5 Dariya News

ਗੁਰੂ ਨਾਨਕ ਮਾਰਕੀਟ ਪ੍ਰਧਾਨ ਰਿੰਕੂ ਦੀ ਅਗਵਾਈ ਹੇਠ ਹੋਈ ਵਿਸ਼ਾਲ ਚੋਣ ਮੀਟਿੰਗਾਂ ਵਿੱਚ ਬਲਬੀਰ ਸਿੱਧੂ ਨੇ ਕੀਤਾ ਐਲਾਨ

ਕਾਂਗਰਸ ਦੀ ਸਰਕਾਰ ਆਉਣ ਤੇ ਗੁਰੂ ਨਾਨਕ ਮਾਰਕੀਟ ਦੇ ਦੁਕਾਨਦਾਰਾਂ ਨੂੰ ਮਿਲਣਗੀਆਂ ਪੱਕੀਆਂ ਦੁਕਾਨਾਂ : ਬਲਬੀਰ ਸਿੰਘ ਸਿੱਧੂ

5 Dariya News

ਮੁਹਾਲੀ 17-Feb-2022

ਮੁਹਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਨੇ ਮੁਹਾਲੀ ਦੇ ਫੇਜ਼ ਇੱਕ ਦੀ ਗੁਰੂ ਨਾਨਕ ਮਾਰਕੀਟ ਵਿਖੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਦੀ ਅਗਵਾਈ ਹੇਠ ਕਰਵਾਈ ਵਿਸ਼ਾਲ  ਚੋਣ ਮੀਟਿੰਗ ਨੂੰ ਸੰਬੋਧਨ ਕੀਤਾ।ਇਸ ਮੌਕੇ ਬੋਲਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿੱਚ ਹੀ ਵਪਾਰ ਪ੍ਰਫੁੱਲਤ ਹੁੰਦਾ ਹੈ ਅਤੇ ਛੋਟੇ ਦੁਕਾਨਦਾਰਾਂ ਨੂੰ ਭਾਰੀ ਰਾਹਤ ਮਿਲਦੀ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਆਉਣ ਤੇ ਗੁਰੂ ਨਾਨਕ ਮਾਰਕੀਟ ਨੂੰ ਪੱਕਾ ਕੀਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਵਿਚ ਕੀਤੇ ਗਏ ਵਿਕਾਸ ਦੇ ਦਮ ਤੇ ਚੋਣ ਮੈਦਾਨ ਵਿੱਚ ਆਏ ਹਨ ਅਤੇ ਮੁਹਾਲੀ ਵਿੱਚ ਲਗਾਤਾਰ ਚੱਲ ਰਹੇ ਕਰੋੜਾਂ ਰੁਪਏ ਵਿਕਾਸ ਕਾਰਜਾਂ ਨਾਲ ਇਸ ਗੱਲ ਦਾ ਪ੍ਰਤੱਖ ਸਬੂਤ ਹੈ।ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਮਾਰਕੀਟ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਨੇ ਬਲਬੀਰ ਸਿੰਘ ਸਿੱਧੂ  ਦਾ ਆਪਣੇ ਦੁਕਾਨਦਾਰ ਸਾਥੀਆਂ ਨਾਲ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਰਿੰਕੂ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਇਲਾਕੇ ਦੇ ਉਹ ਆਗੂ ਹਨ ਜੋ ਹਰ ਵਰਗ ਦੇ ਦੁੱਖ ਸੁੱਖ ਵੇਲੇ ਡਟ ਕੇ ਨਾਲ ਖੜ੍ਹਦੇ ਹਨ ਅਤੇ ਸਮੱਸਿਆਵਾਂ ਦਾ ਫੌਰੀ ਤੌਰ ਤੇ ਹੱਲ ਕਰਵਾਉਂਦੇ ਹਨ। 

ਉਨ੍ਹਾਂ ਕਿਹਾ ਕਿ ਮੁਹਾਲੀ ਦਾ ਜਿੰਨਾ ਵਿਕਾਸ ਪਿਛਲੇ ਪੰਜ ਵਰ੍ਹਿਆਂ ਵਿੱਚ ਹੋਇਆ ਹੈ ਅਤੇ ਵਪਾਰ ਨੂੰ ਬੜ੍ਹਾਵਾ ਮਿਲਿਆ ਹੈ ਉਨ੍ਹਾਂ ਪਿਛਲੀਆਂ ਸਰਕਾਰਾਂ ਵੇਲੇ ਕਦੇ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਮਾਰਕੀਟ ਦੇ ਸਮੂਹ ਦੁਕਾਨਦਾਰ ਬਲਬੀਰ ਸਿੰਘ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਕਮਰਕੱਸੇ ਕਰੀ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਬਾਂਹ ਕਿਸੇ ਵੀ ਹੋਰ ਉਮੀਦਵਾਰ ਨੇ ਨਹੀਂ ਫੜਨੀ। ਵਹਿਸ਼ੀ ਬਾਲਣ ਉਨ੍ਹਾਂ ਕਿਹਾ ਕਿ ਪਿਛਲੇ ਲਈ ਕੁਲਵੰਤ ਸਿੰਘ ਇੱਕ ਸਰਮਾਏਦਾਰ ਕਾਰਪੋਰੇਟ ਹੈ ਜਿਸ ਦਾ ਕੰਮ ਛੋਟੇ ਦੁਕਾਨਦਾਰਾਂ ਦਾ ਵਪਾਰ ਹੜੱਪਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਹੋਵੇ ਤਾਂ ਕੁਲਵੰਤ ਸਿੰਘ ਤਾਂ ਕਦੇ ਲੋਕਾਂ ਨੂੰ ਮਿਲ ਕੇ ਵੀ ਰਾਜ਼ੀ ਨਹੀਂ ਹੁੰਦਾ  ਤੇ ਇਹੀ ਕਾਰਨ ਹੈ ਕਿ ਕੁਲਵੰਤ ਸਿੰਘ ਨੂੰ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਹੀ ਉਸ ਦੇ ਵਾਰਡ  ਦੇ ਲੋਕਾਂ ਨੇ ਬੁਰੀ ਤਰ੍ਹਾਂ  ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਦੇ ਲੋਕ ਵਪਾਰੀ ਵਰਗ ਦੁਕਾਨਦਾਰ ਸਨਅਤਕਾਰ ਕੁਲਵੰਤ ਸਿੰਘ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੁੜ ਬੁਰੀ ਤਰ੍ਹਾਂ  ਨਕਾਰਨਗੇ।ਇਸ ਮੌਕੇ  ਸ਼ਾਮ ਸਿੰਘ, ਮਨਜੀਤ ਸਿੰਘ, ਕਮਲ ਕੁਮਾਰ, ਸੁਨੀਲ ਪਿੰਕਾ, ਸ਼ਾਮ ਬਾਂਸਲ, ਅਸ਼ੋਕ ਕੌਂਡਲ, ਬਲਵਿੰਦਰ ਸ਼ਰਮਾ, ਕੁੱਕੂ ਦੀਵਾਨ, ਅਮਰਜੀਤ ਸਿੰਘ ਮਾਵੀ, ਪ੍ਰਦੀਪ ਪੱਪੀ, ਦਵਿੰਦਰ ਬਿੱਟੂ, ਯਸ਼ਪਾਲ ਚੋਪੜਾ, ਰਾਕੇਸ਼ ਆਰੀਆ, ਜਸਵਿੰਦਰ ਸਿੰਘ ਕਾਕਾ, ਸ਼ਮਸ਼ੇਰ ਸਿੰਘ, ਵਿਜੈ, ਬਲਵਿੰਦਰ ਸਿੰਘ, ਸ਼ਾਲੂ, ਜਤਿਨ, ਓਮ ਪ੍ਰਕਾਸ਼ ਟੀਟੂ, ਨਿੱਕਾ ਰਾਮ, ਜ਼ਕਰੀਆ ਖ਼ਾਨ ਤੇ ਹੋਰ ਦੁਕਾਨਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।