਲਾ ਕਲੀਨਿਕ ਬਣ ਗਏ ਹਨ। ਜੇਕਰ ਦਿੱਲੀ ਵਿਚ ਪੰਜ ਸਾਲਾਂ ਵਿਚ ਇਕ ਹਜ਼ਾਰ ਮਹੱਲਾ ਕਲੀਨਿਕ ਨਹੀਂ ਬਣ ਸਕੇ ਤਾਂ ਪੰਜਾਬ ਵਿਚ ਸੋਲ੍ਹਾਂ ਹਜ਼ਾਰ ਮਹੱਲਾ ਕਲੀਨਿਕ ਉਹ ਕਿਸ ਤਰਾਂ ਬਣਾਉਣਗੇ। ਇਸੇ ਤਰਾਂ ਕੇਜਰੀਵਾਲ ਕਹਿੰਦੇ ਹਨ ਕਿ ਪੰਜਾਬ ਦੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਸਚਾਈ ਇਹ ਹੈ ਕਿ ਦਿੱਲੀ ਵਿਚ ਹਾਲੇ ਤੱਕ ਗੈੱਸਟ ਫਕੈਲਟੀ ਪੱਕੀ ਨਹੀ ਕੀਤੀ ਗਈ। ਸੰਦੀਪ ਸਿੰਘ ਨੇ ਕਿਹਾ ਕਿ ਕੇਜਰੀਵਾਲ ਦਿਲੀ ਦੇ ਸੋਲ੍ਹਾਂ ਹਜ਼ਾਰ ਸੁਕੇਅਰ ਕਿੱਲੋਮੀਟਰ ਦੇ ਇਲਾਕੇ ਨੂੰ ਫੈਲੀ ਗੰਦਗੀ ਨੂੰ ਵੀ ਪੰਜ ਸਾਲਾਂ ਵਿਚ ਸਾਫ਼ ਨਹੀਂ ਕਰ ਸਕੇ।
ਅੱਜ ਵੀ ਪ੍ਰਦੂਸ਼ਣ ਲਈ ਕੋਰਟ ਵਿਚ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਦੱਸ ਕੇ ਝੂਠ ਬੋਲਦੇ ਹਨ। ਫਿਰ ਪੰਜਾਬ ਦੇ ਪੰਜਾਹ ਹਜ਼ਾਰ ਸੁਕੇਅਰ ਕਿੱਲੋਮੀਟਰ ਦੇ ਇਲਾਕੇ ਲਈ ਹੁਣ ਪਾਕਿਸਤਾਨ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਕਹਿਣਾ ਸ਼ੁਰੂ ਕਰ ਦੇਣਗੇ।ਉਨ੍ਹਾਂ ਕਿਹਾ ਕਿ ਉਦਯੋਗ ਜਗਤ, ਹੋਟਲ, ਏਅਰਪੋਰਟ ਸਮੇਤ ਹੋਰ ਸੋਮਿਆਂ ਦੇ ਟੈਕਸਾਂ ਰਾਹੀਂ ਕਮਾਈ ਵਾਲੇ ਦਿਲੀ ਸ਼ਹਿਰ ਦੀ ਕਮਾਈ ਨੂੰ ਪੰਜ ਲੱਖ ਕਰੋੜ ਦੇ ਕਰਜ਼ੇ ਥੱਲੇ ਦੱਬੇ ਖੇਤੀ ਪ੍ਰਧਾਨ ਪੰਜਾਬ ਰਾਜ ਦੀ ਕਿਸ ਤਰਾਂ ਤੁਲਨਾ ਕਰ ਸਕਦੇ ਹਨ।ਜਿੱਥੇ ਟੈਕਸ ਦੇ ਸੋਮੇ ਬਹੁਤ ਘੱਟ ਹਨ । ਸੰਦੀਪ ਸਿੰਘ ਨੇ ਪੱਤਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਦ ਕੇਜਰੀਵਾਲ ਸਭ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਗੱਲ ਕਰਨ ਤਾਂ ਉਨ੍ਹਾਂ ਨੂੰ ਜ਼ਰੂਰ ਪੁੱਛਣਾ ਕਿ ਇਸ ਲਈ ਉਹ ਆਮਦਨ ਦੇ ਸੋਮੇ ਕਿਥੋਂ ਲਿਆਉਣਗੇ।ਇਸੇ ਤਰਾਂ ਕਾਂਗਰਸੀ ਨੇ ਵੀ ਸਾਰਾ ਸਮਾਂ ਆਪਣੀ ਕਮਾਈ ਵਿਚ ਹੀ ਲਗਾ ਦਿਤਾ। ਕਾਂਗਰਸੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਸਿਰਫ਼ 111 ਗਿਆਰਾਂ ਦਿਨ ਪਹਿਲਾਂ ਬਣੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰੋਂ ਈ ਡੀ ਦੇ ਛਾਪੇ ਦੌਰਾਨ ਗਿਆਰਾਂ ਕਰੋੜ ਦੇ ਕਰੀਬ ਰੁਪਏ ਕਿਥੋਂ ਆਏ ।ਹਰਿਆਣਾ ਦੇ ਖੇਡ ਮੰਤਰੀ ਨੇ ਕਿਹਾ ਕਿ ਮੋਹਾਲੀ ਦੇ ਕਾਂਗਰਸੀ ਵਿਧਾਇਕ ਨੇ ਵੀ ਪੰਜ ਸਾਲ ਦਾ ਸਮਾਂ ਆਪਣੀ ਕਮਾਈ ਅਤੇ ਆਪਣੇ ਪਰਿਵਾਰ ਨੂੰ ਵੱਡੇ ਵੱਡੇ ਅਹੁਦੇ ਦਿਵਾਉਣ ਵਿਚ ਲਗਾ ਦਿਤਾ। ਜਿਸ ਤਰਾਂ ਬਲਬੀਰ ਸਿੱਧੂ ਤੇ ਲਗਾਤਾਰ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਇਲਜ਼ਾਮ ਲੱਗ ਰਹੇ ਸਨ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਪਹਿਲਾਂ ਇਨਾ ਇਲਜ਼ਾਮਾਂ ਤੋਂ ਮੁਕਤ ਹੋਣਾ ਚਾਹੀਦਾ ਸੀ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਜੋ ਕਿ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਨੂੰ ਲੋਕ ਪਹਿਲਾਂ ਹੀ ਕੌਂਸਲਰ ਦੀ ਚੋਣ ਮੌਕੇ ਹੀ ਨਕਾਰ ਚੁੱਕੇ ਹਨ। ਜਦ ਕਿ ਮੋਹਾਲੀ ਦੇ ਲੋਕ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਦੇ ਹੱਕ ਵਿਚ ਵੋਟਾਂ ਪਾਉਣ ਦਾ ਮਨ ਬਣਾ ਚੁੱਕੇ ਹਨ।ਸੰਦੀਪ ਸਿੰਘ ਨੇ ਮੋਹਾਲੀ ਦੇ ਜ਼ਮੀਨੀ ਪੱਧਰ ਦੇ ਵਿਕਾਸ ਲਈ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ।