ਅਕਾਲੀਆਂ ਦੇ ਰਾਜ 'ਚ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਤਰਸੇ : ਅਨੂਪ ਸੋਨੀ
ਵਿਧਾਇਕ ਸਿੱਧੂ ਸਮੇਤ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਚੋਣ ਮੀਟਿੰਗਾਂ
5 ਦਰਿਆ ਨਿਊਜ਼
ਮੋਹਾਲੀ 08-Apr-2014
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅੰਬਿਕਾ ਸੋਨੀ ਦੇ ਪੁੱਤਰ ਅਨੂਪ ਸੋਨੀ ਨੇ ਅੱਜ ਇਲਾਕੇ ਦਾ ਤੂਫਾਨੀ ਦੌਰਾ ਕੀਤਾ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਵਾਲੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਂਦੇ ਹੋਏ ਆਪਣੀ ਮਾਤਾ ਸ੍ਰੀਮਤੀ ਸੋਨੀ ਦੇ ਹੱਕ ਵਿਚ ਵੋਟਾਂ ਮੰਗੀਆਂ। ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਸਮੇਤ ਪਿੰਡ ਜੁਝਾਰ ਨਗਰ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਨੂਪ ਸੋਨੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਹਰ ਥਾਂ ਸਮੱਸਿਆਵਾਂ ਦੀ ਭਰਮਾਰ ਤੋਂ ਇਲਾਵਾ ਗ਼ਰੀਬ ਲੋਕਾਂ ਦੀ ਭਾਰੀ ਬੇਕਦਰੀ ਹੋ ਰਹੀ ਹੈ। ਬਜ਼ੁਰਗ ਲੋਕ ਆਪਣੀਆਂ ਪੈਨਸ਼ਨਾਂ ਨੂੰ ਤਰਸ ਰਹੇ ਹਨ ਅਤੇ ਗ਼ਰੀਬਾਂ ਨੂੰ ਕੱਚੇ ਘਰਾਂ ਦੇ ਪੈਸੇ ਵੀ ਨਹੀਂ ਮਿਲ ਰਹੇ।
ਇਸ ਮੌਕੇ ਵਿਧਾਇਕ ਸਿੱਧੂ ਨੇ ਕਾਂਗਰਸ ਪਾਰਟੀ ਦੇ ਸਮਰਥਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਅਤੇ ਭ੍ਰਿਸ਼ਟਾਚਾਰੀਆਂ ਦਾ ਜਵਾਬ ਇਕ-ਇਕ ਵੋਟ ਸ੍ਰੀਮਤੀ ਸੋਨੀ ਦੇ ਹੱਕ ਵਿਚ ਪਾ ਕੇ ਦੇਣ ਤਾਂ ਕਿ ਚੰਦੂਮਾਜਰਾ ਨੂੰ ਹਲਕੇ ਵਿਚੋਂ ਖਦੇੜਿਆ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਔਰਤਾਂ ਨੇ ਅਕਾਲੀ ਉਮੀਦਵਾਰ ਚੰਦੂਮਾਜਰਾ ਵਲੋਂ ਬੀਬੀ ਸੋਨੀ ਖਿਲਾਫ ਕੀਤੀਆਂ ਟਿੱਪਣੀਆਂ ਦਾ ਬਹੁਤ ਬੁਰਾ ਮਨਾਇਆ ਅਤੇ ਕਿਹਾ ਕਿ ਇਹ ਟਿੱਪਣੀਆਂ ਇਕੱਲੀ ਬੀਬੀ ਸੋਨੀ ਖਿਲਾਫ ਨਹੀਂ ਸਗੋਂ ਪੂਰੀ ਔਰਤ ਜਾਤੀ ਦੇ ਖਿਲਾਫ ਹੋਈਆਂ ਹਨ, ਜਿਸ ਦਾ ਖਮਿਆਜ਼ਾ ਚੰਦੂਮਾਜਰਾ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਚੰਨੀ, ਐੱਸ.ਪੀ. ਬੇਦੀ, ਰਾਜੇਸ਼ ਕੁਮਾਰ ਚੌਹਾਨ, ਦੀਪਕ ਸ਼ਰਮਾ, ਅੰਜੂ ਰਾਣੀ, ਹਰੀ ਰਾਮ, ਰੰਗੀ ਲਾਲ, ਲਖਨ ਪਾਲ, ਅਨੂਪ ਪਾਂਡੇ, ਰਾਮ ਲਾਲ, ਵਿਨੋਦ ਕੁਮਾਰ, ਦੇਸ ਰਾਜ ਸਾਬਕਾ ਸਰਪੰਚ, ਚੌ. ਹਰੀਪਾਲ ਚੋਲਟਾ, ਗਿਆਨੀ ਕੁਲਵਿੰਦਰ ਸਿੰਘ ਪੰਚ, ਬਲਜੀਤ ਸਿੰਘ ਠਸਕਾ, ਚੌ. ਖੇਮੀ ਬਹਿਲੋਲਪੁਰ, ਸੁਰਿੰਦਰ ਸਿੰਘ ਸਾਬਕਾ ਸਰਪੰਚ ਦਾਊਂ, ਗੁਰਦੇਵ ਸਿੰਘ ਸਿੱਧੂ ਸਾਬਕਾ ਸਰਪੰਚ ਬੜ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।